06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਦੋ ਭਰਾਵਾਂ ਨੂੰ ਗੋਲੀਆਂ ਨਾਲ ਮਾਰਨ ਦੇ ਮਾਮਲੇ ’ਚ ਤਿੰਨ ਪਿਉ ਪੁੱਤਾਂ ਵਿਰੁੱਧ ਕਤਲ ਦਾ ਕੇਸ ਦਰਜ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ– ਡੀ.ਐੱਸ.ਪੀ. ਸੁਖਬੀਰ ਸਿੰਘ

ਝਬਾਲ, 5 ਅਗਸਤ (ਸਰਬਜੀਤ ਸਿੰਘ, ਸੁਖਦੇਵ ਸਿੰਘ)- ਝਬਾਲ ਵਿਖੇ ਹੋਏ ਦੋ ਸਕੇ ਭਰਾਵਾਂ ਦੇ ਕਤਲ ਮਾਮਲੇ ’ਚ ਝਬਾਲ ਪੁਲਸ ਨੇ ਤਿੰਨ ਪਿਉ ਪੁੱਤਾਂ ਵਿਰੁੱਧ ਕਤਲ ਕੇਸ ਦਰਜ ਕੀਤਾ ਹੈ । ਇਸ ਸਬੰਧੀ ਮੌਕੇ ’ਤੇ ਪਹੁੰਚੇ ਡੀ.

Ad Position 21
No active advertisement
ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਸੁਖਬੀਰ ਸਿੰਘ। 06-08-2026
ਝਬਾਲ, 5 ਅਗਸਤ (ਸਰਬਜੀਤ ਸਿੰਘ, ਸੁਖਦੇਵ ਸਿੰਘ)- ਝਬਾਲ ਵਿਖੇ ਹੋਏ ਦੋ ਸਕੇ ਭਰਾਵਾਂ ਦੇ ਕਤਲ ਮਾਮਲੇ ’ਚ ਝਬਾਲ ਪੁਲਸ ਨੇ ਤਿੰਨ ਪਿਉ ਪੁੱਤਾਂ ਵਿਰੁੱਧ ਕਤਲ ਕੇਸ ਦਰਜ ਕੀਤਾ ਹੈ । ਇਸ ਸਬੰਧੀ ਮੌਕੇ ’ਤੇ ਪਹੁੰਚੇ ਡੀ.ਐੱਸ.ਪੀ ਸੁਖਬੀਰ ਸਿੰਘ ਅਤੇ ਥਾਣਾ ਮੁਖੀ ਝਬਾਲ ਨੂੰ ਜਾਣਕਾਰੀ ਦਿੰਦਿਆਂ ਮਿ੍ਤਕ ਗੁਰਵਿੰਦਰ ਸਿੰਘ ਦੇ ਪੁੱਤਰ ਸਨਮਪਰੀਤ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਤਕਰੀਬਨ 6.45 ਵਜੇ ਜਦੋਂ ਉਹ ਆਪਣੀ ਕਾਰ ’ਤੇ ਘਰ ਨੂੰ ਆ ਰਿਹਾ ਸੀ ਤਾਂ ਗਲੀ ਦੇ ਮੋੜ ’ਤੇ ਸਾਹਮਣੇ ਜੋ ਆ ਰਿਹਾ ਟਰੈਕਟਰ ਜਿਸ ਨੂੰ ਸਹਿਬਾਜ ਸਿੰਘ ਚਲਾ ਰਿਹਾ ਸੀ ਅਤੇ ਨਾਲ ਉਸਦਾ ਭਰਾ ਹਰਕੀਰਤ ਸਿੰਘ ਟਰੈਕਟਰ ’ਤੇ ਬੈਠੇ ਸੀ । ਇਹਨਾਂ ਦਾ ਟਰੈਕਟਰ ਮੇਰੀ ਕਾਰ ਨੂੰ ਖਹਿ ਗਿਆ, ਜਦੋਂ ਮੈਂ ਇਸ ਨੂੰ ਇਸ ਬਾਰੇ ਪੁੱਛਿਆ ਤੇਰਾ ਟਰੈਕਟਰ ਨਾਲ ਮੇਰੀ ਕਾਰ ਦਾ ਨੁਕਸਾਨ ਹੋਇਆ ਤੇ ਇਹਨੇ ਮੈਨੂੰ ਗਾਲ ਮੰਦਾ ਕਰਨਾ ਸ਼ੁਰੂ ਕਰ ਦਿੱਤਾ। ਇੰਨੇ ਚਿਰ ਨੂੰ ਸਾਡੀ ਆਪਸੀ ਤਕਰਾਰ ਹੁੰਦੀ ਵੇਖ ਅਤੇ ਰੌਲਾ ਸੁਣ ਕੇ ਜਦੋਂ ਮੇਰੇ ਪਿਤਾ ਗੁਰਵਿੰਦਰ ਸਿੰਘ ਜੋ ਕਿ ਸਾਬਕਾ ਗੁਰਦੁਆਰਾ ਕਮੇਟੀ ਬੀਬੀ ਵੀਰੋ ਜੀ ਦੇ ਪ੍ਰਧਾਨ ਸਨ ਅਤੇ ਮੇਰੇ ਚਾਚਾ ਕੁਲਵਿੰਦਰ ਸਿੰਘ ਦੋਵੇਂ ਮੌਕੇ ’ਤੇ ਪਹੁੰਚ ਗਏ ਅਤੇ ਸਾਨੂੰ ਨਾ ਝਗੜਨ ਲਈ ਸਮਝਾਉਣ ਲੱਗੇ ਪਰੰਤੂ ਏਨੇ ਚਿਰ ਨੂੰ ਇਨ੍ਹਾਂ ਦਾ ਪਿਤਾ ਸੁਖਦੇਵ ਸਿੰਘ ਵੀ ਮੋਟਰਸਾਈਕਲ ’ਤੇ ਪਹੁੰਚ ਗਿਆ ਅਤੇ ਉਸ ਨੇ ਲਲਕਾਰਾ ਮਾਰਿਆ ਕਿ ਇਹਨਾਂ ਨੂੰ ਅੱਜ ਟਰੈਕਟਰ ਰੋਕਣ ਦਾ ਮਜ਼ਾ ਚਖਾ ਦਿਉ। ਜਿਸ ’ਤੇ ਸਹਿਬਾਜ ਸਿੰਘ ਨੇ ਡੱਬ ’ਚੋਂ ਪਿਸਟਲ ਕੱਢ ਕੇ ਸਿੱਧੀਆਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆ ਜੋ ਮੇਰੇ ਪਿਤਾ ਗੁਰਵਿੰਦਰ ਸਿੰਘ ਅਤੇ ਮੇਰੇ ਚਾਚਾ ਕੁਲਵਿੰਦਰ ਸਿੰਘ ਦੀਆਂ ਛਾਤੀਆਂ ’ਚ ਲੱਗੀਆਂ । ਜਿਸ ਨਾਲ ਦੋਵੇਂ ਧਰਤੀ ’ਤੇ ਡਿੱਗ ਪਏ। ਅਸੀਂ ਤੁਰੰਤ ਗੱਡੀ ਦਾ ਇੰਤਜ਼ਾਮ ਕਰਕੇ ਦੋਵਾਂ ਨੂੰ ਹਸਪਤਾਲ ਲੈ ਕੇ ਗਏ, ਪ੍ਰੰਤੂ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿਚ ਮੇਰੇ ਪਿਤਾ ਗੁਰਵਿੰਦਰ ਸਿੰਘ ਅਤੇ ਚਾਚਾ ਕੁਲਵਿੰਦਰ ਸਿੰਘ ਦੀ ਮੌਤ ਹੋ ਗਈ । ਥਾਣਾ ਝਬਾਲ ਦੀ ਪੁਲਿਸ ਨੇ ਮ੍ਰਿਤਕ ਦੇ ਲੜਕੇ ਸਨਮਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਗੋਲੀਆਂ ਚਲਾਉਣ ਵਾਲੇ ਸਹਿਬਾਜ ਸਿੰਘ ਅਤੇ ਹਰਕੀਰਤ ਸਿੰਘ ਅਤੇ ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਦੇ ਖਿਲਾਫ ਕਤਲ ਕੇਸ ਦਰਜ ਕਰਕੇ ਉਨ੍ਹਾਂ ਦੀ ਗਿ੍ਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਡੀ.ਐੱਸ.ਪੀ. ਸੁਖਬੀਰ ਸਿੰਘ ਨੇ ਆਖਿਆ ਕਿ ਪੁਲਿਸ ਥਾਣਾ ਝਬਾਲ ਫਿਰ ਮੁਲਜ਼ਮਾਂ ਵਿਰੁੱਧ ਕੇਸ ਦਰਜ ਲਿਆ ਗਿਆ ਹੈ, ਜਿਨਾਂ ਦੀ ਗਿ੍ਫਤਾਰੀ ਲਈ ਛਾਪੇਮਾਰੀ ਸ਼ੁਰੂ ਕੀਤੀ ਗਈ ਹੈ ਅਤੇ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਐਸ.ਆਈ.ਆਰ. ਤਹਿਤ ਤਰਨ ਤਾਰਨ ਜ਼ਿਲ੍ਹੇ ‘ਚ ਘਰ-ਘਰ ਗਣਨਾ ਪੜਾਅ ਸਫਲਤਾਪੂਰਵਕ ਮੁਕੰਮਲ ਅਗਲੀ ਖ਼ਬਰ ਨਸ਼ਾ ਅਤੇ ਹਥਿਆਰ ਵੇਚਣ ਤੋਂ ਰੋਕਣ ’ਤੇ ਕੀਤੀ ਫਾਇਰਿੰਗ, ਮਾਮਲਾ ਦਰਜ
Ad Position 24
No active advertisement