ਤਰਨ ਤਾਰਨ, 1 ਸਤੰਬਰ (ਇਕਬਾਲ ਸਿੰਘ ਸੋਢੀ)-ਸਮਾਜ ਵਿਚ ਨਿਤ ਪ੍ਰਤੀ ਦਿਨ ਵਧ ਰਹੇ ਘਰੇਲੂ ਝਗੜੇ, ਤਲਾਕ ਲੈਣ ਦਾ ਦਿਨੋ ਦਿਨ ਵੱਧ ਰਿਹਾ ਰੁਝਾਨ, ਨੂੰਹ ਸੱਸ ਦੀ ਲੜਾਈ, ਪਿਓ ਪੁੱਤ ਦਾ ਝਗੜਾ, ਭਰਾ-ਭਰਾ ਵਿਚ ਵੈਰ ਆਦਿ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਸ਼ਹਿਰ ਤੇ ਇਲਾਕਾ ਨਿਵਾਸੀਆਂ ਨੇ ਇਕ ਵੱਡੇ ਇਕੱਠ ਵਿਚ ਲੰਬੀ ਸੋਚ ਤੇ ਵਿਚਾਰ ਵਟਾਂਦਰੇ ਉਪਰੰਤ ਲੋਕਾਂ ਦੀਆਂ ਘਰੇਲੂ ਸਮੱਸਿਆਵਾਂ ਦੇ ਸੁਚਾਰੂ, ਨਿਰਪੱਖ ਤੇ ਪਾਰਦਰਸ਼ੀ ਹੱਲ ਵਾਸਤੇ ‘ਘਰੇਲੂ ਸ਼ਿਕਾਇਤ ਨਿਵਾਰਨ ਮੰਚ’ ਜ਼ਿਲ੍ਹਾ ਤਰਨ ਤਾਰਨ ਦਾ ਗਠਨ ਕੀਤਾ । ਸਰਬਸੰਮਤੀ ਨਾਲ ਇਸ ਮੰਚ ਦੇ ਸੰਚਾਲਨ ਵਾਸਤੇ ਪ੍ਰਸਿੱਧ ਸਮਾਜ ਸੇਵੀ ਹਰਜਿੰਦਰ ਸਿੰਘ ਅਰੋੜਾ ਨੂੰ ਪ੍ਰਧਾਨ ਅਤੇ ਸਾਬਕਾ ਲੈਕਚਰਾਰ ਅਤੇ ਪ੍ਰਸਿੱਧ ਸਮਾਜ ਸੇਵੀ ਸੁਖਵੰਤ ਸਿੰਘ ਧਾਮੀ ਨੂੰ ਮੀਤ ਪ੍ਰਧਾਨ, ਮਨਦੀਪ ਸਿੰਘ ਪੰਨੂੰ ਕੈਲ-ਸੀ ਕੰਪਿਊਟਰ ਸੈਂਟਰ ਵਾਲੇ ਨੂੰ ਜਨਰਲ ਸਕੱਤਰ, ਕੁਲਦੀਪ ਸਿੰਘ ਢਿੱਲੋਂ ਨੂੰ ਵਿੱਤ ਸਕੱਤਰ, ਹਰਪ੍ਰੀਤ ਸਿੰਘ ਖਾਲਸਾ ਨੂੰ ਮੀਤ ਸਕੱਤਰ, ਅਤੇ ਰਾਜ ਕੁਮਾਰ ਸੇਵਾ ਮੁਕਤ ਐਸ.ਡੀ.ਓ. ਬਿਜਲੀ ਬੋਰਡ ਅਤੇ ਸੁਖਵਿੰਦਰ ਕੌਰ ਫਤਿਹਚੱਕ ਨੂੰ ਮੈਂਬਰ ਵਜੋਂ ਸ਼ਾਮਿਲ ਕਰਕੇ ਨਿਯਮਾਂ ਅਨੁਸਾਰ ਸੱਤ ਮੈਂਬਰੀ ਅਗਜੈਕਟਿਵ ਬਾਡੀ ਚੁਣੀ ਗਈ। ਇਸ ਉਪਰੰਤ ਮੰਚ ਦੀ ਪਲੇਠੀ ਮੀਟਿੰਗ ਨੂੰ ਬੁੰਗਾ ਰਾਮਗੜੀਆ ਵਿਖੇ ਸੰਬੋਧਨ ਕਰਦਿਆਂ ਪ੍ਰਧਾਨ ਹਰਜਿੰਦਰ ਸਿੰਘ ਅਰੋੜਾ ਤੇ ਮੀਤ ਪ੍ਰਧਾਨ ਸੁਖਵੰਤ ਸਿੰਘ ਧਾਮੀ ਸਾਬਕਾ ਲੈਕਚਰਾਰ ਨੇ ਮੰਚ ਦੇ ਗਠਨ ਅਤੇ ਉਦੇਸ਼ਾਂ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਇਸ ਮੰਚ ਦਾ ਮੁੱਖ ਮੰਤਵ ਪਰਿਵਾਰਕ ਰਿਸ਼ਤਿਆਂ ਦੀਆਂ ਤਰੇੜਾਂ ਨੂੰ ਖਤਮ ਕਰਨਾ ਅਤੇ ਪਰਿਵਾਰਿਕ ਮੈਂਬਰਾਂ ਦੇ ਸਿਰਾਂ ਨੂੰ ਜੋੜਨਾ ਹੋਵੇਗਾ। ਲੋਕਾਂ ਦੇ ਘਰੇਲੂ ਝਗੜਿਆਂ ਨੂੰ ਮਿਲ ਬੈਠ ਕੇ ਤਰਕ ਦੇ ਅਧਾਰ ’ਤੇ ਪਾਰਦਰਸ਼ੀ ਢੰਗ ਨਾਲ ਨਿਪਟਾਇਆ ਜਾਵੇਗਾ, ਤਾਂ ਜੋ ਆਮ ਲੋਕ ਥਾਣੇ ਅਤੇ ਕਚਹਿਰੀਆਂ ਦੇ ਚੱਕਰਾਂ ’ਚ ਆਪਣਾ ਸਮਾ, ਊਰਜਾ ਤੇ ਪੈਸੇ ਦੀ ਬਰਬਾਦੀ ਤੋਂ ਬਚ ਸਕਣ । ਬੁਲਾਰਿਆਂ ਨੇ ਦੱਸਿਆ ਕਿ ਸੁਸਾਇਟੀ ਐਕਟ ਦੇ ਨਿਯਮਾਂ ਅਨੁਸਾਰ ਮੰਚ ਵਿਚ ਸ਼ਹਿਰ ਦੇ ਹੋਰ ਪੜੇ ਲਿਖੇ ਸੂਝਵਾਨ, ਸਮਾਜ ਸੇਵੀ ਤੇ ਉਸਾਰੂ ਸੋਚ ਵਾਲੇ ਲੋਕਾਂ ਨੂੰ ਸ਼ਾਮਿਲ ਕਰਕੇ ਜਨਰਲ ਬਾਡੀ ਦਾ ਵਿਸਥਾਰ ਵੀ ਕੀਤਾ ਜਾਵੇਗਾ। ਪਲੇਠੀ ਮੀਟਿੰਗ ਦੌਰਾਨ ਇੱਕ ਘਰੇਲੂ ਝਗੜੇ ਦੀ ਸੁਣਵਾਈ ਵੀ ਕੀਤੀ ਗਈ। ਪਲੇਠੀ ਮੀਟਿੰਗ ਵਿਚ ਕਾਰਜਕਾਰਨੀ ਮੈਂਬਰਾਂ ਤੋਂ ਇਲਾਵਾ ਸਮਾਜ ਸੇਵੀ ਰੂੜ ਸਿੰਘ ਮਾਸਟਰ ਕਲੋਨੀ, ਹੈੱਡ ਮਾਸਟਰ ਗੁਲਬਾਗ ਸਿੰਘ ਕੁਹਾੜਕਾ, ਸਾਬਕਾ ਸੂਬੇਦਾਰ ਮੁਖਤਿਆਰ ਸਿੰਘ, ਸੁਖਜਿੰਦਰ ਸਿੰਘ, ਰਾਜਵਿੰਦਰ ਕੌਰ ਪਲਾਸੌਰ, ਕੁਲਵਿੰਦਰ ਸਿੰਘ ਪਿੰਕਾ ਆਦਿ ਪਤਵੰਤੇ ਵੀ ਸ਼ਾਮਿਲ ਹੋਏ| ਮੀਟਿੰਗ ਦੇ ਅੰਤ ਵਿਚ ਮੰਚ ਦੇ ਜਨਰਲ ਸਕੱਤਰ ਮਨਦੀਪ ਸਿੰਘ ਪੰਨੂੰ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਘਰੇਲੂ ਸ਼ਿਕਾਇਤ ਨਿਵਾਰਨ ਮੰਚ ਦੇ ਹਰਜਿੰਦਰ ਸਿੰਘ ਅਰੋੜਾ ਪ੍ਰਧਾਨ ਅਤੇ ਸੁਖਵੰਤ ਸਿੰਘ ਧਾਮੀ ਮੀਤ ਪ੍ਰਧਾਨ ਚੁਣੇ
ਤਰਨ ਤਾਰਨ, 1 ਸਤੰਬਰ (ਇਕਬਾਲ ਸਿੰਘ ਸੋਢੀ)-ਸਮਾਜ ਵਿਚ ਨਿਤ ਪ੍ਰਤੀ ਦਿਨ ਵਧ ਰਹੇ ਘਰੇਲੂ ਝਗੜੇ, ਤਲਾਕ ਲੈਣ ਦਾ ਦਿਨੋ ਦਿਨ ਵੱਧ ਰਿਹਾ ਰੁਝਾਨ, ਨੂੰਹ ਸੱਸ ਦੀ ਲੜਾਈ, ਪਿਓ ਪੁੱਤ ਦਾ ਝਗੜਾ, ਭਰਾ-ਭਰਾ ਵਿਚ ਵੈਰ ਆਦਿ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਸ਼ਹਿਰ ਤੇ ਇਲਾਕਾ ਨਿਵਾਸੀਆਂ ਨੇ ਇਕ ਵੱਡੇ ਇਕੱਠ ਵਿਚ ਲੰਬੀ ਸੋਚ ਤੇ ਵਿਚਾਰ ਵਟਾਂਦਰੇ ਉਪਰੰਤ ਲੋਕਾਂ ਦੀਆਂ ਘਰੇਲੂ ਸਮੱਸਿਆਵਾਂ ਦੇ ਸੁਚਾਰੂ, ਨਿਰਪੱਖ ਤੇ ਪਾਰਦਰਸ਼ੀ ਹੱਲ ਵਾਸਤੇ ‘ਘਰੇਲੂ ਸ਼ਿਕਾਇਤ ਨਿਵਾਰਨ ਮੰਚ’ ਜ਼ਿਲ੍ਹਾ ਤਰਨ ਤਾਰਨ ਦਾ ਗਠਨ ਕੀਤਾ । ਸਰਬਸੰਮਤੀ ਨਾਲ ਇਸ ਮੰਚ ਦੇ ਸੰਚਾਲਨ ਵਾਸਤੇ ਪ੍ਰਸਿੱਧ ਸਮਾਜ ਸੇਵੀ ਹਰਜਿੰਦਰ ਸਿੰਘ ਅਰੋੜਾ ਨੂੰ ਪ੍ਰਧਾਨ ਅਤੇ ਸਾਬਕਾ ਲੈਕਚਰਾਰ ਅਤੇ ਪ੍ਰਸਿੱਧ ਸਮਾਜ ਸੇਵੀ ਸੁਖਵੰਤ ਸਿੰਘ ਧਾਮੀ ਨੂੰ ਮੀਤ ਪ੍ਰਧਾਨ, ਮਨਦੀਪ ਸਿੰਘ ਪੰਨੂੰ ਕੈਲ-ਸੀ ਕੰਪਿਊਟਰ ਸੈਂਟਰ ਵਾਲੇ ਨੂੰ ਜਨਰਲ ਸਕੱਤਰ, ਕੁਲਦੀਪ ਸਿੰਘ ਢਿੱਲੋਂ ਨੂੰ ਵਿੱਤ ਸਕੱਤਰ, ਹਰਪ੍ਰੀਤ ਸਿੰਘ ਖਾਲਸਾ ਨੂੰ ਮੀਤ ਸਕੱਤਰ, ਅਤੇ ਰਾਜ ਕੁਮਾਰ ਸੇਵਾ ਮੁਕਤ ਐਸ.