ਜ਼ੋਨ ਪੱਧਰੀ ਖੇਡਾਂ ’ਚ ਸ਼ਹੀਦ ਭਾਈ ਇੰਦਰ ਸਿੰਘ ਸ.ਸ.ਸ. ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ
ਸ਼ਾਹਬਾਜ਼ਪੁਰ, 4 ਅਗਸਤ (ਪਰਦੀਪ ਬੇਗੇਪੁਰ)-ਸਿੱਖਿਆ ਵਿਭਾਗ ਵਲੋਂ ਕਰਵਾਈਆਂ ਗਈਆਂ ਸਲਾਨਾ ਜ਼ੋਨ ਪੱਧਰੀ ਸਕੂਲ ਖੇਡਾਂ ਵਿਚ ਸਥਾਨਕ ਸ਼ਹੀਦ ਭਾਈ ਇੰਦਰ ਸਿੰਘ ਸ. ਸ.
ਸ਼ਾਹਬਾਜ਼ਪੁਰ, 4 ਅਗਸਤ (ਪਰਦੀਪ ਬੇਗੇਪੁਰ)-ਸਿੱਖਿਆ ਵਿਭਾਗ ਵਲੋਂ ਕਰਵਾਈਆਂ ਗਈਆਂ ਸਲਾਨਾ ਜ਼ੋਨ ਪੱਧਰੀ ਸਕੂਲ ਖੇਡਾਂ ਵਿਚ ਸਥਾਨਕ ਸ਼ਹੀਦ ਭਾਈ ਇੰਦਰ ਸਿੰਘ ਸ.ਸ.ਸ. ਸਕੂਲ ਦੀ ਖੋ-ਖੋ ਟੀਮ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਿਲ ਕੀਤਾ ਹੈ। ਇਨ੍ਹਾਂ ਖੇਡ ਮੁਕਾਬਲਿਆਂ ’ਚ ਜ਼ੋਨ ਦੇ ਵੱਖ–ਵੱਖ ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ। ਫਾਈਨਲ ਮੁਕਾਬਲੇ ਵਿਚ ਸ਼ਹੀਦ ਭਾਈ ਇੰਦਰ ਸਿੰਘ ਸਕੂਲ ਦੀ ਟੀਮ ਆਪਣੀ ਫੁਰਤੀ ਬਿਹਤਰੀਨ ਰਣਨੀਤੀ ਅਤੇ ਤਾਲਮੇਲ ਦੀ ਬਦੌਲਤ ਵਿਰੋਧੀ ਟੀਮ ਨੂੰ ਵੱਡੇ ਫਰਕ ਨਾਲ ਹਰਾ ਕੇ ਜਿੱਤ ਦਰਜ ਕੀਤੀ। ਇਸੇ ਤਰ੍ਹਾਂ ਕਰਾਟੇ ਦੇ ਮੁਕਾਬਲੇ ਵਿਚ ਵੀ ਸਕੂਲ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਖੇਡਾਂ ਦੇ ਸਮਾਪਤੀ ਸਮਾਰੋਹ ਦੌਰਾਨ ਮੁੱਖ ਮਹਿਮਾਨ ਵਲੋਂ ਜੇਤੂ ਟੀਮ ਨੂੰ ਟਰਾਫੀ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਇੰਚਾਰਜ ਗੁਰਸ਼ਰਨ ਸਿੰਘ ਅਤੇ ਅਧਿਆਪਕ ਜਸਪਾਲ ਸ਼ਰਮਾ ਨੇ ਖਿਡਾਰੀਆਂ ਦੀ ਇਸ ਪ੍ਰਾਪਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਅੱਗੇ ਤੋਂ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਅਜਿਹਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਗੁਰਸ਼ਰਨ ਸਿੰਘ, ਜਸਪਾਲ ਸ਼ਰਮਾ, ਪ੍ਰਦੀਪ ਕੁਮਾਰ, ਸੰਜੈ ਸਿੰਘ, ਪਵਨ ਕੁਮਾਰ, ਸਤੀਸ਼ ਕੁਮਾਰ ਆਦਿ ਹਾਜ਼ਰ ਸਨ।