ਮਮਤਾ ਨਿਕੇਤਨੀਆਂ ਦੁਆਰਾ ਵਿਦਿਆਰਥੀ ਜੀਵਨ ਨੂੰ ਸਹੀ ਸੇਧ ਦਿੰਦੇ ਕੀਤੀ ਸਹੁੰ ਚੁੱਕਣ ਦੀ ਰਸਮ
ਤਰਨ ਤਾਰਨ, 26 ਅਗਸਤ (ਪਰਮਜੀਤ ਜੋਸ਼ੀ)–ਹਰ ਖੇਤਰ ’ਚ ਮੋਹਰੀ ਰਹਿਣ ਵਾਲੇ ਤਰਨ ਤਾਰਨ ਦੇ ਮਮਤਾ ਨਿਕੇਤਨ ਕਾਨਵੈਂਟ ਸਕੂਲ ਵਿਚ ਜਿੱਥੇ ਬੱਚਿਆਂ ਦੇ ਸਰਵਪੱਖੀ ਵਿਕਾਸ ਵੱਲ ਧਿਆਨ ਦਿੱਤਾ ਜਾਂਦਾ ਹੈ, ਉੱਥੇ ਸਵੇਰ ਦੀ ਪ੍ਰਾਰਥਨਾ ਸਭਾ ਵੇਲੇ ਸਕੂਲ ਦੇ ਪ੍ਰਿੰਸੀਪਲ ਗੁਰਚਰਨ ਕੌਰ ਦੀ ਨਿਗਰਾਨੀ ਅਤੇ ਅਗਵਾਈ ਹੇਠ ਸਕੂਲ ਦੇ ਕੁਸ਼ਲ ਤੇ ਹੋਣਹਾਰ ਵਿਦਿਆਰਥੀਆਂ ਵਲੋਂ ਆਪਣੀਆਂ ਜਿੰਮੇਵਾਰੀਆਂ ਨੂੰ ਬਾਖੂਬੀ ਨਾਲ ਨਿਭਾਉਣ ਦਾ ਪ੍ਰਣ ਕਰਦੇ ਸਹੁੰ ਚੁੱਕਣ ਦੀ ਰਸਮ ਅਦਾ ਕੀਤੀ ਗਈ । ਸਵੇਰ ਦੀ ਸਭਾ ਵਿਚ ਸ਼ਬਦ ਗਾਇਨ ਤੋਂ ਬਾਅਦ ਸਕੂਲ ਦੇ ਚੇਅਰਮੈਨ ਮਨਿੰਦਰਪਾਲ ਸਿੰਘ ਪਲਾਸੋਰ ਅਤੇ ਪ੍ਰਿੰਸੀਪਲ ਗੁਰਚਰਨ ਕੌਰ ਨੇ ਅਧਿਆਪਕਾਂ ਸਹਿਤ ਦੀਪ ਪ੍ਰਜਵਲਿਤ ਕਰਕੇ ਇਸ ਪ੍ਰੋਗਰਾਮ ਦਾ ਰਸਮੀ ਆਗਾਜ਼ ਕੀਤਾ ।
ਤਰਨ ਤਾਰਨ, 26 ਅਗਸਤ (ਪਰਮਜੀਤ ਜੋਸ਼ੀ)–ਹਰ ਖੇਤਰ ’ਚ ਮੋਹਰੀ ਰਹਿਣ ਵਾਲੇ ਤਰਨ ਤਾਰਨ ਦੇ ਮਮਤਾ ਨਿਕੇਤਨ ਕਾਨਵੈਂਟ ਸਕੂਲ ਵਿਚ ਜਿੱਥੇ ਬੱਚਿਆਂ ਦੇ ਸਰਵਪੱਖੀ ਵਿਕਾਸ ਵੱਲ ਧਿਆਨ ਦਿੱਤਾ ਜਾਂਦਾ ਹੈ, ਉੱਥੇ ਸਵੇਰ ਦੀ ਪ੍ਰਾਰਥਨਾ ਸਭਾ ਵੇਲੇ ਸਕੂਲ ਦੇ ਪ੍ਰਿੰਸੀਪਲ ਗੁਰਚਰਨ ਕੌਰ ਦੀ ਨਿਗਰਾਨੀ ਅਤੇ ਅਗਵਾਈ ਹੇਠ ਸਕੂਲ ਦੇ ਕੁਸ਼ਲ ਤੇ ਹੋਣਹਾਰ ਵਿਦਿਆਰਥੀਆਂ ਵਲੋਂ ਆਪਣੀਆਂ ਜਿੰਮੇਵਾਰੀਆਂ ਨੂੰ ਬਾਖੂਬੀ ਨਾਲ ਨਿਭਾਉਣ ਦਾ ਪ੍ਰਣ ਕਰਦੇ ਸਹੁੰ ਚੁੱਕਣ ਦੀ ਰਸਮ ਅਦਾ ਕੀਤੀ ਗਈ । ਸਵੇਰ ਦੀ ਸਭਾ ਵਿਚ ਸ਼ਬਦ ਗਾਇਨ ਤੋਂ ਬਾਅਦ ਸਕੂਲ ਦੇ ਚੇਅਰਮੈਨ ਮਨਿੰਦਰਪਾਲ ਸਿੰਘ ਪਲਾਸੋਰ ਅਤੇ ਪ੍ਰਿੰਸੀਪਲ ਗੁਰਚਰਨ ਕੌਰ ਨੇ ਅਧਿਆਪਕਾਂ ਸਹਿਤ ਦੀਪ ਪ੍ਰਜਵਲਿਤ ਕਰਕੇ ਇਸ ਪ੍ਰੋਗਰਾਮ ਦਾ ਰਸਮੀ ਆਗਾਜ਼ ਕੀਤਾ । ਇਸ ਪ੍ਰੋਗਰਾਮ ਦੀ ਸ਼ੁਰੂਆਤ ਪ੍ਰਿੰਸੀਪਲ ਗੁਰਚਰਨ ਕੌਰ ਦੇ ਅਨਮੋਲ ਸ਼ਬਦਾਂ ਨਾਲ ਕੀਤੀ ਗਈ । ਇਸ ਤੋਂ ਪਿੱਛੋਂ ਸਕੂਲ ਦੇ ਅਧਿਆਪਕਾਂ ਵਲੋਂ ਚੁਣੇ ਹੋਏ ਵਿਦਿਆਰਥੀਆਂ ਦੇ ਨਾਲ ਘੋਸ਼ਿਤ ਕੀਤੇ ਗਏ। ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਦਿਲਰਾਜਪ੍ਰੀਤ ਸਿੰਘ ਨੂੰ ਮੁੱਖ ਵਿਦਿਆਰਥੀ ਅਤੇ ਖੁਸ਼ਨੂਰਪ੍ਰੀਤ ਕੌਰ ਨੂੰ ਮੁੱਖ ਵਿਦਿਆਰਥਣ ਚੁਣਿਆ ਗਿਆ। ਵਾਈਸ ਹੈੱਡ ਲੜਕਾ 10 ਵੀਂ ਜਮਾਤ ਦੇ ਅਸ਼ਮਨਦੀਪ ਸਿੰਘ ਅਤੇ ਵਾਈਸ ਹੈੱਡ ਲੜਕੀ ਅਵਨੀਤ ਕੌਰ ਨੂੰ ਚੁਣਿਆ ਗਿਆ। ਬਾਕੀ ਸਾਰੇ ਸਕੂਲ ਦੇ ਵਿਦਿਆਰਥੀ ਚਾਰ ਹਾਊਸਾਂ ਵਿਚ ਵੰਡੇ ਗਏ। ਗੁਲਮੋਹਰ ਹਾਊਸ, ਟਿਊਲਿਪ ਹਾਊਸ, ਦਿਉਦਾਰ ਹਾਊਸ ਅਤੇ ਡੈਫੋਡਿਲ ਹਾਊਸ। ਗੁਲਮੋਹਰ ਹਾਊਸ ਦੀ ਕੈਪਟਨ 8 ਵੀ ਜਮਾਤ ਦੀ ਪਲਕਦੀਪ ਕੌਰ ਅਤੇ ਵਾਈਸ ਕੈਪਟਨ ਅਰੁਣਪ੍ਰੀਤ ਸਿੰਘ, ਟਿਊਲਿਪ ਹਾਊਸ ਦੀ ਕੈਪਟਨ 8 ਵੀਂ ਜਮਾਤ ਦੀ ਹਰਸੀਰਤ ਕੌਰ ਅਤੇ ਵਾਈਸ ਕੈਪਟਨ 9 ਵੀਂ ਜਮਾਤ ਦੇ ਹਰਮਨਜੋਤ ਸਿੰਘ, ਦਿਉਦਾਰ ਹਾਊਸ ਦੀ ਕੈਪਟਨ 9 ਵੀਂ ਜਮਾਤ ਦੀ ਤਨਕਦੀਪ ਕੌਰ ਅਤੇ ਵਾਈਸ ਕੈਪਟਨ ਸੱਤਵੀਂ ਜਮਾਤ ਦੇ ਅਭੀਜੋਤ ਸਿੰਘ ਰੰਧਾਵਾ, ਡੈਫੋਡਿਲ ਹਾਊਸ ਦੇ ਕੈਪਟਨ 10 ਵ ੀਂ ਜਮਾਤ ਦੇ ਸਿਦਕਦੀਪ ਸਿੰਘ ਅਤੇ ਵਾਈਸ ਕੈਪਟਨ 9 ਵੀਂ ਜਮਾਤ ਦੇ ਅਭੀਜੋਤ ਸਿੰਘ ਨੂੰ ਚੁਣਿਆ ਗਿਆ। ਇਸੇ ਤਰ੍ਹਾਂ ਹੀ 14 ਕੁਸ਼ਲ ਵਿਦਿਆਰਥੀ ਚੁਣੇ ਗਏ। ਜਿਨਾਂ ਨੂੰ ਪ੍ਰੀਫੈਕਟਸ ਦਾ ਖਿਤਾਬ ਦਿੱਤਾ ਗਿਆ। ਜਿਨਾਂ ਵਿੱਚ ਤੀਜੀ ਜਮਾਤ ਦੇ ਅਰਮਾਨਦੀਪ ਸਿੰਘ ਤੇ ਜਪਨਾਜ ਕੌਰ, ਚੌਥੀ ਜਮਾਤ ਦੇ ਕਰਨਵੀਰ ਸਿੰਘ ਅਤੇ ਕੁਲਨਾਜਪ੍ਰੀਤ ਕੌਰ ਪੰਜਵੀਂ ਜਮਾਤ ਦੇ ਜੈਦੀਪ ਪਰਾਸ਼ਰ, ਰਜਨਦੀਪ ਕੌਰ, ਗੁਰਵਰਦਾਨ ਸਿੰਘ ਤੇ ਜਸਨਾਜਦੀਪ ਕੌਰ, ਛੇਵੀਂ ਜਮਾਤ ਦੇ ਰਣਵੀਰ ਸਿੰਘ ਤੇ ਖੁਸ਼ਮੀਤ ਕੌਰ ਤੇ ਦੀਨਮਪ੍ਰੀਤ ਕੌਰ, ਸੱਤਵੀਂ ਜਮਾਤ ਦੇ ਗੁਰਤਾਸ਼ ਸਿੰਘ ਤੇ ਜੈਸਮੀਨ ਕੌਰ, ਅੱਠਵੀਂ ਜਮਾਤ ਦੇ ਮਾਨਵਵੀਰ ਸਿੰਘ ਤੇ ਸੀਰਤਪਾਲ ਕੌਰ, ਨੌਵੀਂ ਜਮਾਤ ਦੀ ਅਸ਼ਮੀਤਪਾਲ ਕੌਰ ਨੂੰ ਚੁਣਿਆ ਗਿਆ । ਇਸ ਤੋਂ ਇਲਾਵਾ ਬਾਰ੍ਹਵੀਂ ਜਮਾਤ ਦੀ ਤਰਨਪ੍ਰੀਤ ਕੌਰ, 11 ਵੀਂ ਜਮਾਤ ਦੀ ਪਵਨਦੀਪ ਕੌਰ, ਅੱਠਵੀਂ ਜਮਾਤ ਦੇ ਪਵਿੱਤਰ ਸਿੰਘ,. ਗਿਆਰਵੀਂ ਜਮਾਤ ਦੀ ਅਨਮੋਲਪ੍ਰੀਤ ਕੌਰ, ਪੰਜਵੀਂ ਜਮਾਤ ਦੀ ਸੋਫੀਆ ਛੇਵੀਂ ਜਮਾਤ ਦੀ ਰਵਨੀਤ ਕੌਰ ਨੂੰ ਸਹਾਇਕ ਵਿਦਿਆਰਥੀਆਂ ਦੇ ਤੌਰ ’ਤੇ ਚੁਣਿਆ ਗਿਆ। ਇਸ ਮੌਕੇ ’ਤੇ ਚਾਰੇ ਹਾਊਸਾਂ ਦੇ ਪ੍ਰਧਾਨ ਅਤੇ ਵਾਈਸ ਪ੍ਰਧਾਨ ਵੀ ਮੌਜੂਦ ਸਨ। ਇਨਾਂ ਸਾਰੇ ਵਿਦਿਆਰਥੀਆਂ ਨੇ ਵਾਰੀ - ਵਾਰੀ ਰਸਮ ਅਨੁਸਾਰ ਸਹੁੰ ਚੁੱਕੀ ਤੇ ਪ੍ਰਣ ਕੀਤਾ ਕਿ ਉਹ ਸਕੂਲ ਦੇ ਅਨੁਸ਼ਾਸਨ ਨੂੰ ਬਣਾਈ ਰੱਖਣ ਵਿੱਚ ਆਪਣੇ ਅਧਿਆਪਕਾਂ ਨੂੰ ਪੂਰਨ ਸਹਿਯੋਗ ਦੇਣਗੇ । ਇਸ ਮੌਕੇ ਸਕੂਲ ਦੇ ਚੇਅਰਮੈਨ ਤੇ ਪ੍ਰਿੰਸੀਪਲ ਮੈਡਮ ਨੇ ਨਵ-ਨਿਯੁਕਤ ਵਿਦਿਆਰਥੀਆਂ ਨੂੰ ਵਧਾਈ ਦਿੱਤੀ।