ਅੱਡਾ ਝਬਾਲ ’ਚੋਂ ਲੰਘਦੀ ਡਰੇਨ ਦੀ ਸਫ਼ਾਈ ਨਾ ਹੋਣ ਕਾਰਨ ਮਹਾਂਮਾਰੀ ਫੈਲਣ ਦਾ ਡਰ
ਝਬਾਲ, 2 ਅਗਸਤ (ਸਰਬਜੀਤ ਸਿੰਘ)- ਇਲਾਕਾ ਝਬਾਲ ਵਿਚੋਂ ਦੀ ਲੰਘ ਰਹੀ ਗੰਦੇ ਪਾਣੀ ਵਾਲੀ ਡਰੇਨ, ਜੋ ਅੱਡਾ ਝਬਾਲ ਦੀ ਆਬਾਦੀ ਵਾਲੇ ਇਲਾਕੇ ਵਿਚੋਂ ਹੁੰਦੀ ਹੋਈ ਅੱਗੇ ਖੇਤਾਂ ਵਿਚ ਅਗਲੇ ਪਿੰਡਾਂ ਵੱਲ ਨਿਕਲ ਜਾਂਦੀ ਹੈ, ਜਿਸ ਦੀ ਡਰੇਨ ਵਿਭਾਗ ਵਲੋਂ ਬਾਕਾਇਦਾ ਹਰ ਸਾਲ ਬਰਸਾਤਾਂ ਤੋਂ ਪਹਿਲਾਂ ਸਫ਼ਾਈ ਕਰਵਾਉਣੀ ਹੈ ਤਾਂ ਕਿ ਬਰਸਾਤਾਂ ਦੇ ਪਾਣੀ ਨਾਲ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਨਾ ਹੋ ਸਕੇ, ਤੋਂ ਇਲਾਵਾ ਇਸ ਵਿਚ ਖੜੇ ਗੰਦੇ ਪਾਣੀ ਨਾਲ ਅੱਡਾ ਝਬਾਲ ਦੀ ਵਸੋਂ ਵਾਲੇ ਖੇਤਰ ਵਿਚ ਗੰਦੇ ਪਾਣੀ ਉਪਰ ਪਲ ਰਹੇ ਮੱਛੜ ਅਤੇ ਖੜੇ ਗੰਦੇ ਪਾਣੀ ਨਾਲ ਕੋਈ ਮਹਾਂਮਾਰੀ ਨਾ ਫੈਲ ਸਕੇ, ਪ੍ਰੰਤੂ ਇਸ ਵਾਰ ਬਰਸਾਤਾਂ ਤੋਂ ਪਹਿਲਾਂ ਡਰੇਨ ਦੀ ਸਫਾਈ ਚੰਗੀ ਤਰ੍ਹਾਂ ਨਾ ਹੋਣ ਕਰਕੇ ਡਰੇਨ ਵਿਚ ਉਘੀ ਬੂਟੀ ਕਰਕੇ ਡਰੇਨ ਗੰਦੇ ਪਾਣੀ ਨਾਲ ਬਾਹਰ ਖੇਤਾਂ ਵੱਲ ਉਛਲ ਰਹੀ ਹੈ, ਜਿਸ ਕਰਕੇ ਜੇਕਰ ਬਾਰਿਸ਼ ਜ਼ਿਆਦਾ ਹੋ ਗਈ ਤਾਂ ਡਰੇਨ ਦੇ ਪਾਣੀ ਨਾਲ ਕਿਸਾਨਾਂ ਦੀ ਝੋਨੇ ਦੀ ਫ਼ਸਲ ਡਰੇਨ ਦੇ ਪਾਣੀ ਨਾਲ ਡੁੱਬ ਕੇ ਤਬਾਹ ਹੋ ਜਾਵੇਗੀ, ਜਦੋਂਕਿ ਦੂਸਰੇ ਪਾਸੇ ਡਰੇਨ ਦੀ ਜਗ੍ਹਾ ’ਤੇ ਅੱਡਾ ਝਬਾਲ ਵਿਖੇ ਹੋਏ ਨਾਜਾਇਜ਼ ਕਬਜ਼ੇ ਵੀ ਡਰੇਨ ਦੀ ਸਫਾਈ ਵਿਚ ਅਹਿਮ ਰੁਕਾਵਟ ਬਣ ਰਹੇ ਹਨ, ਜਿੰਨਾਂ ਨੂੂੰ ਛੁਡਾਉਣ ਦੀ ਮਹਿਕਮੇ ਨੇ ਕਦੀ ਖੇਚਲ ਨਹੀਂ ਕੀਤੀ। ਆਸ-ਪਾਸ ਦੇ ਕਿਸਾਨਾਂ ਦੀ ਡੀ.
ਝਬਾਲ, 2 ਅਗਸਤ (ਸਰਬਜੀਤ ਸਿੰਘ)- ਇਲਾਕਾ ਝਬਾਲ ਵਿਚੋਂ ਦੀ ਲੰਘ ਰਹੀ ਗੰਦੇ ਪਾਣੀ ਵਾਲੀ ਡਰੇਨ, ਜੋ ਅੱਡਾ ਝਬਾਲ ਦੀ ਆਬਾਦੀ ਵਾਲੇ ਇਲਾਕੇ ਵਿਚੋਂ ਹੁੰਦੀ ਹੋਈ ਅੱਗੇ ਖੇਤਾਂ ਵਿਚ ਅਗਲੇ ਪਿੰਡਾਂ ਵੱਲ ਨਿਕਲ ਜਾਂਦੀ ਹੈ, ਜਿਸ ਦੀ ਡਰੇਨ ਵਿਭਾਗ ਵਲੋਂ ਬਾਕਾਇਦਾ ਹਰ ਸਾਲ ਬਰਸਾਤਾਂ ਤੋਂ ਪਹਿਲਾਂ ਸਫ਼ਾਈ ਕਰਵਾਉਣੀ ਹੈ ਤਾਂ ਕਿ ਬਰਸਾਤਾਂ ਦੇ ਪਾਣੀ ਨਾਲ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਨਾ ਹੋ ਸਕੇ, ਤੋਂ ਇਲਾਵਾ ਇਸ ਵਿਚ ਖੜੇ ਗੰਦੇ ਪਾਣੀ ਨਾਲ ਅੱਡਾ ਝਬਾਲ ਦੀ ਵਸੋਂ ਵਾਲੇ ਖੇਤਰ ਵਿਚ ਗੰਦੇ ਪਾਣੀ ਉਪਰ ਪਲ ਰਹੇ ਮੱਛੜ ਅਤੇ ਖੜੇ ਗੰਦੇ ਪਾਣੀ ਨਾਲ ਕੋਈ ਮਹਾਂਮਾਰੀ ਨਾ ਫੈਲ ਸਕੇ, ਪ੍ਰੰਤੂ ਇਸ ਵਾਰ ਬਰਸਾਤਾਂ ਤੋਂ ਪਹਿਲਾਂ ਡਰੇਨ ਦੀ ਸਫਾਈ ਚੰਗੀ ਤਰ੍ਹਾਂ ਨਾ ਹੋਣ ਕਰਕੇ ਡਰੇਨ ਵਿਚ ਉਘੀ ਬੂਟੀ ਕਰਕੇ ਡਰੇਨ ਗੰਦੇ ਪਾਣੀ ਨਾਲ ਬਾਹਰ ਖੇਤਾਂ ਵੱਲ ਉਛਲ ਰਹੀ ਹੈ, ਜਿਸ ਕਰਕੇ ਜੇਕਰ ਬਾਰਿਸ਼ ਜ਼ਿਆਦਾ ਹੋ ਗਈ ਤਾਂ ਡਰੇਨ ਦੇ ਪਾਣੀ ਨਾਲ ਕਿਸਾਨਾਂ ਦੀ ਝੋਨੇ ਦੀ ਫ਼ਸਲ ਡਰੇਨ ਦੇ ਪਾਣੀ ਨਾਲ ਡੁੱਬ ਕੇ ਤਬਾਹ ਹੋ ਜਾਵੇਗੀ, ਜਦੋਂਕਿ ਦੂਸਰੇ ਪਾਸੇ ਡਰੇਨ ਦੀ ਜਗ੍ਹਾ ’ਤੇ ਅੱਡਾ ਝਬਾਲ ਵਿਖੇ ਹੋਏ ਨਾਜਾਇਜ਼ ਕਬਜ਼ੇ ਵੀ ਡਰੇਨ ਦੀ ਸਫਾਈ ਵਿਚ ਅਹਿਮ ਰੁਕਾਵਟ ਬਣ ਰਹੇ ਹਨ, ਜਿੰਨਾਂ ਨੂੂੰ ਛੁਡਾਉਣ ਦੀ ਮਹਿਕਮੇ ਨੇ ਕਦੀ ਖੇਚਲ ਨਹੀਂ ਕੀਤੀ। ਆਸ-ਪਾਸ ਦੇ ਕਿਸਾਨਾਂ ਦੀ ਡੀ.ਸੀ. ਤਰਨ ਤਾਰਨ ਕੋਲੋਂ ਪੋਰਜੋਰ ਮੰਗ ਹੈ ਕਿ ਝਬਾਲ ਇਲਾਕੇ ਵਿਚੋਂ ਲੰਘ ਰਹੀ ਗੰਦੇ ਪਾਣੀ ਵਾਲੀ ਡਰੇਨ ਦੀ ਚੰਗੀ ਤਰ੍ਹਾਂ ਨਾਲ ਸਫ਼ਾਈ ਕਰਵਾਈ ਜਾਵੇ, ਤਾਂ ਕਿ ਗੰਦੇ ਪਾਣੀ ਨਾਲ ਕੋਈ ਮਹਾਂਮਾਰੀ ਫੈਲਣ ਤੋਂ ਇਲਾਵਾ ਇਸ ਦੇ ਪਾਣੀ ਨਾਲ ਕਿਸਾਨਾਂ ਦੀ ਫਸਲ ਡੁੱਬਣ ਤੋਂ ਬਚਾਅ ਸਕੇ।