05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਜਿਹੜੀ ਪਾਰਟੀ ਦੀ ਆਪਸੀ ਕਲੇਸ਼ ਨਾ ਮੁੱਕਦੀ ਹੋਵੇ, ਉਹ ਪੰਜਾਬ ਦਾ ਕੀ ਭਲਾ ਸੋਚ ਸਕਦੀ ਹੈ-ਬੀ.ਏ.

ਖਾਲੜਾ, 4 ਅਗਸਤ (ਜੱਜਪਾਲ ਸਿੰਘ ਜੱਜ)-ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਦੇ ਮੌਜੂਦਾ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਧੜਿਆਂ ਵਿਚ ਚੱਲ ਰਹੀ ਖਿੱਚੋਤਾਣ ’ਤੇ ਪ੍ਰਤੀਕਰਮ ਪ੍ਰਗਟਾਉਂਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਰਾਜ ਸਿੰਘ ਬੀ. ਏ.

Ad Position 21
No active advertisement
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਰਾਜ ਸਿੰਘ ਬੀ.ਏ. ਦੀ ਤਸਵੀਰ। 05-08-2026
ਖਾਲੜਾ, 4 ਅਗਸਤ (ਜੱਜਪਾਲ ਸਿੰਘ ਜੱਜ)-ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਦੇ ਮੌਜੂਦਾ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਧੜਿਆਂ ਵਿਚ ਚੱਲ ਰਹੀ ਖਿੱਚੋਤਾਣ ’ਤੇ ਪ੍ਰਤੀਕਰਮ ਪ੍ਰਗਟਾਉਂਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਰਾਜ ਸਿੰਘ ਬੀ.ਏ. ਨੇ ਕਿਹਾ ਕਿ ਜਿਹੜੀ ਪਾਰਟੀ ਦੀ ਆਪਣੀ ਕਲੇਸ਼ ਨਾ ਮੁੱਕਦੀ ਹੋਵੇ, ਉਹ ਪੰਜਾਬ ਦਾ ਭਲਾ ਕੀ ਸੋਚ ਸਕਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ 2022 ਦੀਆਂ ਚੋਣਾਂ ਵੇਲੇ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਗਏ ਸਨ, ਉਹ ਕਰੀਬ-ਕਰੀਬ ਸਾਰੇ ਪੂਰੇ ਕਰ ਦਿੱਤੇ ਗਏ ਹਨ ਅਤੇ ਵਿਧਾਨ ਸਭਾ ਹਲਕਾ ਖੇਮਕਰਨ ਅੰਦਰ ਵਿਧਾਇਕ ਸਰਵਨ ਸਿੰਘ ਧੁੰਨ ਦੀ ਅਗਵਾਈ ਹੇਠ ਸਰਬਪੱਖੀ ਵਿਕਾਸ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਰਵਾਇਆ ਗਿਆ ਹੈ ਅਤੇ ਖਾਸ ਕਰਕੇ ਕਰੀਬ-ਕਰੀਬ ਸਾਰੇ ਹਲਕੇ ਦੀਆਂ ਸੜਕਾਂ ਚੌੜੀਆਂ ਕਰ ਦਿੱਤੀਆਂ ਗਈਆਂ ਹਨ, ਤਾਂ ਜੋ ਲੋਕਾਂ ਨੂੰ ਲੰਘਣ ਵੇਲੇ ਕੋਈ ਮੁਸ਼ਕਿਲ ਨਾ ਆਵੇ।
Ad Position 22
No active advertisement
ਪਿਛਲੀ ਖ਼ਬਰ ਸਿਟੀਜ਼ਨ ਕੌਂਸਲ ਵਲੋਂ 35ਵਾਂ ਕੰਨਿਆ ਦਾਨ ਸਮਾਗਮ 15 ਨਵੰਬਰ ਨੂੰ- ਧਾਮੀ ਅਗਲੀ ਖ਼ਬਰ ਗੁਰਦੁਆਰਾ ਲਲਕਾਰ ਸਾਹਿਬ ਵਿਖੇ ਬਾਬਾ ਸਰੂਪ ਸਿੰਘ ਦੀ 7ਵੀਂ ਬਰਸੀ ਸ਼ਰਧਾ ਨਾਲ ਮਨਾਈ
Ad Position 24
No active advertisement