23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਗੁਰਦੁਆਰਾ ਭਾਈ ਚੈਨ ਸਾਹਿਬ ਵਿਖੇ ਸਾਲਾਨਾ ਮੇਲਾ ਸ਼ਰਧਾ ਨਾਲ ਮਨਾਇਆ

ਖੇਮਕਰਨ, 22 ਅਗਸਤ (ਰਾਕੇਸ਼ ਕੁਮਾਰ ਬਿੱਲਾ)-ਸਥਾਨਕ ਇਤਿਹਾਸਕ ਗੁਰਦੁਆਰਾ ਭਾਈ ਚੈਨ ਸਾਹਿਬ ਵਿਖੇ ਦੇਸ਼ ਦੇ ਬਟਵਾਰੇ ਉਪਰੰਤ ਸ਼ਰਧਾਲੂਆ ਵਲੋ ਮਨਾਇਆ ਜਾਾ ਰਿਹਾ ਭਾਦਰੋਂ ਮਹੀਨੇ ਦਾ ਸਲਾਨਾ ਇਤਿਹਾਸਕ ਜੋੜ ਮੇਲਾ ਸ਼ਰਧਾ ਤੇ ਧੂਮਧਾਮ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਸੰਬੰਧ ’ਚ ਰੱਖੇ ਗਏ ਸ੍ਰੀ ਅਖੰਡ ਪਾਠਾਂ ਦੇ ਭੋਗ ਉਪਰੰਤ ਗੁਰਦੁਆਰਾ ਸਾਹਿਬ ਦੇ ਰਾਗੀ ਜਥੇ ਭਾਈ ਦਵਿੰਦਰ ਸਿੰਘ ਨਿਰਗੁਣ ਨੇ ਕੀਰਤਨ ਕੀਤਾ ਅਤੇ ਬਾਅਦ ਵਿਚ ਸਜਾਏ ਗਏ ਦੀਵਾਨ ’ਚ ਕਵੀਸ਼ਰ ਭਾਈ ਜੋਗਾ ਸਿੰਘ ਭਾਗੋਵਾਲੀਆ ਤੇ ਢਾਡੀ ਜਥੇ ਭਾਈ ਸਤਪਾਲ ਸਿੰਘ ਐਮ.

Ad Position 21
No active advertisement
ਅਜੀਤ ਡੈਸਕ 23-08-2026
ਖੇਮਕਰਨ, 22 ਅਗਸਤ (ਰਾਕੇਸ਼ ਕੁਮਾਰ ਬਿੱਲਾ)-ਸਥਾਨਕ ਇਤਿਹਾਸਕ ਗੁਰਦੁਆਰਾ ਭਾਈ ਚੈਨ ਸਾਹਿਬ ਵਿਖੇ ਦੇਸ਼ ਦੇ ਬਟਵਾਰੇ ਉਪਰੰਤ ਸ਼ਰਧਾਲੂਆ ਵਲੋ ਮਨਾਇਆ ਜਾਾ ਰਿਹਾ ਭਾਦਰੋਂ ਮਹੀਨੇ ਦਾ ਸਲਾਨਾ ਇਤਿਹਾਸਕ ਜੋੜ ਮੇਲਾ ਸ਼ਰਧਾ ਤੇ ਧੂਮਧਾਮ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਸੰਬੰਧ ’ਚ ਰੱਖੇ ਗਏ ਸ੍ਰੀ ਅਖੰਡ ਪਾਠਾਂ ਦੇ ਭੋਗ ਉਪਰੰਤ ਗੁਰਦੁਆਰਾ ਸਾਹਿਬ ਦੇ ਰਾਗੀ ਜਥੇ ਭਾਈ ਦਵਿੰਦਰ ਸਿੰਘ ਨਿਰਗੁਣ ਨੇ ਕੀਰਤਨ ਕੀਤਾ ਅਤੇ ਬਾਅਦ ਵਿਚ ਸਜਾਏ ਗਏ ਦੀਵਾਨ ’ਚ ਕਵੀਸ਼ਰ ਭਾਈ ਜੋਗਾ ਸਿੰਘ ਭਾਗੋਵਾਲੀਆ ਤੇ ਢਾਡੀ ਜਥੇ ਭਾਈ ਸਤਪਾਲ ਸਿੰਘ ਐਮ.ਏ. ਨੇ ਜਥਿਆਂ ਨੇ ਗੁਰੂ ਸਾਹਿਬਾਨ ਦਾ ਇਤਹਾਸ ਸੁਣਾ ਕੇ ਅਤੇ ਦਮਦਮੀ ਟਕਸਾਲ ਦੇ ਕਥਾਵਾਚਕ ਭਾਈ ਤੇਜਬੀਰ ਸਿੰਘ ਨੇ ਕਥਾ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਬਾਬਾ ਅਵਤਾਰ ਸਿੰਘ ਕਾਰ ਸੇਵਾ ਸਰਹਾਲੀ ਵਾਲਿਆ ਨੇ ਉਚੇਚੇ ਤੌਰ ’ਤੇ ਮੇਲੇ ’ਚ ਹਾਜ਼ਰੀ ਭਰੀ ਤੇ ਸੰਗਤਾਂ ਨੂੰ ਮੇਲੇ ਦੀ ਬਹੁਤ ਬਹੁਤ ਵਧਾਈ ਦਿੱਤੀ। ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਬਾਬਾ ਜੀ ਤੇ ਹੋਰ ਆਈਆਂ ਸ਼ਖਸ਼ੀਅਤਾਂ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ। ਦਮਦਮੀ ਟਕਸਾਲ ਵਲੋ ਕਲ ਨੂੰ ਗੁਰਦੁਆਰਾ ਸਾਹਿਬ ਵਿਖੇ ਭਾਰੀ ਅੰਮ੍ਰਿਤ ਸੰਚਾਰ ਕਰਵਾਇਆ ਜਾਵੇਗਾ। ਮੇਲੇ ’ਚ ਸਾਰਾ ਦਿਨ ਪਹਿਲਾਂ ਚਾਹ-ਪਕੌੜੇ ਤੇ ਬਾਅਦ ’ਚ ਗੁਰੁ ਦਾ ਅਟੁੱਟ ਲੰਗਰ ਵਰਤਾਇਆ। ਸੇਵਾਦਾਰਾਂ ਵਲੋ ਠੰਢੇ ਮਿੱਠੇ ਜਲ ਤੇ ਕੋਲਿੰਡ ਡ੍ਰਰਿਕਸ ਦੀ ਛਬੀਲ ਵੀ ਲਗਾਈ ਗਈ। ਇਸ ਮੌਕੇ ਪ੍ਰਧਾਨ ਕਮੇਟੀ ਭਾਈ ਹਰਵਿੰਦਰ ਸਿੰਘ ਰਾਜੋਕੇ, ਗ੍ਰੰਥੀ ਭਾਈ ਹਰਮਨਪ੍ਰੀਤ ਸਿੰਘ, ਬਾਬਾ ਗੁਰਮੰਗਤ ਸਿੰਘ, ਬਾਬਾ ਵਿਰਸਾ ਸਿੰਘ, ਸਰਬਜੀਤ ਸਿੰਘ ਟਿੰਕੂ, ਭੁਪਿੰਦਰ ਸਿੰਘ ਸੰਧੂ ਕੈਸ਼ੀਅਰ, ਸਾਬਕਾ ਚੇਅਰਮੈਨ ਜਗਤਾਰ ਸਿੰਘ ਖੇੜਾ, ਜਰਮਲ ਸਿੰਘ ਸੈਕਟਰੀ, ਬਾਬਾ ਸੁਰਜੀਤ ਸਿੰਘ ਮਹਿਤਾ, ਸੁਖਚੈਨ ਸਿੰਘ ਹਾਂਡਾ, ਸਵਰਨ ਸਿੰਘ ਮਿਸਤਰੀ, ਕੁਲਵਿੰਦਰ ਸਿੰਘ ਸਰਹਾਲੀ, ਕੁਲਵੰਤ ਸਿੰਘ, ਰਵੇਲ ਸਿੰਘ ਭੂਰਾ, ਸੁਖਦੇਵ ਸਿੰਘ ਸੁੱਖਾ, ਜਥੇਦਾਰ ਪ੍ਰੀਤਮ ਸਿੰਘ, ਗੁਰਦੇਵ ਸਿੰਘ ਭੋਜਾ, ਜੁਗਿੰਦਰ ਸਿੰਘ ਰਾਜੋਕੇ ਤੋ ਇਲਾਵਾ ਭਾਰੀ ਗਿਣਤੀ ’ਚ ਸ਼ਹਿਰ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਵਿਧਾਇਕ ਭਲਾਈਪੁਰ ਦੀ ਅਗਵਾਈ ਹੇਠ ਸਰਪੰਚ ਜਲਾਲਾਬਾਦ ਦੇ ਘਰ ਹੋਇਆ ਵੱਡਾ ਇਕੱਠ ਅਗਲੀ ਖ਼ਬਰ ਸਾਬਕਾ ਸਰਪੰਚ ਸੁਰਿੰਦਰ ਛਿੰਦਾ ਨੇ ਸੈਂਕੜੇ ਸਾਥੀਆਂ ਸਮੇਤ ਰਮਨਦੀਪ ਕੌਰ ਸੇਰੋਂ ਦੀ ਚੋਣ ਮੁਹਿੰਮ ’ਚ ਸਹਿਯੋਗ ਦਾ ਐਲਾਨ ਕੀਤ...
Ad Position 24