02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਗੁਰੂ ਨਾਨਕ ਨਾਮਲੇਵਾ ਵੈੱਲਫੇਅਰ ਸੁਸਾਇਟੀ ਵਲੋਂ ਧਾਰਮਿਕ ਮੁਕਾਬਲੇ ਕਰਵਾਏ

ਗੋਇੰਦਵਾਲ ਸਾਹਿਬ, 1 ਸਤੰਬਰ ( ਸਕੱਤਰ ਸਿੰਘ ਅਟਵਾਲ)-ਦੇਸ਼ ਦੀ ਮੰਨੀ ਪ੍ਰਮੰਨੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਆਪਣਾ 67ਵਾਂ ਜਨਮ ਦਿਨ ਮਨਾਇਆ । ਸਥਾਨਕ ਮਹਾਰਾਜਾ ਗੈਸ ਸਰਵਿਸ ਵਿਖੇ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਵਸ਼ਿਸ਼ਟ ਅਧਿਕਾਰੀ ਨੀਰਜ ਕੁਮਾਰ, ਮੈਨੇਜ਼ਰ ਅੰਮ੍ਰਿਤਸਰ ਜ਼ੋਨ ਐਲ.

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਗੋਇੰਦਵਾਲ ਸਾਹਿਬ, 1 ਸਤੰਬਰ ( ਸਕੱਤਰ ਸਿੰਘ ਅਟਵਾਲ)-ਦੇਸ਼ ਦੀ ਮੰਨੀ ਪ੍ਰਮੰਨੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਆਪਣਾ 67ਵਾਂ ਜਨਮ ਦਿਨ ਮਨਾਇਆ । ਸਥਾਨਕ ਮਹਾਰਾਜਾ ਗੈਸ ਸਰਵਿਸ ਵਿਖੇ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਵਸ਼ਿਸ਼ਟ ਅਧਿਕਾਰੀ ਨੀਰਜ ਕੁਮਾਰ, ਮੈਨੇਜ਼ਰ ਅੰਮ੍ਰਿਤਸਰ ਜ਼ੋਨ ਐਲ.ਪੀ.ਜੀ. ਸੇਲ ਨੇ ਇਸ ਮੌਕੇ ਕੇਕ ਕੱਟ ਕੇ ਜਨਮ ਦਿਨ ਮਨਾਉਣ ਦੀ ਖੁਸ਼ੀ ਪ੍ਰਾਪਤ ਕੀਤੀ । ਇਸ ਮੌਕੇ ਉਨ੍ਹਾਂ ਨੇ ਗਾਹਕਾਂ ਨੂੰ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਇਹ ਗ੍ਰਾਹਕਾਂ ਦੇ ਸਹਿਯੋਗ ਨਾਲ ਹੀ ਕਾਰਪੋਰੇਸ਼ਨ ਦਿਨ-ਰਾਤ ਤਰੱਕੀ ਦੀਆਂ ਪੌੜੀਆਂ ਚੜ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸੰਕਟ ਦੇ ਬਾਵਜੂਦ ਵੀ ਇੰਡੀਅਨ ਆਇਲ ਕਾਰਪੋਰੇਸ਼ਨ ਘਰ-ਘਰ ਗੈਸ ਪਹੁੰਚਾਉਣ ਵਿਚ ਕਾਮਯਾਬ ਹੋਈ। ਇਸ ਮੌਕੇ ਮਹਾਰਾਜਾ ਗੈਸ ਸਰਵਿਸ ਦੀ ਪੋ੍ਪਾ. ਸ੍ਰੀਮਤੀ ਸਿਮਰਜੀਤ ਕੌਰ ਨੇ ਆਏ ਹੋਏ ਗ੍ਰਾਹਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਬੀਬੀ ਰਣਜੀਤ ਕੌਰ ਸ਼ਹੀਦ ਕਰਨੈਲ ਗਏ ਏਜੰਸੀ ਚੋਹਲਾ ਸਾਹਿਬ ਗੁਰਪ੍ਰੀਤ ਸਿੰਘ ਵੀ ਹਾਜ਼ਰ ਸਨ । ਮਹਾਰਾਜਾ ਗੈਸ ਸਰਵਿਸ ਦੇ ਡਾਇਰੈਕਟਰ ਅਮਰਿੰਦਰ ਸਿੰਘ ਸੰਨੀ ਨੇ ਗ੍ਰਾਹਕਾਂ ਨੂੰ ਆਉਣ ਵਾਲੀਆਂ ਦਰਪੇਸ਼ ਮੁਸ਼ਕਿਲਾਂ ਨੂੰ ਸੁਣਿਆ ਅਤੇ ਉਨ੍ਹਾਂ ਦਾ ਮੌਕੇ ’ਤੇ ਹੀ ਹੱਲ ਕੀਤਾ। ਇਸ ਮੌਕੇ ਭੁਪਿੰਦਰ ਸਿੰਘ ਪੰਪ ਵਾਲੇ, ਰਘਬੀਰ ਸਿੰਘ ਵਿਰਕ, ਹਰਪ੍ਰੀਤ ਸਿੰਘ ਕਣਪੁਰੀਆ, ਨਿਰਮਲ ਸਿੰਘ ਢੋਟੀ ਸਰਪੰਚ ਸ੍ਰੀ ਗੋਇੰਦਵਾਲ ਸਾਹਿਬ, ਕਸ਼ਮੀਰ ਸਿੰਘ, ਰਣਜੀਤ ਸਿੰਘ ਭੁੱਲਰ, ਨਿਰਮਲ ਸਿੰਘ ਵੈਰੋਵਾਲ, ਕਾਬਲ ਸਿੰਘ ਮੱਲ੍ਹੀ ਮੈਨੇਜ਼ਰ ਮਹਾਰਾਜਾ ਗੈਸ ਸਰਵਿਸ, ਮੈਡਮ ਨਵਜੋਤ ਕੌਰ, ਮੈਡਮ ਜਸਪ੍ਰੀਤ ਕੌਰ, ਮੈਡਮ ਕਮਲਪ੍ਰੀਤ ਕੌਰ, ਮੈਡਮ ਸੋਨੀਆ, ਭੁਪਿੰਦਰ ਸਿੰਘ, ਚੰਦਰ ਸਿੰਘ, ਜਤਿੰਦਰ ਸਿੰਘ ਅਤੇ ਸਮੁੱਚਾ ਮਹਾਰਾਜਾ ਗੈਸ ਸਰਵਿਸ ਦਾ ਸਟਾਫ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਅਮਰਪਾਲ ਖਹਿਰਾ ਨੇ ਭਾਜਪਾ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਹਰ ਵਰਗ ਦੀ ਪਹਿਲੀ ਪਸੰਦ ਬਣੇ-ਚੇਅਰਮੈਨ ਚੀਮਾ
Ad Position 24