08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਐਕਸਾਈਜ਼ ਵਿਭਾਗ ਅਤੇ ਪੁਲਿਸ ਦੀ ਸਾਂਝੀ ਕਾਰਵਾਈ ਦੌਰਾਨ ਨਾਜਾਇਜ਼ ਸ਼ਰਾਬ ਦਾ ਜ਼ਖ਼ੀਰਾ ਬਰਾਮਦ ਪਿੰਡ ਪੱਧਰੀ ਕਲਾਂ ’ਚ ਕੀਤੀ ਛਾਪੇਮਾਰੀ ਦੌਰਾਨ ਚਾਲੂ ਭੱਠੀਆਂ ਤੇ ਲਾਹਣ ਬਰਾਮਦ

ਤਰਨ ਤਾਰਨ, 3 ਅਗਸਤ (ਹਰਿੰਦਰ ਸਿੰਘ)— ਐਕਸਾਈਜ ਵਿਭਾਗ ਅਤੇ ਥਾਣਾ ਝਬਾਲ ਪੁਲਿਸ ਦੀ ਸਾਂਝੀ ਕਾਰਵਾਈ ਦੌਰਾਨ ਪਿੰਡ ਪੱਧਰੀ ਕਲਾਂ ਵਿਖੇ ਛਾਪੇਮਾਰੀ ਦੌਰਾਨ ਵੱਡੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਦਾ ਜਖੀਰਾ ਬਰਾਮਦ ਕੀਤਾ ਗਿਆ ਹੈ। ਵਿਭਾਗ ਦੀ ਟੀਮ ਵਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਤਿੰਨ ਚਾਲੂ ਭੱਠੀਆਂ, ਲਾਹਣ ਦੀਆਂ ਕੈਨੀਆਂ ਡਰੰਮ ਅਤੇ ਹੋਰ ਸਾਮਾਨ ਮੌਕੇ ’ਤੇ ਬਰਾਮਦ ਹੋਇਆ।

Ad Position 21
No active advertisement
ਬਰਾਮਦ ਕੀਤੀ ਗਈ ਨਾਜਾਇਜ਼ ਸ਼ਰਾਬ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਕਸਾਈਜ਼ ਵਿਭਾਗ ਦੇ ਅਧਿਕਾਰੀ। 04-08-2026
ਤਰਨ ਤਾਰਨ, 3 ਅਗਸਤ (ਹਰਿੰਦਰ ਸਿੰਘ)— ਐਕਸਾਈਜ ਵਿਭਾਗ ਅਤੇ ਥਾਣਾ ਝਬਾਲ ਪੁਲਿਸ ਦੀ ਸਾਂਝੀ ਕਾਰਵਾਈ ਦੌਰਾਨ ਪਿੰਡ ਪੱਧਰੀ ਕਲਾਂ ਵਿਖੇ ਛਾਪੇਮਾਰੀ ਦੌਰਾਨ ਵੱਡੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਦਾ ਜਖੀਰਾ ਬਰਾਮਦ ਕੀਤਾ ਗਿਆ ਹੈ। ਵਿਭਾਗ ਦੀ ਟੀਮ ਵਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਤਿੰਨ ਚਾਲੂ ਭੱਠੀਆਂ, ਲਾਹਣ ਦੀਆਂ ਕੈਨੀਆਂ ਡਰੰਮ ਅਤੇ ਹੋਰ ਸਾਮਾਨ ਮੌਕੇ ’ਤੇ ਬਰਾਮਦ ਹੋਇਆ। ਵਿਭਾਗ ਦੀਆਂ ਗੱਡੀਆਂ ਨੂੰ ਵੇਖਦੇ ਹੋਏ ਘਰ ਦੇ ਮੈਂਬਰ ਆਪਣਾ ਕੰਮ ਕਾਜ ਛੱਡ ਕੇ ਫਰਾਰ ਹੋਣ ਵਿਚ ਸਫਲ ਹੋ ਗਏ। ਇਸ ਦੌਰਾਨ ਵਿਭਾਗ ਵਲੋਂ 2 ਹਜ਼ਾਰ ਲੀਟਰ ਲਾਹਨ, 50 ਬੋਤਲਾਂ ਨਾਜਾਇਜ਼ ਸ਼ਰਾਬ,ਤਿੰਨ ਚਾਲੂ ਭੱਠੀਆਂ ਅਤੇ ਤਿੰਨ ਲੋਹੇ ਦੇ ਡਰਮ, ਪਲਾਸਟਿਕ ਦੇ 15 ਕੈਨ, ਪਲਾਸਟਿਕ ਦੇ ਚਾਰ ਵੱਡੇ ਡਰਮ ਤੋਂ ਇਲਾਵਾ ਹੋਰ ਵੀ ਸ਼ਰਾਬ ਕੱਢਣ ਵਾਲਾ ਸਮਾਨ ਬਰਾਮਦ ਹੋਇਆ। ਇਸ ਸਬੰਧੀ ਥਾਣਾ ਝਬਾਲ ਦੀ ਪੁਲਿਸ ਨੇ ਉਕਤ ਸਮਾਨ ਨੂੰ ਕਬਜ਼ੇ ਵਿਚ ਲੈਂਦੇ ਹੋਏ ਪ੍ਰਗਟ ਸਿੰਘ ਪੁੱਤਰ ਬਾਜ ਸਿੰਘ ਨਿਵਾਸੀ ਪੱਧਰੀ ਕਲਾਂ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਕਰਨ ਸ਼ਰਮਾ, ਇੰਸਪੈਕਟਰ ਹਿਤੇਸ਼ ਪ੍ਰਭਾਕਰ, ਇੰਸਪੈਕਟਰ ਰਾਮ ਮੂਰਤੀ ਨੇ ਦੱਸਿਆ ਕਿ ਵਿਭਾਗ ਵਲੋਂ ਦਿੱਤੇ ਗਏ ਨਿਰਦੇਸ਼ਾਂ ਤਹਿਤ ਤਰਨ ਤਾਰਨ ਜ਼ਿਲ੍ਹੇ ਵਿਚ ਆਏ ਦਿਨ ਨਾਜਾਇਜ਼ ਸ਼ਰਾਬ ਕੱਢਣ ਅਤੇ ਸਪਲਾਈ ਕਰਨ ਵਾਲਿਆਂ ਖਿਲਾਫ ਵੱਡੀ ਕਾਰਵਾਈ ਆਰੰਭ ਕੀਤੀ ਗਈ ਹੈ। ਸੋਮਵਾਰ ਨੂੰ ਤਰਨ ਤਾਰਨ, ਝਬਾਲ,ਭਿੱਖੀਵਿੰਡ ਅਤੇ ਹੋਰ ਇਲਾਕਿਆਂ ਵਿਚ ਵਿਭਾਗ ਵਲੋਂ ਛਾਪੇਮਾਰੀ ਕੀਤੀ ਗਈ। ਜਿਸ ਤਹਿਤ ਪਿੰਡ ਪੱਧਰੀ ਕਲਾਂ ਦੀਆਂ ਬਹਿਕਾਂ ਤੋਂ ਸ਼ਰੇਆਮ ਲੱਗੀਆਂ ਤਿੰਨ ਭੱਠੀਆਂ ਅਤੇ ਲਾਹਣ ਦਾ ਜਖੀਰਾ ਬਰਾਮਦ ਹੋ ਗਿਆ। ਇਸ ਤੋਂ ਪਹਿਲਾਂ ਘਰ ਦੇ ਮੈਂਬਰ ਮੌਕੇ ਤੋਂ ਫਰਾਰ ਹੋਣ ਵਿਚ ਸਫਲ ਹੋ ਗਏ। ਜਾਂਚ ਕਰਨ ’ਤੇ ਪਾਇਆ ਗਿਆ ਕਿ ਇਹ ਘਰ ਵਿਚ ਪ੍ਰਗਟ ਸਿੰਘ ਪੁੱਤਰ ਬਾਜ ਸਿੰਘ ਨਾਜਾਇਜ਼ ਸ਼ਰਾਬ ਕੱਢ ਕੇ ਵੇਚਣ ਦਾ ਧੰਦਾ ਕਰਦਾ ਸੀ। ਉਨ੍ਹਾਂ ਦੱਸਿਆ ਕਿ ਘਰ ਵਿਚ ਲੱਗੀ ਇਕ ਹਰਿਆਣਾ ਨੰਬਰ ਐੱਚ.ਆਰ 12 ਡਬਲਯੂ 2728 ਵੀ ਬਰਾਮਦ ਹੋਈ, ਜਿਸ ਵਿਚ ਨਾਜਾਇਜ਼ ਸ਼ਰਾਬ ਰੱਖੀ ਹੋਈ ਸੀ। ਜਿਸ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਉਕਤ ਵਿਅਕਤੀ ਨਾਜਾਇਜ਼ ਸ਼ਰਾਬ ਕੱਢ ਕੇ ਗੱਡੀ ਵਿਚ ਲਾਗਲੇ ਪਿੰਡਾਂ ਵਿਚ ਸਪਲਾਈ ਕਰਦਾ ਸੀ। ਇਸ ਸਬੰਧੀ ਥਾਣਾ ਝਬਾਲ ਦੇ ਐੱਸ.ਐੱਚ.ਓ. ਜੁਗਰਾਜ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਬਰਾਮਦ ਕੀਤਾ ਸਮਾਨ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਜਦਕਿ ਫਰਾਰ ਵਿਅਤਕੀ ਦੇ ਖਿਲਾਫ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦ ਹੀ ਉਸ ਨੂੰ ਗ੍ਰਿਫਤਾਰ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਠੇਕੇਦਾਰ ਹਰਬਿੰਦਰ ਸਿੰਘ ਭਿੰਦਾ, ਏ.ਐੱਸ.ਆਈ. ਜਗਰਾਜ ਸਿੰਘ, ਏ.ਐੱਸ.ਆਈ. ਅਵਤਾਰ ਸਿੰਘ, ਕਾਂਸਟੇਬਲ ਸੁੱਖ, ਹੌਲਦਾਰ ਜਗੀਰ ਸਿੰਘ, ਸਰਕਲ ਸਰਹਾਲੀ ਇਨਚਾਰਜ ਬਲਜੀਤ ਸਿੰਘ ਬਿੱਟੂ, ਸਰਕਲ ਇੰਚਾਰਜ ਖਡੂਰ ਸਾਹਿਬ ਦਵਿੰਦਰ ਸਿੰਘ ਬਿੱਟੂ, ਸਾਰਜ ਸਿੰਘ ਪੱਟੀ ਇੰਚਾਰਜ, ਝਬਾਲ ਸਰਕਲ ਇੰਚਾਰਜ ਹਰਦੀਪ ਸਿੰਘ, ਹਰਜਿੰਦਰ ਜਿੰਦਾ, ਅੰਗਰੇਜ ਸਿੰਘ ਭਿੱਖਵਿੰਡ, ਮਨਦੀਪ ਸਿੰਘ ਤਰਨ ਤਾਰਨ ਇੰਚਾਰਜ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਚੋਰਾਂ ਨੇ ਘਰ ’ਚੋਂ ਚੋਰੀ ਕੀਤੇ ਮੋਬਾਈਲ ਅਗਲੀ ਖ਼ਬਰ 10 ਦੇ ਰੇਲ ਰੋਕੋ ਲਈ ਮੀਟਿੰਗ ਅੱਜ– ਐੱਸ.ਕੇ.ਐੱਮ.
Ad Position 24