ਚੋਰਾਂ ਵਲੋਂ ਗੈਸ ਏਜੰਸੀ ਦੇ ਗੁਦਾਮ ’ਚੋਂ
10 ਗੈਸ ਨਾਲ ਭਰੇ ਸਿਲੰਡਰ ਚੋਰੀ
ਤਰਨ ਤਾਰਨ, 25 ਅਗਸਤ (ਪਰਮਜੀਤ ਜੋਸ਼ੀ)—ਤਰਨ ਤਾਰਨ ਸ਼ਹਿਰ ਅਤੇ ਆਸ ਪਾਸ ਇਲਾਕਿਆਂ ਵਿਚ ਚੋਰੀ ਅਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਚੋਰ ਅਤੇ ਲੁਟੇਰੇ ਬੇਖੌਫ਼ ਹੋ ਕੇ ਚੋਰੀ ਅਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਜਿਸ ਦੀ ਤਾਜਾ ਮਿਸਾਲ ਸ਼ਾਹ ਗੈਸ ਏਜੰਸੀ ਦੇ ਪਿੰਡ ਪੰਡੋਰੀ ਵਿਖੇ ਗੁਦਾਮ ਤੋਂ ਮਿਲਦੀ ਹੈ, ਜਿੱਥੇ ਚੋਰਾਂ ਵਲੋਂ ਗੁਦਾਮ ਦੀਆਂ ਦੀਵਾਰਾਂ ਉਪਰ ਸੁਰੱਖਿਆ ਵਜੋਂ ਲੱਗੀ ਕੰਡਿਆਲੀ ਤਾਰ ਨੂੰ ਤੋੜ ਕੇ ਚੋਰਾਂ ਨੇ ਗੁਦਾਮ ਅੰਦਰ ਵੜ ਕੇ 10 ਗੈਸ ਨਾਲ ਭਰੇ ਹੋਏ ਗੈਸ ਸਿਲੰਡਰ ਚੋਰੀ ਕਰ ਲਏ।
ਤਰਨ ਤਾਰਨ, 25 ਅਗਸਤ (ਪਰਮਜੀਤ ਜੋਸ਼ੀ)—ਤਰਨ ਤਾਰਨ ਸ਼ਹਿਰ ਅਤੇ ਆਸ ਪਾਸ ਇਲਾਕਿਆਂ ਵਿਚ ਚੋਰੀ ਅਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਚੋਰ ਅਤੇ ਲੁਟੇਰੇ ਬੇਖੌਫ਼ ਹੋ ਕੇ ਚੋਰੀ ਅਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਜਿਸ ਦੀ ਤਾਜਾ ਮਿਸਾਲ ਸ਼ਾਹ ਗੈਸ ਏਜੰਸੀ ਦੇ ਪਿੰਡ ਪੰਡੋਰੀ ਵਿਖੇ ਗੁਦਾਮ ਤੋਂ ਮਿਲਦੀ ਹੈ, ਜਿੱਥੇ ਚੋਰਾਂ ਵਲੋਂ ਗੁਦਾਮ ਦੀਆਂ ਦੀਵਾਰਾਂ ਉਪਰ ਸੁਰੱਖਿਆ ਵਜੋਂ ਲੱਗੀ ਕੰਡਿਆਲੀ ਤਾਰ ਨੂੰ ਤੋੜ ਕੇ ਚੋਰਾਂ ਨੇ ਗੁਦਾਮ ਅੰਦਰ ਵੜ ਕੇ 10 ਗੈਸ ਨਾਲ ਭਰੇ ਹੋਏ ਗੈਸ ਸਿਲੰਡਰ ਚੋਰੀ ਕਰ ਲਏ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ਼ਾਹ ਗੈਸ ਏਜੰਸੀ ਦੇ ਮਾਲਕ ਚੰਦਨਜੀਤ ਸਿੰਘ ਨੇ ਦਸਿਆ ਕਿ ਉਨ੍ਹਾਂ ਦੀ ਬਾਠ ਰੋਡ ਤਰਨ ਤਾਰਨ ਵਿਖੇ ਗੈਸ ਏਜੰਸੀ ਅਤੇ ਪਿੰਡ ਪੰਡੋਰੀ ਨਜ਼ਦੀਕ ਗੈਸ ਦਾ ਗੁਦਾਮ ਹੈ, ਜਿਥੇ ਬੀਤੀ ਰਾਤ ਚੋਰਾਂ ਨੇ ਦੀਵਾਰ ਉਪਰ ਲੱਗੀ ਕੰਡਿਆਲੀ ਤਾਰ ਨੂੰ ਤੋੜ ਕੇ ਗੁਦਾਮ ਅੰਦਰ ਦਾਖਲ ਹੋ ਕੇ 10 ਦੇ ਕਰੀਬ ਭਰੇ ਹੋਏ ਗੈਸ ਸਿਲੰਡਰ ਚੋਰੀ ਕਰ ਲਏ ਹਨ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਥਾਣਾ ਸਦਰ ਤਰਨ ਤਾਰਨ ਦੇ ਐੱਸ.ਐੱਚ.ਓ.ਬਲਜੀਤ ਸਿੰਘ ਨੂੰ ਮਿਲ ਕੇ ਲਿਖਤੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਅਤੇ ਐੱਸ.ਐੱਚ.ਓ. ਵਲੋਂ ਥਾਣੇਦਾਰ ਰਾਜਪਾਲ ਸਿੰਘ ਦੀ ਜਾਂਚ ਲਈ ਡਿਊਟੀ ਲਗਾ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਜਲਦ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਐੱਸ . ਐੱਸ.ਪੀ. ਤਰਨ ਤਾਰਨ ਸੁਰਿੰਦਰ ਲਾਂਬਾ ਪਾਸੋਂ ਮੰਗ ਕੀਤੀ ਕਿ ਰਾਤ ਸਮੇਂ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਪੀ.ਸੀ.ਆਰ ਦੀ ਗਸ਼ਤ ਵਧਾਈ ਜਾਵੇ ਅਤੇ ਵੱਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਠੋਸ ਕਦਮ ਚੁੱਕੇ ਜਾਣ।