09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਮਾਰ ਦੇਣ ਦੀ ਨੀਅਤ ਨਾਲ ਚਲਾਈ ਗੋਲੀ, ਕਾਰ ਦੀ ਕੀਤੀ ਭੰਨਤੋੜ

ਤਰਨ ਤਾਰਨ, 9 ਅਗਸਤ (ਹਰਿੰਦਰ ਸਿੰਘ)—ਥਾਣਾ ਸਦਰ ਪੱਟੀ ਦੀ ਪੁਲਿਸ ਵਲੋਂ ਇਕ ਵਿਅਕਤੀ ਦੀ ਕਾਰ ਦੀ ਭੰਨ ਤੋੜ ਕਰਨ ਅਤੇ ਮਾਰ ਦੇਣ ਦੀ ਨੀਅਤ ਨਾਲ ਗੋਲੀ ਚਲਾਉਣ ’ਤੇ 4 ਵਿਅਕਤੀਆਂ ਤੋਂ ਇਲਾਵਾ ਤਿੰਨ ਚਾਰ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ.

Ad Position 21
No active advertisement
ਅਜੀਤ ਡੈਸਕ 10-08-2026
ਤਰਨ ਤਾਰਨ, 9 ਅਗਸਤ (ਹਰਿੰਦਰ ਸਿੰਘ)—ਥਾਣਾ ਸਦਰ ਪੱਟੀ ਦੀ ਪੁਲਿਸ ਵਲੋਂ ਇਕ ਵਿਅਕਤੀ ਦੀ ਕਾਰ ਦੀ ਭੰਨ ਤੋੜ ਕਰਨ ਅਤੇ ਮਾਰ ਦੇਣ ਦੀ ਨੀਅਤ ਨਾਲ ਗੋਲੀ ਚਲਾਉਣ ’ਤੇ 4 ਵਿਅਕਤੀਆਂ ਤੋਂ ਇਲਾਵਾ ਤਿੰਨ ਚਾਰ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ.ਐਸ.ਆਈ. ਕੁਲਵਿੰਦਰਪਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਰਵਿੰਦਰ ਸਿੰਘ ਪੁੱਤਰ ਚਾਨਣ ਸਿੰਘ ਵਾਸੀ ਪਿੰਡ ਭਾਈ ਲੱਧੂ ਨੇ ਉਨ੍ਹਾਂ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਮਿਤੀ 7 ਅਗਸਤ ਨੂੰ ਉਹ ਆਪਣੀ ਕਾਰ ਗਰੈਂਡ ਵਿਟਾਰਾ ’ਤੇ ਸਵਾਰ ਹੋ ਕੇ ਅੰਮ੍ਰਿਤਸਰ ਤੋਂ ਵਾਇਆ ਅਲਗੋਂ ਕੋਠੀ ਆਪਣੇ ਪਿੰਡ ਬਹਿਕਾਂ ਆ ਰਿਹਾ ਸੀ। ਜਦ ਉਹ ਵਕਤ ਕ੍ਰੀਬ 9:3 0 ਰਾਤ ਦਾ ਹੋਵੇਗਾ ਕਿ ਪਿੰਡ ਵਾਲੇ ਪੁਲ ਸੂਆ ਪਾਰ ਕੀਤਾ ਤਾਂ ਨਜ਼ਦੀਕ ਬਹਿਕ ਸਤਨਾਮ ਸਿੰਘ ਕਾਦੀਵਿੰਡੀਏ ਕੋਲ ਬਚਿੱਤਰ ਸਿੰਘ ਪੁੱਤਰ ਸਲਵਿੰਦਰ ਸਿੰਘ ਸਮੇਤ ਪਿਸਤੌਲ, ਸੁਭਦੀਪ ਸਿੰਘ ਉਰਫ ਸੋਭਾ ਸਮੇਤ ਬੇਸਬਾਲ, ਬਿੱਲਾ ਸਿੰਘ ਸਮੇਤ ਬੇਸਬਾਲ ਪੁੱਤਰਾਨ ਪ੍ਰਗਟ ਸਿੰਘ ਉਰਫ ਬੱਗੂ, ਯਾਦਵਿੰਦਰ ਸਿੰਘ ਸਮੇਤ ਕਿਰਪਾਨ ਪੁੱਤਰ ਜਲੰਧਰ ਸਿੰਘ ਵਾਸੀਆਨ ਭਾਈ ਲੱਧੂ ਸਮੇਤ 3–4 ਹੋਰ ਨਾ ਮਲੂਮ ਵਿਅਕਤੀ ਪਹਿਲਾਂ ਹੀ ਆਪਣੇ ਮੋਟਰਸਾਈਕਲਾਂ ’ਤੇ ਖੜੇ ਸਨ । ਬਚਿੱਤਰ ਸਿੰਘ ਨੇ ਆਪਣਾ ਮੋਟਰਸਾਈਕਲ ਉਸ ਦੀ ਕਾਰ ਦੇ ਅੱਗੇ ਕਰਕੇ ਉਸ ਨੂੰ ਰੋਕ ਲਿਆ ਤਾਂ ਉਸ ਨੇ ਕਿਹਾ ਕਿ ਉਸ ਦੀ ਗੱਲ ਹਰਪ੍ਰੀਤ ਸਿੰਘ ਉਰਫ ਹੈਪੀ ਨਾਲ ਕਰਾਉਣੀ ਹੈ ਤਾਂ ਬਚਿੱਤਰ ਸਿੰਘ ਨੇ ਵੀਡੀਓ ਕਾਲ ਕਰਕੇ ਉਸ ਦੀ ਹਰਪ੍ਰੀਤ ਸਿੰਘ ਨਾਲ ਗੱਲ ਕਰਵਾਈ ਕਿ ਜੋ ਇਸ ਸਮੇਂ ਗੋਇੰਦਵਾਲ ਸਾਹਿਬ ਜੇਲ੍ਹ ਵਿਚ ਹੈ, ਜਿਸ ਨੇ ਉਸ ਨੂੰ ਕਿਹਾ ਕਿ ਤੂੰ ਅਮਨਦੀਪ ਕੌਰ ਪਤਨੀ ਹਰਪਿੰਦਰ ਸਿੰਘ ਵਾਸੀ ਅੰਮ੍ਰਿਤਸਰ ਦੀ ਜ਼ਮੀਨ ਜੋ ਠੇਕੇ ’ਤੇ ਵਾਹੁੰਦਾ ਹੈ, ਉਹ ਛੱਡ ਦੇ, ਜੇਕਰ ਜ਼ਮੀਨ ਨਹੀਂ ਛੱਡੀ ਤਾਂ ਤੈਨੂੰ ਅਸੀਂ ਛੱਡਣਾ ਨਹੀਂ। ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦ ਮੈਂ ਆਪਣੀ ਕਾਰ ਲੈ ਕੇ ਚੱਲਣ ਲੱਗਾ ਤਾਂ ਸ਼ੁੱਭਦੀਪ ਸਿੰਘ ਉਰਫ ਸੋਭਾ, ਬਿੱਲਾ ਸਿੰਘ ਪੁੱਤਰਾਨ ਪ੍ਰਗਟ ਸਿੰਘ ਉਰਫ ਬੱਗੂ, ਯਾਦਵਿੰਦਰ ਸਿੰਘ ਪੁੱਤਰ ਜਲੰਧਰ ਸਿੰਘ ਵਾਸੀਆਨ ਭਾਈ ਲੱਧੂ ਸਮੇਤ 3–4 ਹੋਰ ਨਾ ਮਲੂਮ ਵਿਅਕਤੀ ਨੇ ਆਪਣੇ–ਆਪਣੇ ਹਥਿਆਰਾਂ ਨਾਲ ਉਸ ਦੀ ਕਾਰ ’ਤੇ ਵਾਰ ਕਰਕੇ ਭੰਨ ਤੋੜ ਕਰਨੀ ਸ਼ੁਰੂ ਕਰ ਦਿੱਤੀ। ਬਚਿੱਤਰ ਸਿੰਘ ਨੇ ਆਪਣੇ ਦਸਤੀ ਪਿਸਤੌਲ ਨਾਲ ਉਸ ਨੂੰ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤੇ, ਉਸ ਨੇ ਨੀਵਾਂ ਹੋ ਕੇ ਆਪਣੀ ਜਾਨ ਬਚਾਈ। ਇਕ ਗੋਲੀ ਉਸ ਦੀ ਕਾਰ ਦੀ ਕੰਡਕਟਰ ਵਾਲੀ ਸੀਟ ’ਤੇ ਲੱਗੀ। ਇਸ ਸੰਬੰਧੀ ਥਾਣਾ ਸਦਰ ਪੱਟੀ ਵਿਖੇ ਉਪਰੋਕਤ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਵਿਅਕਤੀ ਵਲੋਂ ਮੰਗਵੀਂ ਗੱਡੀ ਮਾਲਕ ਨੂੰ ਨਾ ਮੋੜਨ ’ਤੇ ਮਾਮਲਾ ਦਰਜ ਅਗਲੀ ਖ਼ਬਰ ਖਡੂਰ ਸਾਹਿਬ ਵਿਖੇ ਤੀਆਂ ਦਾ ਤਿਉਹਾਰ ਮਨਾਇਆ
Ad Position 24