02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਦੀ ਵਿਜ਼ਡਮ ਸਕੂਲ ਦੇ ਵਿਦਿਆਰਥੀਆਂ ਨੇ ਕਰਾਟੇ ਚੈਂਪੀਅਨਸ਼ਿਪ ’ਚ ਲਹਿਰਾਇਆ ਜਿੱਤ ਦਾ ਝੰਡਾ

ਤਰਨ ਤਾਰਨ, 2 ਅਗਸਤ (ਹਰਿੰਦਰ ਸਿੰਘ)-ਦੀ ਵਿਜ਼ਡਮ ਸਕੂਲ ਆਫ ਅਕੈਡਮਿਕਸ ਐਂਡ ਸਪੋਰਟਸ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਛੇ ਵਿਦਿਆਰਥੀਆਂ ਨੇ ਜਲੰਧਰ ਦੇ ਹੰਸ ਰਾਜ ਮਹਿਲਾ ਵਿਦਿਆਲਿਆ ਵਿਖੇ ਕਰਵਾਏ ਸੀ. ਕੇ.

Ad Position 21
No active advertisement
ਅਜੀਤ ਡੈਸਕ 03-08-2026
ਤਰਨ ਤਾਰਨ, 2 ਅਗਸਤ (ਹਰਿੰਦਰ ਸਿੰਘ)-ਦੀ ਵਿਜ਼ਡਮ ਸਕੂਲ ਆਫ ਅਕੈਡਮਿਕਸ ਐਂਡ ਸਪੋਰਟਸ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਛੇ ਵਿਦਿਆਰਥੀਆਂ ਨੇ ਜਲੰਧਰ ਦੇ ਹੰਸ ਰਾਜ ਮਹਿਲਾ ਵਿਦਿਆਲਿਆ ਵਿਖੇ ਕਰਵਾਏ ਸੀ.ਕੇ.ਸੀ. ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕਰਾਟੇ ਕੋਚ ਗੁਰਜਿੰਦਰ ਸਿੰਘ ਦੀ ਅਗਵਾਈ ਹੇਠ ਸਕੂਲ ਦੇ ਖਿਡਾਰੀਆਂ ਨੇ ਕੁੱਲ 3 ਸੋਨੇ ਦੇ ਤਗਮੇ, 2 ਚਾਂਦੀ ਦੇ ਤਗਮੇ ਅਤੇ 1 ਕਾਂਸੀ ਦਾ ਤਗਮਾ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਇਹ ਜੇਤੂ ਵਿਦਿਆਰਥੀ, ਜਿਨ੍ਹਾਂ ਵਿਚ ਸੋਨੇ ਦਾ ਤਗਮਾ ਹਰਦਿੱਤਪਾਲ ਸਿੰਘ, ਗੁਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਚਾਂਦੀ ਦਾ ਤਗਮਾ ਕਾਰਤਿਕ ਸਿੰਘ, ਪ੍ਰਣਵੀਰ ਸਿੰਘ, ਕਾਂਸੀ ਦਾ ਤਗਮਾ ਹਰਮੇਹਰ ਸਿੰਘ ਨੇ ਪ੍ਰਾਪਤ ਕੀਤਾ। ਇਸ ਉਪਲੱਬਧੀ ’ਤੇ ਸਕੂਲ ਦੇ ਡਾਇਰੈਕਟਰ ਸ੍ਰੀਮਤੀ ਅੰਮ੍ਰਿਤ ਖੇੜਾ, ਪ੍ਰਿੰਸੀਪਲ ਸ੍ਰੀਮਤੀ ਹਰਲੀਨ ਕੌਰ ਅਤੇ ਪ੍ਰਸ਼ਾਸਕ ਸ੍ਰੀਮਤੀ ਸ਼ਵੇਤਾ ਸਹਿਗਲ ਨੇ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਕੋਚ ਗੁਰਜਿੰਦਰ ਸਿੰਘ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਇਹ ਮਿਹਨਤ ਅਤੇ ਸਮਰਪਣ ਹੋਰ ਵਿਦਿਆਰਥੀਆਂ ਲਈ ਪ੍ਰੇਰਨਾ ਦਾ ਸਰੋਤ ਬਣੇਗੀ। ਸਕੂਲ ਪ੍ਰਬੰਧਨ ਨੇ ਵਿਦਿਆਰਥੀਆਂ ਦੇ ਉਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਹਰੇਕ ਵਰਗ ਦਾ ਸਹਿਯੋਗ ਜ਼ਰੂਰੀ - ਐਲ.ਡੀ.ਐਮ. ਸੰਦੀਪ ਸਹੋਤਾ ‘ਯੁਵਾ ਨਸ਼ਾ ਮੁਕਤ’ ਪ੍ਰ... ਅਗਲੀ ਖ਼ਬਰ ਮੁਰਾਦਪੁਰਾ ਵਿਖੇ ਵਾਪਰੀ ਗੋਲੀ ਚੱਲਣ ਦੀ ਘਟਨਾ ਨਿੰਦਣਯੋਗ - ਭਾਈ ਵਿਰਸਾ ਸਿੰਘ ਖ਼ਾਲਸਾ
Ad Position 24
No active advertisement