25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਇਕੋ ਰਾਤ ਚੋਰਾਂ ਨੇ ਸੇਵਾ ਕੇਂਦਰ ਤੇ ਕਰਿਆਨਾ ਸਟੋਰ ਨੂੰ ਲਗਾਈ ਸੰਨ੍ਹ

ਝਬਾਲ, 24 ਅਗਸਤ (ਸੁਖਦੇਵ ਸਿੰਘ)- ਬੀਤੀ ਰਾਤ ਚੋਰ ਝਬਾਲ ਦੇ ਸਰਕਾਰੀ ਸੇਵਾ ਕੇਂਦਰ ਅਤੇ ਬਜਾਜ ਕਰਿਆਨਾ ਸਟੋਰ ਨੂੰ ਨਿਸ਼ਾਨਾ ਬਣਾ ਕੇ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰਕੇ ਲੈ ਗਏ। ਇਸ ਸੰਬੰਧੀ ਝਬਾਲ ਅਟਾਰੀ ਰੋਡ ’ਤੇ ਸਥਿਤ ਬਜਾਜ ਕਰਿਆਨਾ ਸਟੋਰ ਦੇ ਮਾਲਕ ਮਹਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇੰਡੀਆ ਗੈਸ ਏਜੰਸੀ ਦੇ ਸਾਹਮਣੇ ਗੁਦਾਮ ਬਣਾਇਆ ਹੋਇਆ ਹੈ।

Ad Position 21
No active advertisement
ਅਜੀਤ ਡੈਸਕ 25-08-2026
ਝਬਾਲ, 24 ਅਗਸਤ (ਸੁਖਦੇਵ ਸਿੰਘ)- ਬੀਤੀ ਰਾਤ ਚੋਰ ਝਬਾਲ ਦੇ ਸਰਕਾਰੀ ਸੇਵਾ ਕੇਂਦਰ ਅਤੇ ਬਜਾਜ ਕਰਿਆਨਾ ਸਟੋਰ ਨੂੰ ਨਿਸ਼ਾਨਾ ਬਣਾ ਕੇ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰਕੇ ਲੈ ਗਏ। ਇਸ ਸੰਬੰਧੀ ਝਬਾਲ ਅਟਾਰੀ ਰੋਡ ’ਤੇ ਸਥਿਤ ਬਜਾਜ ਕਰਿਆਨਾ ਸਟੋਰ ਦੇ ਮਾਲਕ ਮਹਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇੰਡੀਆ ਗੈਸ ਏਜੰਸੀ ਦੇ ਸਾਹਮਣੇ ਗੁਦਾਮ ਬਣਾਇਆ ਹੋਇਆ ਹੈ। ਜਿੱਥੇ ਉਨ੍ਹਾਂ ਨੇ ਕਰਿਆਨੇ ਦਾ ਸਾਰਾ ਸਾਮਾਨ ਰੱਖਿਆ ਹੋਇਆ ਹੈ। ਰਾਤ ਵੇਲੇ ਚੋਰ ਗੁਦਾਮ ਦਾ ਸ਼ਟਰ ਤੋੜ ਕੇ 100 ਤੋੜੇ ਖੰਡ ਅਤੇ 100 ਟੀਨ ਰੀਫਾਈਂਡ ਲੈ ਕੇ ਫ਼ਰਾਰ ਹੋ ਗਏ, ਜਿਸ ਬਾਰੇ ਉਨ੍ਹਾਂ ਨੂੰ ਸਵੇਰੇ ਵੇਲੇ ਪਤਾ ਲੱਗਾ । ਸਟੋਰ ਦੇ ਬਹਾਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਅਨੁਸਾਰ ਰਾਤ 2 :30 ਵਜੇ ਦੇ ਕਰੀਬ ਪੰਜ-ਛੇ ਚੋਰ ਦੋ ਮਹਿੰਦਰਾ ਗੱਡੀਆਂ ’ਤੇ ਆਏ ਅਤੇ ਸਾਰਾ ਸਾਮਾਨ ਲੱਦ ਕੇ ਫਰਾਰ ਹੋ ਗਏ । ਇਸ ਸੰਬੰਧੀ ਉਨ੍ਹਾਂ ਵਲੋਂ ਸੰਬੰਧਿਤ ਥਾਣਾ ਝਬਾਲ ਵਿਖੇ ਦਰਖਾਸਤ ਦੇ ਦਿੱਤੀ ਗਈ ਹੈ। ਇਸੇ ਰਾਤ ਚੋਰਾਂ ਨੇ ਝਬਾਲ ਦੇ ਸੇਵਾ ਕੇਂਦਰ ਨੂੰ ਵੀ ਨਿਸ਼ਾਨਾ ਬਣਾਇਆ। ਚੋਰ ਸੇਵਾ ਕੇਂਦਰ ਵਿਚ ਲੱਗੇ ਜਨਰੇਟਰ ਦਾ ਕੀਮਤੀ ਸਾਮਾਨ ਅਤੇ ਬਿਜਲੀ ਦੀਆਂ ਤਾਰਾਂ ਕੱਟ ਕੇ ਚੋਰੀ ਕਰਕੇ ਲੈ ਗਏ। ਇਸ ਸੰਬੰਧੀ ਸੇਵਾ ਕੇਂਦਰ ਦੇ ਇੰਚਾਰਜ਼ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਸਵੇਰੇ ਵੇਲੇ ਜਦ ਉਹ ਡਿਊਟੀ ’ਤੇ ਆਏ ਤਾਂ ਸੇਵਾ ਕੇਂਦਰ ਦੀ ਬਿਜਲੀ ਗਾਇਬ ਸੀ। ਜਦ ਉਨ੍ਹਾਂ ਦੇਖਿਆ ਤਾਂ ਜਨਰੇਟਰ ਖੁੱਲ੍ਹਾ ਹੋਇਆ ਸੀ ਅਤੇ ਉਸ ਵਿਚਲਾ ਸਾਮਾਨ ਬਿਜਲੀ ਦੀਆਂ ਤਾਰਾਂ ਤੇ ਪੱਖੇ ਗਾ਼ਇਬ ਸਨ। ਬਿਜਲੀ ਬੰਦ ਹੋਣ ਕਾਰਨ ਸੇਵਾ ਕੇਂਦਰ ਵਿਚ ਆਪਣੇ ਕੰਮਾਂ ਲਈ ਆਏ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਲੋਕ ਆਧਾਰ ਕਾਰਡ, ਫਰਦ ਅਤੇ ਹੋਰ ਜ਼ਰੂਰੀ ਕੰਮਾਂ ਲਈ ਸਾਰਾ ਦਿਨ ਖੱਜਲ-ਖੁਆਰ ਹੁੰਦੇ ਰਹੇ। ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਦੁਕਾਨਦਾਰ ਅਤੇ ਸੇਵਾ ਕੇਂਦਰ ਦੇ ਕਰਮਚਾਰੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਨੂੰ ਜਲਦੀ ਫੜਨ ਅਤੇ ਰਾਤ ਦੀ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਚੋਣਾਂ ਦੀ ਰੰਜਿਸ਼ ਨੂੰ ਲੈ ਕੇ ਚਲਾਈਆਂ ਗੋਲੀਆਂ, ਮਾਮਲਾ ਦਰਜ ਅਗਲੀ ਖ਼ਬਰ ਜਥੇਦਾਰ ਕਰਮੂੰਵਾਲਾ ਅਤੇ ਟੋਨੀ ਬ੍ਰਹਮਪੁਰਾ ਨੇ ਸਾਥੀਆਂ ਸਮੇਤ ਸੁਖਬੀਰ ਨਾਲ ਕੀਤੀ ਮੁਲਾਕਾਤ
Ad Position 24