29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਰੇਹੜੀ ਮਾਰਕੀਟ ’ਚ ਸਿਹਤ ਵਿਭਾਗ ਦੀ ਟੀਮ ਵਲੋਂ ਚੈਕਿੰਗ

8 ਵੱਖ - ਵੱਖ ਖਾਣ - ਪੀਣ ਵਾਲੀਆਂ ਵਸਤਾਂ ਦੇ ਸੈਂਪਲ ਭਰੇ , ਦੁਕਾਨਦਾਰਾਂ ਨੂੰ ਸਫ਼ਾਈ ਤੇ ਫੂਡ ਸੇਫਟੀ ਨਿਯਮਾਂ ਦੀ ਪਾਲਣਾ ਕਰਨ ਦੀ ਕੀਤੀ ਹਦਾਇਤ ਜੰਡਿਆਲਾ ਗੁਰੂ , 29 ਅਗਸਤ ( ਅੰਮ੍ਰਿਤਪਾਲ ਸਿੰਘ )- ਸਿਹਤ ਵਿਭਾਗ ਦੀ ਟੀਮ ਵਲੋਂ ਅੱਜ ਲੋਕਲ ਬੱਸ ਸਟੈਂਡ ਜੰਡਿਆਲਾ ਗੁਰੂ ਵਿਖੇ ਲਗਦੀ ਰੇਹੜੀ ਮਾਰਕੀਟ ਦੀ ਚੈਕਿੰਗ ਕੀਤੀ ਗਈ । ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਡਾ .

Ad Position 21
No active advertisement
ਅਜੀਤ ਡੈਸਕ 30-08-2026
8 ਵੱਖ - ਵੱਖ ਖਾਣ - ਪੀਣ ਵਾਲੀਆਂ ਵਸਤਾਂ ਦੇ ਸੈਂਪਲ ਭਰੇ , ਦੁਕਾਨਦਾਰਾਂ ਨੂੰ ਸਫ਼ਾਈ ਤੇ ਫੂਡ ਸੇਫਟੀ ਨਿਯਮਾਂ ਦੀ ਪਾਲਣਾ ਕਰਨ ਦੀ ਕੀਤੀ ਹਦਾਇਤ ਜੰਡਿਆਲਾ ਗੁਰੂ , 29 ਅਗਸਤ ( ਅੰਮ੍ਰਿਤਪਾਲ ਸਿੰਘ )- ਸਿਹਤ ਵਿਭਾਗ ਦੀ ਟੀਮ ਵਲੋਂ ਅੱਜ ਲੋਕਲ ਬੱਸ ਸਟੈਂਡ ਜੰਡਿਆਲਾ ਗੁਰੂ ਵਿਖੇ ਲਗਦੀ ਰੇਹੜੀ ਮਾਰਕੀਟ ਦੀ ਚੈਕਿੰਗ ਕੀਤੀ ਗਈ । ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਡਾ . ਮਨਜੀਤ ਸਿੰਘ ਰਟੌਲ ਦੀ ਅਗਵਾਈ ਹੇਠ ਫੂਡ ਸੇਫਟੀ ਅਫ਼ਸਰ ਕਮਲਦੀਪ ਕੌਰ ਅਤੇ ਸਹਿਯੋਗੀ ਅਧਿਕਾਰੀਆਂ ਨੇ ਵੱਖ - ਵੱਖ ਰੇਹੜੀਆਂ ਤੋਂ ਖਾਣ - ਪੀਣ ਵਾਲੀਆਂ ਵਸਤਾਂ ਦੇ ਸੈਂਪਲ ਭਰੇ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ . ਮਨਜੀਤ ਸਿੰਘ ਨੇ ਦੱਸਿਆ ਕਿ ਰੇਹੜੀ ਮਾਰਕੀਟ ਵਿਚ ਸਫ਼ਾਈ ਦੀ ਘਾਟ ਅਤੇ ਫੂਡ ਸੇਫਟੀ ਨਾਲ ਸਬੰਧਤ ਨਿਯਮਾਂ ਦੀ ਪਾਲਣਾ ਨਾ ਕੀਤੇ ਜਾਣ ਸਬੰਧੀ ਸ਼ਿਕਾਇਤਾਂ ਮਿਲ ਰਹੀਆਂ ਸਨ । ਇਸ ਦੇ ਮੱਦੇਨਜ਼ਰ ਅੱਜ ਮਾਰਕੀਟ ਦੀ ਜਾਂਚ ਕਰਕੇ ਮੋਮੋਜ਼ , ਪਕੌੜਿਆਂ , ਵੈਜੀ ਚਾਂਪ ਸਮੇਤ ਹੋਰ ਖਾਣ - ਪੀਣ ਵਾਲੀਆਂ ਵਸਤਾਂ ਦੇ ਸੈਂਪਲ ਲਏ ਗਏ ਹਨ , ਜਿਨ੍ਹਾਂ ਨੂੰ ਜਾਂਚ ਲਈ ਸਬੰਧਤ ਲੈਬਾਰਟਰੀ ਭੇਜਿਆ ਜਾਵੇਗਾ । ਰਿਪੋਰਟ ਦੇ ਆਧਾਰ ’ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ।
Ad Position 22
No active advertisement
ਪਿਛਲੀ ਖ਼ਬਰ ਹਰ ਇਕ ਵੋਟ ਲੋਕਤੰਤਰ ਨੂੰ ਮਜ਼ਬੂਤ ਕਰਨ ’ਚ ਅਹਿਮ- ਪ੍ਰਿੰਸੀਪਲ ਡਾ. ਹਰਿੰਦਰ ਸਿੰਘ ਗਿੱਲ ਅਗਲੀ ਖ਼ਬਰ ਪੰਜਾਬ ਵਿਰੋਧੀ ਦਿੱਲੀ ਦੇ ਲੁਟੇਰਿਆਂ ਨੂੰ ਹਰਾਉਣਾ ਸਮੇਂ ਦੀ ਵੱਡੀ ਲੋੜ- ਕੋਆਰਡੀਨੇਟਰ ਸ਼ੇਖ
Ad Position 24