05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਇਸ ਸਾਲ ਡੇਢ ਲੱਖ ਬੂਟੇ ਲਗਾਉਣ ਦਾ ਟੀਚਾ ਹੈ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦਾ ਸਿਰਫ਼ ਪੌਦੇ ਲਗਾਉਣਾ ਹੀ ਕਾਫ਼ੀ ਨਹੀਂ, ਸਗੋਂ ਉਨ੍ਹਾਂ ਦੀ ਨਿਰੰਤਰ ਸਾਂਭ-ਸੰਭਾਲ ਕਰਕੇ ਦਰੱਖਤ ਬਣਾਉਣਾ ਮਹੱਤਵਪੂਰਨ ਸੇਵਾ–ਸੰਤ ਬਾਬਾ ਸੁੱਖਾ ਸਿੰਘ

ਹਰੀਕੇ ਪੱਤਣ, 4 ਅਗਸਤ (ਸੰਜੀਵ ਕੁੰਦਰਾ)– ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਵਲੋਂ ਸਮਾਜ ਭਲਾਈ ਦੇ ਕਾਰਜਾਂ ’ਚ ਆਪਣਾ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ। ਜਿੱਥੇ ਸੰਤ ਬਾਬਾ ਸੁੱਖਾ ਸਿੰਘ ਕਾਰ ਸੇਵਾ ਸਰਹਾਲੀ ਸਾਹਿਬ ਵਾਲਿਆਂ ਵੱਖ -ਵੱਖ ਸਮਿਆਂ ਦੌਰਾਨ ਹੜ੍ਹਾਂ ਦੇ ਸਮੇਂ ਪਾਇਆ ਯੋਗਦਾਨ ਸੁਨਹਿਰੀ ਅੱਖਰਾਂ ਵਿਚ ਲਿਖਿਆ ਗਿਆ, ਉੱਥੇ ਬਾਬਾ ਸੁੱਖਾ ਸਿੰਘ ਵਲੋਂ ਵਾਤਾਵਰਣ ਨੂੰ ਬਚਾਉਣ ਨੂੰ ਲੈ ਕੇ ਕੀਤਾ ਜਾ ਉਪਰਾਲਾ ਲੋਕਾਂ ਲਈ ਪ੍ਰੇਰਨਾ ਸਰੋਤ ਬਣ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 05-08-2026
ਹਰੀਕੇ ਪੱਤਣ, 4 ਅਗਸਤ (ਸੰਜੀਵ ਕੁੰਦਰਾ)– ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਵਲੋਂ ਸਮਾਜ ਭਲਾਈ ਦੇ ਕਾਰਜਾਂ ’ਚ ਆਪਣਾ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ। ਜਿੱਥੇ ਸੰਤ ਬਾਬਾ ਸੁੱਖਾ ਸਿੰਘ ਕਾਰ ਸੇਵਾ ਸਰਹਾਲੀ ਸਾਹਿਬ ਵਾਲਿਆਂ ਵੱਖ -ਵੱਖ ਸਮਿਆਂ ਦੌਰਾਨ ਹੜ੍ਹਾਂ ਦੇ ਸਮੇਂ ਪਾਇਆ ਯੋਗਦਾਨ ਸੁਨਹਿਰੀ ਅੱਖਰਾਂ ਵਿਚ ਲਿਖਿਆ ਗਿਆ, ਉੱਥੇ ਬਾਬਾ ਸੁੱਖਾ ਸਿੰਘ ਵਲੋਂ ਵਾਤਾਵਰਣ ਨੂੰ ਬਚਾਉਣ ਨੂੰ ਲੈ ਕੇ ਕੀਤਾ ਜਾ ਉਪਰਾਲਾ ਲੋਕਾਂ ਲਈ ਪ੍ਰੇਰਨਾ ਸਰੋਤ ਬਣ ਰਿਹਾ ਹੈ। ਜਿਕਰਯੋਗ ਹੈ ਕਿ ਰਾਸ਼ਟਰੀ ਮਾਰਗ 54 ਅੰਮ੍ਰਿਤਸਰ-ਬਠਿੰਡਾ ਰੋਡ ਦੇ ਨਿਰਮਾਣ ਸਮੇਂ ਹਜ਼ਾਰ ਰੁੱਖ ਸੜਕਾਂ ਦੇ ਵਿਕਾਸ ਦੀ ਭੇਟ ਚੜ੍ਹ ਗਏ ਤੇ ਇਸ ਸੜਕ ਦੀ ਹਾਲਤ ਇਹ ਹੈ ਕਿ ਕਿੱਲੋਮੀਟਰਾਂ ਤੱਕ ਸੜਕ ਕਿਨਾਰੇ ਛਾਵੇਂ ਖਲੋਣ ਲਈ ਕੋਈ ਰੁੱਖ ਨਹੀਂ ਲੱਭਦਾ । ਪਰੰਤੂ ਦਿਨ ਬ ਦਿਨ ਪਲੀਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਨੇ ਵੱਡਾ ਹੰਭਲਾ ਮਾਰਿਆ ਹੈ। ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਾਤਾਵਰਣ ਨੂੰ ਬਚਾਉਣ ਵਿਚ ਆਪਣਾ ਯੋਗਦਾਨ ਪਿਛਲੇ ਲੰਬੇ ਸਮੇਂ ਤੋਂ ਪਾ ਰਹੀ ਹੈ। ਰਾਸ਼ਟਰੀ ਮਾਰਗ 54 ਦੇ ਦੋਵੇਂ ਕਿਨਾਰੇ ਜੋ ਰੁੱਖਾਂ ਤੋਂ ਵਿਹੂਣੇ ਸਨ ਤੇ ਪਿਛਲੇ 3 ਸਾਲਾਂ ਤੋਂ ਸੰਤ ਬਾਬਾ ਸੁੱਖਾ ਸਿੰਘ ਕਾਰ ਸੇਵਾ ਸਰਹਾਲੀ ਸਾਹਿਬ ਵਾਲਿਆਂ ਦੇ ਉਪਰਾਲਿਆਂ ਨਾਲ ਸੜਕਾਂ ਕਿਨਾਰੇ ਹਰਿਆਲੀ ਨਜ਼ਰ ਆਉਣ ਲੱਗੀ ਹੈ । ਅੱਤ ਦੀ ਗਰਮੀ ਵਿਚ ਜਦੋਂ ਸੰਤ ਬਾਬਾ ਸੁੱਖਾ ਸਿੰਘ ਖੁਦ ਆਪਣੇ ਹੱਥੀਂ ਜ਼ਮੀਨ ਵਿਚ ਟੋਏ ਪੁੱਟ ਕੇ ਬੂਟੇ ਲਾਉਂਦੇ ਹਨ ਅਤੇ ਨੇੜੇ ਤੋਂ ਲ਼ੰਘਦੇ ਰਾਹਗੀਰ ਵੀ ਪ੍ਰਭਾਵਿਤ ਹੋ ਕੇ ਰੁਕਦੇ ਹਨ, ਜਿਨ੍ਹਾਂ ਨੂੰ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਆਪਣੇ ਹੱਥੀਂ ਪੌਦੇ ਦੇ ਕੇ ਵਾਤਾਵਰਣ ਨੂੰ ਬਚਾਉਣ ਲਈ ਪ੍ਰੇਰਿਤ ਕਰਦੇ ਹਨ। ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਜਿਸ ਨੇ ਸਾਲ 2024 ਅਤੇ 2025 ਵਿਚ ਸੜਕਾਂ ਕਿਨਾਰੇ 50-50 ਹਜ਼ਾਰ ਬੂਟੇ ਲਾਏ ਸਨ ਅਤੇ ਇਸ ਵਾਰ ਇਹ ਟੀਚਾ ਤਿੰਨ ਗੁਣਾ ਵਧਾ ਕੇ 1 ਲੱਖ 50 ਹਜ਼ਾਰ ਰੁੱਖ ਲਾਉਣ ਦਾ ਕੀਤਾ ਗਿਆ ਹੈ, ਜਿਸਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਲੋਂ ਇਹ ਉਪਰਾਲਾ ਪੌਦੇ ਲਾਉਣ ਤੱਕ ਹੀ ਸੀਮਿਤ ਨਹੀਂ ਸਗੋਂ ਇੰਨ੍ਹਾਂ ਦਾ ਪਾਲਣ ਪੋਸ਼ਣ ਵੀ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਸੇਵਾਦਾਰ ਕਰਦੇ ਹਨ ਜੋ ਹਰ ਰੋਜ਼ ਇੰਨਾ ਪੌਦਿਆ ਨੂੰ ਪਾਣੀ ਵਗੈਰਾ ਦਿੰਦੇ ਹਨ ਤੇ ਪੂਰੀ ਤਰ੍ਹਾਂ ਦੇਖਭਾਲ ਕਰਦੇ ਹਨ ।
Ad Position 22
No active advertisement
ਪਿਛਲੀ ਖ਼ਬਰ ‘ਕਾਰਪੋਰੇਟ ਭਾਰਤ ਛੱਡੋ’ ਅੰਦੋਲਨ ਤਹਿਤ ਡੀ.ਸੀ. ਦਫ਼ਤਰ ਅੱਗੇ ਪ੍ਰਦਰਸ਼ਨ 10 ਨੂੰ - ਐਸ.ਕੇ.ਐਮ. ਅਗਲੀ ਖ਼ਬਰ ਨਸ਼ੀਲੇ ਪਦਾਰਥਾਂ ਸਮੇਤ 8 ਵਿਅਕਤੀ ਗ੍ਰਿਫ਼ਤਾਰ - ਐੱਸ.ਐੱਸ.ਪੀ. ਲਾਂਬਾ
Ad Position 24
No active advertisement