02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਤਰਨ ਤਾਰਨ ਵਿਖੇ ‘ਕਲੀਨ ਪੰਜਾਬ’ ਸਫ਼ਾਈ ਮੁਹਿੰਮ ’ਚ ਨਿੱਤਰੀਆਂ ਅਹਿਮ ਸ਼ਖਸੀਅਤਾਂ

ਤਰਨ ਤਾਰਨ, 1 ਸਤੰਬਰ (ਹਰਿੰਦਰ ਸਿੰਘ)-ਪੰਜਾਬ ਭਰ ਵਿਚ ਸ਼ੁਰੂ ਕੀਤੇ 10 ਦਿਨਾ ਸੂਬਾ ਪੱਧਰੀ ਸਫਾਈ ਅਭਿਆਨ ਤਹਿਤ ਤਰਨ ਤਾਰਨ ਦੀਆਂ ਅਹਿਮ ਸ਼ਖ਼ਸੀਅਤਾਂ ਵਲੋਂ ਸਫਾਈ ਮੁਹਿੰਮ ਵਿਚ ਸ਼ਮੂਲੀਅਤ ਕੀਤੀ ਗਈ। ਇਨ੍ਹਾਂ ਸ਼ਖ਼ਸੀਅਤਾਂ ਨੇ ਡਾਕ ਘਰ ਨੇੜ੍ਹੇ ਸਫ਼ਾਈ ਕਰਮੀਆਂ ਦੇ ਨਾਲ ਖ਼ੁਦ ਸੜਕਾਂ ’ਤੇ ਝਾੜੂ ਲਗਾਇਆ, ਤਾਂ ਜੋ ਪੰਜਾਬ ਸਰਕਾਰ ਦੇ ‘ਕਲੀਨ ਪੰਜਾਬ’ ਦੇ ਸੰਦੇਸ਼ ਨੂੰ ਉਤਸ਼ਾਹਿਤ ਕੀਤਾ ਜਾ ਸਕੇ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਤਰਨ ਤਾਰਨ, 1 ਸਤੰਬਰ (ਹਰਿੰਦਰ ਸਿੰਘ)-ਪੰਜਾਬ ਭਰ ਵਿਚ ਸ਼ੁਰੂ ਕੀਤੇ 10 ਦਿਨਾ ਸੂਬਾ ਪੱਧਰੀ ਸਫਾਈ ਅਭਿਆਨ ਤਹਿਤ ਤਰਨ ਤਾਰਨ ਦੀਆਂ ਅਹਿਮ ਸ਼ਖ਼ਸੀਅਤਾਂ ਵਲੋਂ ਸਫਾਈ ਮੁਹਿੰਮ ਵਿਚ ਸ਼ਮੂਲੀਅਤ ਕੀਤੀ ਗਈ। ਇਨ੍ਹਾਂ ਸ਼ਖ਼ਸੀਅਤਾਂ ਨੇ ਡਾਕ ਘਰ ਨੇੜ੍ਹੇ ਸਫ਼ਾਈ ਕਰਮੀਆਂ ਦੇ ਨਾਲ ਖ਼ੁਦ ਸੜਕਾਂ ’ਤੇ ਝਾੜੂ ਲਗਾਇਆ, ਤਾਂ ਜੋ ਪੰਜਾਬ ਸਰਕਾਰ ਦੇ ‘ਕਲੀਨ ਪੰਜਾਬ’ ਦੇ ਸੰਦੇਸ਼ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਇਹ ਮੁਹਿੰਮ 8 ਸਤੰਬਰ ਤੱਕ ਚਲਾਈ ਜਾਵੇਗੀ, ਜਿਸ ਦਾ ਮਕਸਦ ਖੁੱਲ੍ਹੇ ਵਿਚ ਕੂੜਾ ਸੁੱਟਣ ਵਾਲੀਆਂ ਥਾਵਾਂ ਨੂੰ ਹਟਾਉਣਾ ਅਤੇ ਉਨ੍ਹਾਂ ਨੂੰ ਦੁਬਾਰਾ ਬਣਨ ਤੋਂ ਰੋਕਣਾ ਹੈ। ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਖੇੜਾ ਅਤੇ ਹੋਰਨਾਂ ਸ਼ਖ਼ਸੀਅਤਾਂ ਨੇ ਇਸ ਮੌਕੇ ਕਿਹਾ ਕਿ ਇਹ ਪਹਿਲਕਦਮੀ ਮੁੱਖ ਮੰਤਰੀ, ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਵਿਆਪਕ ਪੱਧਰ ’ਤੇ ਚਲਾਈ ਜਾ ਰਹੀ ਸਫ਼ਾਈ ਮੁਹਿੰਮ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਸਫ਼ਾਈ ਸਾਡੀ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਜ਼ਿੰਮੇਵਾਰੀ ਨਾਲ ਕੂੜੇ ਦਾ ਨਿਪਟਾਰਾ ਕਰਨ ਅਤੇ ਸਾਫ਼-ਸਫ਼ਾਈ ਵਿਚ ਨਗਰ ਕੌਂਸਲ ਤੇ ਹੋਰ ਅਧਿਕਾਰੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਸਾਬਕਾ ਵਾਈਸ ਪ੍ਰਧਾਨ ਸੁਰਿੰਦਰ ਸਿੰਘ, ਅੰਜੂ ਵਰਮਾ, ਕੌਂਸਲਰ ਸਰਬਜੀਤ ਸਿੰਘ ਭੁੱਲਰ, ਯਾਦਵਿੰਦਰ ਸਿੰਘ, ਗੁਰਪ੍ਰੀਤ ਸਿੰਘ ਗੋਲਡੀ, ਜਸਕਰਨ ਸਿੰਘ ਨਰਿੰਦਰ ਸਿੰਘ ਨਾਗੀ, ਸੂਰਜ ਸ਼ਰਮਾ, ਵਾਰਡ ਇਨਫਲੂਐਂਸਰ ਸਾਬ ਸਿੰਘ, ਜਰਨੈਲ ਸਿੰਘ, ਹਰਭੇਜ ਸਿੰਘ, ਰਣਜੀਤ ਸਿੰਘ ਰਾਣਾ ਸੁਪਰਡੈਂਟ ਬਲਜਿੰਦਰ ਸਿੰਘ, ਸੈਨੀਟੇਸ਼ਨ ਇੰਸਪੈਕਟਰ ਸੰਕਲਪ, ਸੀ.ਐਫ. ਗਗਨਦੀਪ ਸ਼ਰਮਾ ਅਤੇ ਹੋਰ ਸਟਾਫ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਫਤਿਆਬਾਦ ਵਿਚ ਅਕਾਲੀ ਦਲ ਨੂੰ ਮਿਲਿਆ ਭਾਰੀ ਬਲ, ਕਈ ਪਰਿਵਾਰ ਪਾਰਟੀ ਵਿਚ ਸ਼ਾਮਿਲ ਅਗਲੀ ਖ਼ਬਰ ਖੇਤੀਬਾੜੀ ਵਿਭਾਗ ਨੇ ਪਿੰਡ ਗੰਡੀਵਿੰਡ ਵਿਖੇ ਤੇਲ ਬੀਜਾਂਂ ਦੀ ਲਗਾਈ ਟ੍ਰੇਨਿੰਗ
Ad Position 24