27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਸਿਵਲ ਹਸਪਤਾਲ ਪੱਟੀ ’ਚ ਡਾਕਟਰਾਂ, ਸਿਹਤ ਅਤੇ ਪੈਰਾ ਮੈਡੀਕਲ ਸਟਾਫ ਵਲੋਂ ਰੋਸ ਪ੍ਰਦਰਸ਼ਨ

ਪੱਟੀ, 27 ਅਗਸਤ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)–ਪੰਜਾਬ ਭਰ ਵਿਚ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਜੋ ਆਪਣੀਆਂ ਹੱਕੀ ਮੰਗਾਂ ਲਈ ਸਮੂਹਿਕ ਤੌਰ ’ਤੇ ਛੁੱਟੀ ਲੈ ਕੇ ਹੜਤਾਲ ਕੀਤੀ ਉਸ ਦੇ ਸੰਬੰਧ ਵਿਚ ਸਿਵਲ ਹਸਪਤਾਲ ਪੱਟੀ ਦੇ ਸਮੂਹ ਡਾਕਟਰ ਸਾਹਿਬਾਨ ਅਤੇ ਪੈਰਾ ਮੈਡੀਕਲ ਸਟਾਫ ਨੇ ਅੱਜ ਮਹਾਂ ਹੜਤਾਲ ਦੇ ਸਬੰਧ ਵਿੱਚ ਪੂਰਨ ਤੌਰ ’ਤੇ ਓ. ਪੀ.

Ad Position 21
No active advertisement
ਸਿਵਲ ਹਸਪਤਾਲ ਪੱਟੀ ਵਿਚ ਰੋਸ ਮੁਜ਼ਾਹਰਾ ਕਰਦੇ ਹੋਏ ਡਾਕਟਰ ਅਤੇ ਸਿਹਤ ਕਰਮਚਾਰੀ। ਤਸਵੀਰ–ਕਾਲੇਕੇ 28-08-2026
ਪੱਟੀ, 27 ਅਗਸਤ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)–ਪੰਜਾਬ ਭਰ ਵਿਚ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਜੋ ਆਪਣੀਆਂ ਹੱਕੀ ਮੰਗਾਂ ਲਈ ਸਮੂਹਿਕ ਤੌਰ ’ਤੇ ਛੁੱਟੀ ਲੈ ਕੇ ਹੜਤਾਲ ਕੀਤੀ ਉਸ ਦੇ ਸੰਬੰਧ ਵਿਚ ਸਿਵਲ ਹਸਪਤਾਲ ਪੱਟੀ ਦੇ ਸਮੂਹ ਡਾਕਟਰ ਸਾਹਿਬਾਨ ਅਤੇ ਪੈਰਾ ਮੈਡੀਕਲ ਸਟਾਫ ਨੇ ਅੱਜ ਮਹਾਂ ਹੜਤਾਲ ਦੇ ਸਬੰਧ ਵਿੱਚ ਪੂਰਨ ਤੌਰ ’ਤੇ ਓ.ਪੀ.ਓ. ਸੇਵਾਵਾਂ ਬੰਦ ਰੱਖੀਆਂ ਅਤੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਰੋਸ ਪ੍ਰਦਰਸ਼ਨ ਕਰਦੇ ਸਮੇਂ ਉਨ੍ਹਾਂ ਨੇ ਸਰਕਾਰ ਨੂੰ ਤਾੜਨਾ ਕੀਤੀ ਕੇ ਜੇਕਰ ਸਾਡੀਆਂ ਹੱਕੀ ਅਤੇ ਜਾਇਜ ਮੰਗਾਂ ਨੂੰ ਜਲਦੀ ਤੋਂ ਜਲਦੀ ਹੱਲ ਨਾ ਕੀਤਾ ਤਾਂ ਇਹ ਹੜਤਾਲ ਹਮੇਸ਼ਾ ਲਈ ਜਾਰੀ ਰਹੇਗੀ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਅਸ਼ੀਸ਼ ਗੁਪਤਾ, ਡਾਕਟਰ ਪੰਕਜ ਅਰੋੜਾ ਜਨਰਲ ਸਕੱਤਰ ਪੀ.ਸੀ.ਐੱਮ.ਐਸ. ਡੈਂਟਲ ਅਸੋਸੀਏਸ਼ਨ ਤਰਨ ਤਾਰਨ, ਡਾਕਟਰ ਗੁਰਸਿਮਰਨ ਸਿੰਘ, ਡਾਕਟਰ ਲਵਿਸ਼, ਡਾਕਟਰ ਹਰਸਿਮਰਨਪ੍ਰੀਤ ਸਿੰਘ, ਡਾਕਟਰ ਪਵਨਦੀਪ ਸਿੰਘ, ਨਰਸਿੰਗ ਸਿਸਟਰ ਬਲਜੀਤ ਕੌਰ, ਰਾਜਬੀਰ ਕੌਰ, ਭਗਵੰਤ ਕੌਰ, ਜੁਗਰਾਜ ਸਿੰਘ, ਗੁਰਬਿੰਦਰ ਸਿੰਘ, ਨਵਕਿਰਨ ਸਿੰਘ ਫਾਰਮੇਸੀ ਅਫ਼ਸਰ, ਸੁਮਨ ਸ਼ਰਮਾ ਰੇਡੀਉਗਰਾਫਰ,. ਸਰਬਜੀਤ ਸਿੰਘ ਰੇਡੀਉਗਰਾਫਰ, ਸੁਰਿੰਦਰ ਕੌਰ ਰੇਡੀਉਗਰਾਫਰ ਨੇ ਅੱਜ ਦੀ ਮਹਾਂ ਹੜਤਾਲ ਵਿਚ ਸਮੂਲੀਅਤ ਕੀਤੀ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ ਭਰ ’ਚ ਮੁਲਾਜ਼ਮ ਅਤੇ ਪੈਨਸ਼ਨਰ ਐਸੋਸੀਏਸ਼ਨ ਜਥੇਬੰਦੀਆਂ ਦੇ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ ਅਗਲੀ ਖ਼ਬਰ ਮੁਲਾਜ਼ਮਾਂ ਵਲੋਂ ਕੀਤੀ ਹੜਤਾਲ ਨੂੰ ਕਾਂਗਰਸ ਪਾਰਟੀ ਨੇ ਦਿੱਤਾ ਪੂਰਨ ਸਮਰਥਨ
Ad Position 24