ਸ੍ਰੀ ਚਾਮੁੰਡਾ ਸੇਵਕ ਸਭਾ ਤਰਨ ਤਾਰਨ ਦਾ ਕਾਂਗੜਾ ਦੇ ਐੱਸ.ਡੀ.ਐੱਮ. ਵਲੋਂ ਸਨਮਾਨ
ਤਰਨ ਤਾਰਨ, 19 ਅਗਸਤ (ਪਰਮਜੀਤ ਜੋਸ਼ੀ)— ਸ੍ਰੀ ਚਾਮੁੰਡਾ ਦੇਵੀ ਧਾਮ (ਹਿਮਾਚਲ ਪ੍ਰਦੇਸ਼) ਵਿਖੇ ਪਿਛਲੇ 54 ਸਾਲਾਂ ਤੋਂ ਹਰ ਸਾਲ ਸ੍ਰੀ ਚਾਮੁੰਡਾ ਸੇਵਕ ਸਭਾ ਤਰਨ ਤਾਰਨ ਵਲੋਂ ਸਾਵਣ ਦੇ ਅਸ਼ਟਮੀ ਮੇਲੇ ਮੌਕੇ ਲੰਗਰ ਭੰਡਾਰਾ ਲਗਾਇਆ ਜਾਂਦਾ ਹੈ ਜੋ ਇਸ ਵਾਰ ਵੀ ਲਗਾਇਆ ਗਿਆ। ਚੱਲ ਰਹੇ ਲੰਗਰ ਭੰਡੇਰੇ ਦੌਰਾਨ ਹਿਮਾਚਲ ਦੇ ਕਾਂਗੜੇ ਦੇ ਐੱਸ.
ਤਰਨ ਤਾਰਨ, 19 ਅਗਸਤ (ਪਰਮਜੀਤ ਜੋਸ਼ੀ)— ਸ੍ਰੀ ਚਾਮੁੰਡਾ ਦੇਵੀ ਧਾਮ (ਹਿਮਾਚਲ ਪ੍ਰਦੇਸ਼) ਵਿਖੇ ਪਿਛਲੇ 54 ਸਾਲਾਂ ਤੋਂ ਹਰ ਸਾਲ ਸ੍ਰੀ ਚਾਮੁੰਡਾ ਸੇਵਕ ਸਭਾ ਤਰਨ ਤਾਰਨ ਵਲੋਂ ਸਾਵਣ ਦੇ ਅਸ਼ਟਮੀ ਮੇਲੇ ਮੌਕੇ ਲੰਗਰ ਭੰਡਾਰਾ ਲਗਾਇਆ ਜਾਂਦਾ ਹੈ ਜੋ ਇਸ ਵਾਰ ਵੀ ਲਗਾਇਆ ਗਿਆ। ਚੱਲ ਰਹੇ ਲੰਗਰ ਭੰਡੇਰੇ ਦੌਰਾਨ ਹਿਮਾਚਲ ਦੇ ਕਾਂਗੜੇ ਦੇ ਐੱਸ.ਡੀ.ਐੱਮ. ਮੋਹਿਤ ਰਤਨ ਵਲੋਂ ਦੌਰਾ ਕੀਤਾ ਗਿਆ ਅਤੇ ਲੰਗਰ ਭੰਡਾਰੇ ਦੌਰਾਨ ਸਾਫ-ਸਫਾਈ ਦੇ ਵਧੀਆ ਪ੍ਰਬੰਧਾਂ ਨੂੰ ਦੇਖਦੇ ਹੋਏ ਸ੍ਰੀ ਚਾਮੁੰਡਾ ਸੇਵਕ ਸਭਾ ਤਰਨ ਤਾਰਨ ਦੇ ਆਹੁਦੇਦਾਰਾਂ ਦਾ ਸਨਮਾਨ ਕੀਤਾ ਗਿਆ ਅਤੇ ਪ੍ਰਸ਼ੰਸਾ ਪੱਤਰ ਦਿੱਤਾ ਗਿਆ । ਇਸ ਮੌਕੇ ਸ੍ਰੀ ਚਾਮੁੰਡਾ ਸੇਵਕ ਸਭਾ ਤਰਨ ਤਾਰਨ ਦੇ ਅਹੁਦੇਦਾਰਾਂ ਪ੍ਰਦੀਪ ਕੁਮਾਰ ਗਾਂਧੀ, ਦਿਨੇਸ਼ ਜੋਸ਼ੀ, ਲੱਕੀ ਜੋਸ਼ੀ, ਪੱਪੂ ਸ਼ਾਹ, ਲਲਿਤ ਕੁਮਾਰ, ਕੇਸ਼ਵ ਅਗਰਵਾਲ ਆਦਿ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ਸ੍ਰੀ ਚਾਮੁੰਡਾ ਦੇਵੀ ਧਾਮ ਵਿਖੇ ਚੱਲ ਰਹੇ ਸਾਵਨ ਅਸ਼ਟਮੀ ਮੇਲੇ ਦੌਰਾਨ 17 ਤੋਂ ਲੈ ਕੇ 23 ਅਗਸਤ ਤੱਕ ਲੰਗਰ ਭੰਡਾਰਾ ਚੱਲੇਗਾ ਅਤੇ 22 ਅਗਸਤ ਨੂੰ ਜਾਗਰਣ ਕਰਵਾਇਆ ਜਾ ਰਿਹਾ ਹੈ, ਜਿਸ ’ਚ ਮਹੰਤ ਵਿਨੇ ਕੁਮਾਰ ਪ੍ਰਾਚੀਨ ਕਾਲੀ ਮਾਤਾ ਮੰਦਰ ਜਲੰਧਰ ਵਾਲੇ ਸ੍ਰੀ ਗਣੇਸ਼ ਵੰਦਨਾ ਅਤੇ ਮਾਤਾ ਤਾਰਾ ਰਾਣੀ ਦੀ ਅਮਰ ਕਥਾ ਸੰਗਤਾਂ ਨੂੰ ਸੁਣਾਉਣਗੇ । ਇਸ ਤੋਂ ਇਲਾਵਾ ਪਾਰੂਲ ਚਾਵਲਾ ਮਾਤਾ ਰਾਣੀ ਦੀਆਂ ਸੁੰਦਰ ਭੇਂਟਾਂ ਦਾ ਗੁਣਗਾਨ ਕਰਨਗੇ।