ਗੁਰਦੁਆਰਾ ਬਾਬਾ ਸੈਣ ਭਗਤ ਸੋਹਲ ਵਿਖੇ ਗੁਰਮਤਿ ਸਮਾਗਮ 2 ਸਤੰਬਰ ਨੂੰ - ਗਿਆਨੀ ਨਿਸ਼ਾਨ ਸਿੰਘ
ਝਬਾਲ, 27 ਅਗਸਤ (ਸੁਖਦੇਵ ਸਿੰਘ)–ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਅਤੇ ਵੈਲਫੇਅਰ ਸੁਸਾਇਟੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪਾਵਨ ਪ੍ਰਕਾਸ਼ ਦਿਹਾੜੇ ਨੂ ਸਮਰਪਿਤ ਪੰਜਵਾਂ ਗੁਰਮਤਿ ਸਮਾਗਮ 2 ਸਤੰਬਰ ਨੂੰ ਗੁਰਦੁਆਰਾ ਭਗਤ ਸੈਣ ਸੋਹਲ ਵਿਖੇ ਐਨ. ਆਈ.
ਝਬਾਲ, 27 ਅਗਸਤ (ਸੁਖਦੇਵ ਸਿੰਘ)–ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਅਤੇ ਵੈਲਫੇਅਰ ਸੁਸਾਇਟੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪਾਵਨ ਪ੍ਰਕਾਸ਼ ਦਿਹਾੜੇ ਨੂ ਸਮਰਪਿਤ ਪੰਜਵਾਂ ਗੁਰਮਤਿ ਸਮਾਗਮ 2 ਸਤੰਬਰ ਨੂੰ ਗੁਰਦੁਆਰਾ ਭਗਤ ਸੈਣ ਸੋਹਲ ਵਿਖੇ ਐਨ.ਆਈ.ਵੀਰਾਂ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਸਦਕਾ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਗਿਆਨੀ ਨਿਸ਼ਾਨ ਸਿੰਘ ਗੰਡੀਵਿੰਡ ਨੇ ਦੱਸਿਆ ਕਿ ਸਮਾਗਮ ਦੌਰਾਨ ਵੱਖ-ਵੱਖ ਸਕੂਲੀ ਬੱਚਿਆਂ ਵਿਚਕਾਰ ਗੁਰਬਾਣੀ ਤੇ ਸਿੱਖ ਇਤਿਹਾਸ ਵਿਚੋਂ ਕੁਵਿੱਜ, ਸੁੰਦਰ ਲਿਖਾਈ ਤੇ ਦਸਤਾਰ ਮੁਕਾਬਲੇ ਕਰਵਾਏ ਜਾਣਗੇ। ਮੁਕਾਬਲਿਆਂ ਵਿਚ ਅੱਵਲ ਰਹਿਣ ਵਾਲੇ ਬੱਚਿਆਂ ਨੂੰ ਨਕਦ ਇਨਾਮ ਆਦਿ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਅਤੇ ਵੈਲਫੇਅਰ ਸੁਸਾਇਟੀ ਵਲੋਂ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਮਰਪਿਤ ਹੋ ਕੇ ਗੁਰਮਤਿ ਦੇ ਪ੍ਰਚਾਰ ਪਸਾਰ ਵਿਚ ਲੱਗੀਆਂ ਅਤੇ ਸਮਾਜ ਸੇਵਾ ਵਿਚ ਜੁੱਟੀਆਂ ਸੰਸਥਾਵਾਂ ‘ਸਿੱਖ ਮਿਸ਼ਨਰੀ ਕਾਲਜ ਲੁਧਿਆਣਾ, ਸਹਿਜ ਪਾਠ ਸੇਵਾ ਸੁਸਾਇਟੀ ਅੰਮ੍ਰਿਤਸਰ, ਪ੍ਰਭੂ ਆਸਰਾ ਸੰਸਥਾ ਕੁਰਾਲੀ, ਪੰਥ ਖਾਲਸਾ ਨਸ਼ਾ ਛੁਡਾਉ ਕੇਦਰ ਮੁਦਕੀ ਅਤੇ ਮਨੁੱਖਤਾ ਦੀ ਸੇਵਾ ਖੂਨਦਾਨ ਕਮੇਟੀ ਪੱਟੀ’ ਨੂੰ ਵਿਸੇਸ਼ ਤੌਰ ਤੇ ਉੱਜਲ ਦੀਦਾਰ ਨਿਰਮਲ ਬੁੱਧ ਐਵਾਰਡ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਭਾਈ ਜਗਜੀਤ ਸਿੰਘ ਅਹਿਮਦਪੁਰ, ਭਾਈ ਨਿਰਮਲ ਸਿੰਘ ਸੁਰਸਿੰਘ ਅਤੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਨਿਸ਼ਾਨ ਸਿੰਘ ਗੰਡੀਵਿੰਡ ਨੇ ਸਕੂਲਾ ਦੇ ਅਧਿਆਪਕਾਂ ਨੂੰ ਮੁਕਾਬਾਲਿਆਂ ਵਿਚ ਵੱਧ ਤੋਂ ਵੱਧ ਸਕੂਲੀ ਬੱਚੇ ਲੈ ਕੇ ਆਉਣ ਅਤੇ ਇਲਾਕੇ ਦੀਆਂ ਸੰਗਤ ਨੂੰ 2 ਸਤੰਬਰ ਨੂੰ ਗੁਰਦੁਆਰਾ ਭਗਤ ਸੈਣ ਵਿਖੇ ਪੁੱਜਣ ਦੀ ਅਪੀਲ ਕੀਤੀ।