ਬੰਦੀ ਸਿੰਘਾਂ ਲਈ 29 ਨੂੰ ਹੋਣ ਵਾਲਾ ਅਰਦਾਸ ਸਮਾਗਮ ਸ਼੍ਰੋਮਣੀ ਕਮੇਟੀ ਦਾ ਸ਼ਲਾਘਾਯੋਗ ਉਪਰਾਲਾ- ਜਥੇਦਾਰ ਵਰਾਣਾ
ਤਰਨ ਤਾਰਨ, 25 ਅਗਸਤ (ਹਰਿੰਦਰ ਸਿੰਘ)– ਜਥੇਦਾਰ ਸਿਕੰਦਰ ਸਿੰਘ ਵਰਾਣਾ ਮੈਂਬਰ ਪੀ. ਏ.
ਤਰਨ ਤਾਰਨ, 25 ਅਗਸਤ (ਹਰਿੰਦਰ ਸਿੰਘ)– ਜਥੇਦਾਰ ਸਿਕੰਦਰ ਸਿੰਘ ਵਰਾਣਾ ਮੈਂਬਰ ਪੀ.ਏ.ਸੀ ਪੰਜਾਬ ਸ਼੍ਰੋਮਣੀ ਅਕਾਲੀ ਦਲ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਸਮੁੱਚੀ ਅਗਜੈਕਟਿਵ ਨੇ ਜੋ ਫੈਸਲਾ ਕੀਤਾ ਕਿ 29 ਅਗਸਤ ਨੂੰ ਇਤਿਹਾਸਿਕ ਗੁਰਦੁਆਰਿਆਂ ’ਚ ਸ੍ਰੀ ਅਖੰਡ ਪਾਠ ਸਾਹਿਬਾਂ ਦੇ ਭੋਗ ਪਾਏ ਜਾਣਗੇ, ਉਪਰੰਤ ਜੋ ਲੰਮੇ ਸਮੇਂ ਤੋਂ ਜੇਲਾਂ ’ਚ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਅੱਜ ਸਮੇਂ ਦੀ ਹਕੂਮਤ ਉਹਨਾਂ ਨੂੰ ਛੱਡ ਨਹੀਂ ਰਹੀ, ਜਿਵੇਂ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਜਿਨ੍ਹਾਂ ਦੀ ਮਾਤਾ ਬਹੁਤ ਹੀ ਬਿਮਾਰ ਹਨ ਉਹਨਾਂ ਨੂੰ 10 ਦਿਨ ਦੀ ਪੈਰੋਲ ਵੀ ਨਹੀਂ ਦਿੱਤੀ ਜਾ ਰਹੀ । ਜਥੇਦਾਰ ਵਰਾਣਾ ਨੇ ਕਿਹਾ ਕਿ ਬਹੁਤ ਵੱਡਾ ਉਪਰਾਲਾ ਅਸੀਂ ਇਸ ਦੀ ਸ਼ਲਾਘਾ ਕਰਦੇ ਹਾਂ ਕਿ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਰਦਾਸ ਸਮਾਗਮ ਉਲੀਕਿਆ ਹੈ ਕਿਉਂਕਿ ਸਿੱਖ ਕੌਮ ਬੰਦੀ ਸਿੰਘਾਂ ਵਾਸਤੇ ਵੱਡੇ ਮਾਰਚ ਵੀ ਕਰ ਚੁੱਕੀ ਹੈ ਅਤੇ ਧਰਨੇ ਮੋਰਚੇ ਵੀ ਲਗਾ ਚੁੱਕੀ ਹੈ ਪਰ ਸਰਕਾਰਾਂ ਦੇ ਕੰਨ ’ਤੇ ਜੂ ਨਹੀਂ ਸਰਕੀ ਪਰ ਸਿੱਖਾਂ ਤੋਂ ਸਭ ਤੋਂ ਵੱਡਾ ਹਥਿਆਰ ਅਰਦਾਸ ਹੈ ਜੋ ਗੁਰੂ ਸਾਹਿਬ ਬੰਦੀ ਸਿੰਘਾਂ ਨੂੰ ਰਿਹਾਈ ਵੀ ਬਖਸ਼ਣਗੇ ਚੜ੍ਹਦੀ ਕਲਾ ਵੀ ਰੱਖਣਗੇ ।