ਗੋਇੰਦਵਾਲ ਜੇਲ੍ਹ ਵਿਚੋਂ ਤਿੰਨ ਹਵਾਲਾਤੀਆਂ ਪਾਸੋਂ ਮੋਬਾਈਲ ਬਰਾਮਦ
ਗੋਇੰਦਵਾਲ ਸਾਹਿਬ, 9 ਅਗਸਤ (ਸਕੱਤਰ ਸਿੰਘ ਅਟਵਾਲ)—ਕੇਂਦਰੀ ਜੇਲ੍ਹ ਵਿਚੋਂ ਤਿੰਨ ਹਵਾਲਾਤੀਆਂ ਪਾਸੋਂ ਮੋਬਾਈਲ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਕੇਵਲ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਨੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਮਿਤੀ 5 ਅਗਸਤ ਨੂੰ ਜੇਲ੍ਹ ਦੀ ਚੈਕਿੰਗ ਦੌਰਾਨ ਜੇਲ੍ਹ ਵਿਚ ਬੰਦ ਹਵਾਲਾਤੀ ਜਤਿਨ ਸਿੰਘ ਪੁੱਤਰ ਗੋਪਾਲ ਸਿੰਘ ਵਾਸੀ ਕਥੂਨੰਗਲ ਪਾਸੋਂ ਇਕ ਟੱਚ ਸਕਰੀਨ ਫੋਨ ਸਮੇਤ ਵੀ.
ਗੋਇੰਦਵਾਲ ਸਾਹਿਬ, 9 ਅਗਸਤ (ਸਕੱਤਰ ਸਿੰਘ ਅਟਵਾਲ)—ਕੇਂਦਰੀ ਜੇਲ੍ਹ ਵਿਚੋਂ ਤਿੰਨ ਹਵਾਲਾਤੀਆਂ ਪਾਸੋਂ ਮੋਬਾਈਲ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਕੇਵਲ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਨੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਮਿਤੀ 5 ਅਗਸਤ ਨੂੰ ਜੇਲ੍ਹ ਦੀ ਚੈਕਿੰਗ ਦੌਰਾਨ ਜੇਲ੍ਹ ਵਿਚ ਬੰਦ ਹਵਾਲਾਤੀ ਜਤਿਨ ਸਿੰਘ ਪੁੱਤਰ ਗੋਪਾਲ ਸਿੰਘ ਵਾਸੀ ਕਥੂਨੰਗਲ ਪਾਸੋਂ ਇਕ ਟੱਚ ਸਕਰੀਨ ਫੋਨ ਸਮੇਤ ਵੀ.ਆਈ. ਕੰਪਨੀ ਦੀ ਸਿੰਮ,, ਅਜੈ ਕੁਮਾਰ ਪੁੱਤਰ ਰਣਜੀਤ ਸਿੰਘ ਵਾਸੀ ਮੁਹੱਲਾ ਜਸਵੰਤ ਨਗਰ ਤਰਨ ਤਾਰਨ ਪਾਸੋਂ ਇਕ ਟੱਚ ਫੋਨ ਸਮੇਤ ਏਅਰਟੈਲ ਸਿੰਮ ਅਤੇ ਸਾਜਨਦੀਪ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਸੰਗਰਕੋਟ ਪਾਸੋਂ 1 ਟੱਚ ਫੋਨ ਬਿਨਾਂ ਸਿਮ ਬਰਾਮਦ ਹੋਏ। ਇਸ ਸੰਬੰਧੀ ਏ.ਐਸ.ਆਈ. ਸਲਵਿੰਦਰ ਸਿੰਘ ਨੇ ਕਾਰਵਾਈ ਕਰਦਿਆਂ ਉਪਰੋਕਤ ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।