ਚੋਰਾਂ ਵਲੋਂ ਤਾਰਾਂ ਚੋਰੀ ਕਰਨ ਤੋਂ ਬਾਅਦ ਸਟੇਡੀਅਮ ਹਨੇਰੇ ’ਚ
ਚੋਹਲਾ ਸਾਹਿਬ, 27 ਅਗਸਤ (ਬਲਵਿੰਦਰ ਸਿੰਘ ਚੋਹਲਾ)– ਕਸਬਾ ਚੋਹਲਾ ਸਾਹਿਬ ਦੇ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਵਿਚ ਲੱਗੀਆਂ ਲਾਈਟਾਂ ਚੋਰਾਂ ਵਲੋਂ ਤਾਰਾਂ ਚੋਰੀ ਕਰ ਲੈਣ ਕਾਰਨ ਪਿਛਲੇ ਲਗਪਗ ਡੇਢ ਮਹੀਨੇ ਤੋਂ ਬੰਦ ਪਈਆਂ ਹਨ। ਸਟੇਡੀਅਮ ਵਿਚ ਹਨੇਰਾ ਹੋਣ ਕਾਰਨ ਦੇਰ ਸ਼ਾਮ ਅਤੇ ਸਵੇਰੇ ਸੈਰ ਕਰਨ ਵਾਲੇ ਲੋਕਾਂ ਦੇ ਨਾਲ-ਨਾਲ ਖੇਡਾਂ ਨਾਲ ਜੁੜੇ ਨੌਜਵਾਨਾਂ ਨੂੰ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਖ
ਖੇਡ ਸਟੇਡੀਅਮ ਵਿਚ ਲਗਾਈਆਂ ਗਈਆਂ ਲਾਇਟਾਂ ਦੀਆਂ ਟੂਟੀਆਂ ਹੋਈਆਂ ਬੁਰਜੀਆਂ ਅਤੇ ਜ਼ਮੀਨ ਪੁਟ ਕੇ ਨਸ਼ੇੜੀਆਂ ਵੱਲੋਂ ਕੱਢੀ ਗਈ ਤਾਰ ਤੋ ਬਾਅਦ ਸਟੇਡੀਅਮ ਦੀ ਹਾਲਤ । ਤਸਵੀਰਾਂ–ਬਲਵਿੰਦਰ ਸਿੰਘ
28-08-2026
ਚੋਹਲਾ ਸਾਹਿਬ, 27 ਅਗਸਤ (ਬਲਵਿੰਦਰ ਸਿੰਘ ਚੋਹਲਾ)– ਕਸਬਾ ਚੋਹਲਾ ਸਾਹਿਬ ਦੇ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਵਿਚ ਲੱਗੀਆਂ ਲਾਈਟਾਂ ਚੋਰਾਂ ਵਲੋਂ ਤਾਰਾਂ ਚੋਰੀ ਕਰ ਲੈਣ ਕਾਰਨ ਪਿਛਲੇ ਲਗਪਗ ਡੇਢ ਮਹੀਨੇ ਤੋਂ ਬੰਦ ਪਈਆਂ ਹਨ। ਸਟੇਡੀਅਮ ਵਿਚ ਹਨੇਰਾ ਹੋਣ ਕਾਰਨ ਦੇਰ ਸ਼ਾਮ ਅਤੇ ਸਵੇਰੇ ਸੈਰ ਕਰਨ ਵਾਲੇ ਲੋਕਾਂ ਦੇ ਨਾਲ-ਨਾਲ ਖੇਡਾਂ ਨਾਲ ਜੁੜੇ ਨੌਜਵਾਨਾਂ ਨੂੰ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਕਰਯੋਗ ਹੈ ਕਿ ਇਸ ਖੇਡ ਸਟੇਡੀਅਮ ਵਿਚ ਕੋਈ ਵੀ ਸਰਕਾਰੀ ਕਰਮਚਾਰੀ ਨਾ ਹੋਣ ਕਰਕੇ ਇਥੇ ਸਟੇਡੀਅਮ ਦੀ ਇਮਾਰਤ ਅਤੇ ਖੇਡ ਮੈਦਾਨ ਲਗਾਤਾਰ ਪ੍ਰਭਾਵਿਤ ਹੋ ਰਹੇ ਹਨ। ਗੁਰੂ ਅਰਜਨ ਦੇਵ ਖੇਡ ਸਟੇਡੀਅਮ ਜ਼ਿਲ੍ਹਾ ਤਰਨ ਤਾਰਨ ਦੇ ਪ੍ਰਮੁੱਖ ਖੇਡ ਮੈਦਾਨਾਂ ਵਿਚੋਂ ਇਕ ਹੈ। ਇਸ ਸਟੇਡੀਅਮ ਵਿਚ ਕਈ ਵਾਰ ਵੱਡੇ ਪੱਧਰ ਦੇ ਇੱਥੋਂ ਤੱਕ ਕਿ ਅੰਤਰਰਾਸ਼ਟਰੀ ਪੱਧਰ ਦੇ ਕਬੱਡੀ ਮੁਕਾਬਲੇ ਵੀ ਕਰਵਾਏ ਜਾ ਚੁੱਕੇ ਹਨ। ਸਟੇਡੀਅਮ ਵਿਚ ਪਹਿਲਾਂ ਹੀ ਚਾਰ ਵੱਡੀਆਂ ਲਾਈਟਾਂ ਲੱਗੀਆਂ ਹੋਈਆਂ ਸਨ ਜਦਕਿ ਮੌਜੂਦਾ ਪੰਜਾਬ ਸਰਕਾਰ ਵੱਲੋਂ ਸਟੇਡੀਅਮ ਦੀਆਂ ਖੇਡ ਸਹੂਲਤਾਂ ਵਿੱਚ ਵਾਧਾ ਕਰਨ ਲਈ ਹੋਰ ਲਾਈਟਾਂ ਲਗਾਉਣ ਦਾ ਪ੍ਰਬੰਧ ਕੀਤਾ ਗਿਆ ਸੀ। ਸਥਾਨਕ ਲੋਕਾਂ ਅਨੁਸਾਰ ਨਵੀਆਂ ਲਾਈਟਾਂ ਲੱਗਣ ਤੋਂ ਬਾਅਦ ਉਹ ਢੰਗ ਨਾਲ ਚੱਲ ਵੀ ਨਹੀਂ ਸਕੀਆਂ ਸਨ ਕਿ ਚੋਰਾਂ ਵਲੋਂ ਲਾਈਟਾਂ ਨੂੰ ਬਿਜਲੀ ਸਪਲਾਈ ਦੇਣ ਲਈ ਜ਼ਮੀਨਦੋਜ਼ ਪਾਈਆਂ ਗਈਆਂ ਤਾਰਾਂ ਹੀ ਚੋਰੀ ਕਰ ਲਈਆਂ ਗਈਆਂ। ਤਾਰਾਂ ਚੋਰੀ ਹੋਣ ਤੋਂ ਬਾਅਦ ਸਟੇਡੀਅਮ ਦੀਆਂ ਸਾਰੀਆਂ ਲਾਈਟਾਂ ਬੰਦ ਪਈਆਂ ਹਨ ਅਤੇ ਲਗਭਗ ਡੇਢ ਮਹੀਨੇ ਤੋਂ ਇਹ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ । ਲਾਈਟਾਂ ਬੰਦ ਹੋਣ ਕਾਰਨ ਸ਼ਾਮ ਸਮੇਂ ਸੈਰ ਕਰਨ ਵਾਲੇ ਲੋਕਾਂ ਨੂੰ ਹਨੇਰੇ ਵਿਚ ਆਉਣ-ਜਾਣ ਲਈ ਮਜਬੂਰ ਹੋਣਾ ਪੈਂਦਾ ਹੈ। ਸਥਾਨਕ ਵਸਨੀਕਾਂ ਅਤੇ ਖੇਡ ਪ੍ਰੇਮੀਆਂ ਨੇ ਸੰਬੰਧਿਤ ਵਿਭਾਗ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਦੀਆਂ ਚੋਰੀ ਹੋਈਆਂ ਬਿਜਲੀ ਦੀਆਂ ਤਾਰਾਂ ਨੂੰ ਤੁਰੰਤ ਦੁਬਾਰਾ ਪਾਇਆ ਜਾਵੇ ।