19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਕੌਮੀ ਇਨਸਾਫ਼ ਮੋਰਚੇ ਵਲੋਂ 21 ਨੂੰ ਪੰਜਾਬ ਬੰਦ ਦੇ ਸੱਦੇ ਨੂੰ ਸਰਹੱਦੀ ਇਲਾਕੇ ’ਚ ਭਰਵਾਂ ਹੰਗਾਰਾ ਮਿਲੇਗਾ -ਜਥੇਦਾਰ ਮਨਾਵਾਂ

ਖੇਮਕਰਨ, 19 ਅਗਸਤ (ਰਾਕੇਸ਼ ਕੁਮਾਰ ਬਿੱਲਾ)-ਕੌਮੀ ਇਨਸਾਫ ਮੋਰਚੇ ਵਲੋਂ ਬੰਦੀ ਸਿੰਘ ਦੀ ਰਿਹਾਈ ਤੇ ਸਜ਼ਾ ਕੱਟ ਰਹੇ ਸਿੰਘਾਂ ਨੂੰ ਪੈਰੋਲ ਜਾਰੀ ਕਰਨ ਦੀਆਂ ਮੰਗਾਂ ਨੂੰ ਕੇਂਦਰ ਸਰਕਾਰ ਤੱਕ ਪਹੁੰਚਾਉਣ ਲਈ 21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ ਸਰਹੱਦੀ ਖੇਤਰ ਵਿਚਲੇ ਕਸਬਿਆਂ ਤੇ ਸ਼ਹਿਰਾਂ ’ਚ ਵੀ ਭਰਵਾਂ ਹੰਗਾਰਾ ਮਿਲੇਗਾ। ਇਸ ਸੰਬੰਧੀ ਇਲਾਕੇ ਵਿਚਲੇ ਦੁਕਾਨਦਾਰਾਂ ਤੇ ਕਾਰੋਬਾਰੀਆ ਨੂੰ ਮਿਲ ਕੇ ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ਦੀਆਂ ਬੇਨਤੀਆਂ ਕੀਤੀਆਂ ਜਾ ਰਹੀਆਂ ਬੰਨ, ਕਿਉਂਕਿ ਪੰਜਾਬ ਸੱਦਾ ਹਿੰਦੂ ਸਿੱਖ ਏਕਤਾ ਦਾ ਮੱਦਈ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 20-08-2026
ਖੇਮਕਰਨ, 19 ਅਗਸਤ (ਰਾਕੇਸ਼ ਕੁਮਾਰ ਬਿੱਲਾ)-ਕੌਮੀ ਇਨਸਾਫ ਮੋਰਚੇ ਵਲੋਂ ਬੰਦੀ ਸਿੰਘ ਦੀ ਰਿਹਾਈ ਤੇ ਸਜ਼ਾ ਕੱਟ ਰਹੇ ਸਿੰਘਾਂ ਨੂੰ ਪੈਰੋਲ ਜਾਰੀ ਕਰਨ ਦੀਆਂ ਮੰਗਾਂ ਨੂੰ ਕੇਂਦਰ ਸਰਕਾਰ ਤੱਕ ਪਹੁੰਚਾਉਣ ਲਈ 21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ ਸਰਹੱਦੀ ਖੇਤਰ ਵਿਚਲੇ ਕਸਬਿਆਂ ਤੇ ਸ਼ਹਿਰਾਂ ’ਚ ਵੀ ਭਰਵਾਂ ਹੰਗਾਰਾ ਮਿਲੇਗਾ। ਇਸ ਸੰਬੰਧੀ ਇਲਾਕੇ ਵਿਚਲੇ ਦੁਕਾਨਦਾਰਾਂ ਤੇ ਕਾਰੋਬਾਰੀਆ ਨੂੰ ਮਿਲ ਕੇ ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ਦੀਆਂ ਬੇਨਤੀਆਂ ਕੀਤੀਆਂ ਜਾ ਰਹੀਆਂ ਬੰਨ, ਕਿਉਂਕਿ ਪੰਜਾਬ ਸੱਦਾ ਹਿੰਦੂ ਸਿੱਖ ਏਕਤਾ ਦਾ ਮੱਦਈ ਰਿਹਾ ਹੈ। ਇਸ ਕੌਮੀ ਕਾਰਜ ’ਚ ਹਰ ਵਰਗ ਨੂੰ ਸਾਥ ਦੇਣਾ ਚਾਹੀਦਾ ਹੈ, ਤਾਂ ਜੋ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਅੱਖਾਂ ਖੋਲੀਆਂ ਜਾ ਸਕਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਥਕ ਆਗੂ ਜਥੇਦਾਰ ਸਤਨਾਮ ਸਿੰਘ ਮਨਾਵਾ ਨੇ ਖੇਮਕਰਨ ਵਿਖੇ ਸਾਥੀਆਂ ਸਮੇਤ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ ਦੇਸ਼ ’ਚ ਘੱਟ ਗਿਣਤੀਆਂ ਨਾਲ ਵਿਤਕਰਾ ਕਰਦੀ ਆ ਰਹੀ ਹੈ। ਇਕ ਪਾਸੇ ਕਤਲਾਂ , ਜਬਰ ਜਨਾਹ ਦੇ ਦੋਸ਼ੀਆਂ ਨੂੰ ਲਗਾਤਾਰ ਪੈਰੋਲ ਦੇ ਕੇ ਜੇਲ੍ਹਾਂ ਦੇ ਬਾਹਰ ਐਸ਼ ਕਰਵਾਈ ਜਾ ਰਹੀ ਹੈ, ਜਦਕਿ ਦੂਸਰੇ ਪਾਸੇ ਸਜਾ ਕੱਟ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਤੇ ਜੇਲ੍ਹਾਂ ’ਚ ਪਿਛਲੇ 30 ਸਾਲਾਂ ਤੋਂ ਬੰਦ ਭਾਈ ਹਵਾਰਾ ਤੇ ਭਾਈ ਤਾਰਾ ਸਮੇਤ ਅਨੇਕਾਂ ਸਿੰਘਾ ਨੂੰ ਪੈਰੋਲ ਨਹੀਂ ਦਿੱਤੀ ਜਾ ਰਹੀ ਹੈ। ਉਨ੍ਹਾਂ ਕੌਮੀ ਇਨਸਾਫ ਮੋਰਚੇ ਦੇ ਸੱਦੇ ’ਚ ਸ਼ਾਮਿਲ ਹੋ ਕੇ ਸਾਥ ਦੇਣ ਦੀ ਅਪੀਲ ਕਰਦਿਆਂ ਸੱਦੇ ਨੂੰ ਕਾਮਯਾਬ ਕਰਨ ਲਈ ਕਿਹਾ ਤਾਂ ਜੋ 21 ਅਗਸਤ ਨੂੰ ਬਜ਼ਾਰ ਤੇ ਸੜਕਾਂ ਸੁੰਨਸਾਨ ਨਜ਼ਰ ਆਉਣ । ਇਸ ਮੌਕੇ ਕਿਸਾਨ ਆਗੂ ਜਥੇਦਾਰ ਕਿੱਕਰ ਸਿੰਘ ਚੱਠੂ, ਬਾਬਾ ਸੁਖਰਾਜ ਸਿੰਘ ਅਲਗੋਂ ਵਾਲਾ, ਪਵਨਦੀਪ ਸਿੰਘ ਫੌਜੀ ਭੂਰਾ ਕੋਹਨਾ, ਸਰਵਨ ਸਿੰਘ ਪੰਨੂੰ, ਹੀਰਾ ਸਿੰਘ ਮਹਿੰਦੀਪੁਰ, ਵਰਿੰਦਰ ਸਿੰਘ ਮੋਂਦਾ, ਕੌਂਸਲਰ ਬੰਟੀ ਅਰੋੜਾ, ਸੋਨੂੰ ਸਹੋਤਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੀ ਰੈਲੀ ਸੰਬੰਧੀ ਪਿੰਡ ਮੱਲ੍ਹਾ ਵਿਖੇ ਸਾਬਕਾ ਵਿਧਾਇਕ ਜਲਾਲ ਉਸਮਾ ਵਲੋਂ ਮੀਟਿੰਗ ਅਗਲੀ ਖ਼ਬਰ ਸਾਬਕਾ ਵਿਧਾਇਕ ਭਲਾਈਪੁਰ ਦੀ ਅਗਵਾਈ ਹੇਠ ਪਿੰਡ ਘੱਗੇ ਵਿਖੇ ਮੀਟਿੰਗ ਹੋਈ
Ad Position 24