08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਕਾਂਗਰਸੀ ਵਰਕਰ ਅਖੌਤੀ ਬਦਲਾਅ ਵਾਲੀ ਸਰਕਾਰ ਤੋਂ ਖਹਿੜਾ ਛਡਵਾਉਣ ਲਈ ਕਾਹਲੇ- ਗਿੱਲ

ਪੱਟੀ, 3 ਅਗਸਤ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)- ਪੱਟੀ ਹਲਕਾ ਵਿਚ ਕਾਂਗਰਸ ਪਾਰਟੀ ਦੇ ਸਗੰਠਨ ਦੀ ਮਜ਼ਬੂਤੀ ਅਤੇ ਹਰ ਬੂਥ ’ਤੇ ਵੋਟਰ ਲਿਸਟ ਦੇ ਹਰ ਪੰਨੇ ਤੋਂ ਬੂਥ ਸੇਵਕ ਲੈ ਕੇ ਬੂਥ ਕਮੇਟੀ ਬਣਾਉਣ ਲਈ ਹਲਕੇ ਦੇ ਤਿੰਨ ਮੰਡਲਾਂ ਦੀ ਮੀਟਿੰਗ ਕਾਂਗਰਸ ਪਾਰਟੀ ਦੇ ਪੱਟੀ ਹਲਕੇ ਤੋਂ ਸਾਬਕਾ ਵਿਧਾਇਕ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਤਰਨ ਤਾਰਨ ਹਰਮਿੰਦਰ ਸਿੰਘ ਗਿੱਲ ਦੀ ਅਗਵਾਈ ਵਿਚ ਕੀਤੀ ਗਈ। ਇਸ ਮੌਕੇ ਵਰਕਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਕਾਂਗਰਸੀ ਵਰਕਰ ਅਖੌਤੀ ਬਦਲਾਅ ਵਾਲੀ ਸਰਕਾਰ ਤੋਂ ਖਹਿੜਾ ਛਡਵਾਉਣ ਲਈ ਕਾਹਲੇ ਹਨ ਅਤੇ ਪੰਜਾਬ ਵਿਚ ਬੜੀ ਸ਼ਾਨ ਨਾਲ ਕਾਂਗਰਸ ਸਰਕਾਰ ਬਣਨ ਜਾ ਰਹੀ ਹੈ।

Ad Position 21
No active advertisement
ਅਜੀਤ ਡੈਸਕ 04-08-2026
ਪੱਟੀ, 3 ਅਗਸਤ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)- ਪੱਟੀ ਹਲਕਾ ਵਿਚ ਕਾਂਗਰਸ ਪਾਰਟੀ ਦੇ ਸਗੰਠਨ ਦੀ ਮਜ਼ਬੂਤੀ ਅਤੇ ਹਰ ਬੂਥ ’ਤੇ ਵੋਟਰ ਲਿਸਟ ਦੇ ਹਰ ਪੰਨੇ ਤੋਂ ਬੂਥ ਸੇਵਕ ਲੈ ਕੇ ਬੂਥ ਕਮੇਟੀ ਬਣਾਉਣ ਲਈ ਹਲਕੇ ਦੇ ਤਿੰਨ ਮੰਡਲਾਂ ਦੀ ਮੀਟਿੰਗ ਕਾਂਗਰਸ ਪਾਰਟੀ ਦੇ ਪੱਟੀ ਹਲਕੇ ਤੋਂ ਸਾਬਕਾ ਵਿਧਾਇਕ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਤਰਨ ਤਾਰਨ ਹਰਮਿੰਦਰ ਸਿੰਘ ਗਿੱਲ ਦੀ ਅਗਵਾਈ ਵਿਚ ਕੀਤੀ ਗਈ। ਇਸ ਮੌਕੇ ਵਰਕਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਕਾਂਗਰਸੀ ਵਰਕਰ ਅਖੌਤੀ ਬਦਲਾਅ ਵਾਲੀ ਸਰਕਾਰ ਤੋਂ ਖਹਿੜਾ ਛਡਵਾਉਣ ਲਈ ਕਾਹਲੇ ਹਨ ਅਤੇ ਪੰਜਾਬ ਵਿਚ ਬੜੀ ਸ਼ਾਨ ਨਾਲ ਕਾਂਗਰਸ ਸਰਕਾਰ ਬਣਨ ਜਾ ਰਹੀ ਹੈ। ਇਸ ਮੌਕੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਵਿਚ ਖੁਸ਼ਹਾਲੀ ਲਿਆਉਣ ਅਤੇ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ’ਤੇ ਲਿਆਉਣ ਲਈ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਲਿਆਉਣਾ ਬਹੁਤ ਜ਼ਰੂਰੀ ਹੈ। ਇਸ ਲਈ ਲੋਕਾਂ ਨੂੰ ਘਰ-ਘਰ ਜਾ ਕੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਜਾਵੇ ਅਤੇ ਪਾਰਟੀ ਲਈ ਪੂਰੀ ਮਿਹਨਤ ਕੀਤੀ ਜਾਵੇ, ਤਾਂ ਜੋ ਇਸ ਝੂਠਾਂ ਦੀ ਸਰਕਾਰ ਨੂੰ ਬਦਲਿਆ ਜਾ ਸਕੇ। ਇਸ ਮੌਕੇ ਦਲਬੀਰ ਸਿੰਘ ਸੇਖੋਂ, ਬਲਕਾਰ ਸਿੰਘ ਕਾਲੇਕੇ ਉਤਾੜ, ਰਸਪਾਲ ਸਿੰਘ ਬੋਪਾਰਾਏ, ਸਰਵਣ ਸਿੰਘ ਸੰਧੂ ਗਦਾਈਕੇ, ਨਿਸ਼ਾਨ ਸਿੰਘ ਕਿਰਤੋਵਾਲ, ਜਤਿੰਦਰ ਸਿੰਘ ਧਗਾਣਾ, ਨਰਿੰਦਰ ਸਿੰਘ ਜੋਤੀ ਸ਼ਾਹ, ਸੁਖਵਿੰਦਰ ਸਿੰਘ ਸੰਘਵਾ, ਹਰਜਿੰਦਰ ਸਿੰਘ ਚੰਬਲ, ਸੇਵਾ ਸਿੰਘ ਉਬੋਕੇ, ਐਡਵੋਕੇਟ ਜਗਮੀਤ ਸਿੰਘ ਭੁੱਲਰ, ਵਿਜੇ ਸ਼ਰਮਾ, ਸਤਨਾਮ ਸਿੰਘ ਪੋਪਨ, ਰੋਹਿਤ ਸ਼ਰਮਾ, ਲਖਬੀਰ ਸਿੰਘ ਲੁਹਾਰੀਆ, ਬਲਰਾਜ ਸਿੰਘ ਭੱਗੂਪੁਰ, ਗੁਰਜੰਟ ਸਿੰਘ ਔਲਖ, ਗੁਰਸੇਵਕ ਸਿੰਘ, ਹਰਚੰਦ ਸਿੰਘ ਜ਼ਿਲ੍ਹਾ ਪ੍ਰਧਾਨ ਐਸ.ਸੀ. ਸੈਲ, ਪ੍ਰਭਜੀਤ ਸਿੰਘ ਕਿਰਤੋਵਾਲ, ਮਨਦੀਪ ਸਿੰਘ ਮੱਤਾ, ਸਟਾਲਨਜੀਤ ਠੱਠਾ, ਗੁਣਮੀਤ ਸੇਖੋਂ ਪ੍ਰਧਾਨ ਯੂਥ ਕਾਂਗਰਸ ਪੱਟੀ, ਗੁਰਪ੍ਰੀਤ ਸਿੰਘ, ਪਰਮ ਤੂਤ, ਗੁਰਪਿੰਦਰ ਸਿੰਘ ਚੌਧਰੀ ਵਾਲਾ, ਸੁਖਵਿੰਦਰ ਸਿੰਘ ਦਰਗਾਪੁਰ, ਨਿਰਮਲਜੀਤ ਸਿੰਘ ਲਾਲੀ, ਅਮਰਜੀਤ ਸਿੰਘ ਉਸਮਾ, ਜਗਬੀਰ ਸਿੰਘ ਸੋਨੂੰ ਹਰੀਕੇ, ਗਗਨ ਭੱਗੂਪੁਰ, ਗੁਰਵਰਿਆਮ ਗੋਰਾ ਪ੍ਰਧਾਨ ਯੂਥ ਕਾਂਗਰਸ ਨੌਸ਼ਹਿਰਾ ਪੰਨੂੰਆਂ, ਸੁਰਜੀਤ ਸਿੰਘ ਪੱਟੀ, ਗਿੰਦਰ ਸੀਤੋ, ਰਵੀਸ਼ੇਰ ਰਸੂਲਪੁਰ, ਮਨਜੀਤ ਸਿੰਘ ਲਾਟੀ ਕਾਲੇਕੇ, ਜਗਤਾਰ ਸਿੰਘ, ਬਲਜੀਤ ਸਿੰਘ ਲੌਹਕਾ, ਗੁਰਬਚਨ ਸਿੰਘ ਦੁਬਲੀ, ਹਰਜੀਤ ਸਿੰਘ ਸੈਦੋਂ, ਬਲਦੇਵ ਸਿੰਘ, ਗੁਰਚਰਨ ਸਿੰਘ ਸਭਰਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਲੰਮੇ ਸਮੇਂ ਮੁਰੰਮਤ ਅਧੀਨ ਸੜਕਾਂ ਦੀ ਮਿਆਦ ਲੰਘੀ, ਪਰ ਸੜਕਾਂ ਨਹੀਂ ਬਣੀਆਂ ਅਗਲੀ ਖ਼ਬਰ ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਦੇ ਸਾਂਝੇ ਫਰੰਟ ਵਲੋਂ ਰੈਲੀ ਦੀਆਂ ਤਿਆਰੀਆਂ ਮੁਕੰਮਲ
Ad Position 24