ਪਿੰਡ ਗੁਲਾਲੀਪੁਰ ਵਿਖੇ ਅਕਾਲੀ ਵਰਕਰਾਂ ਦਾ ਹੋਇਆ ਇਕੱਠ
ਤਰਨ ਤਾਰਨ, 1 ਸਤੰਬਰ (ਹਰਿੰਦਰ ਸਿੰਘ)–ਸ੍ਰੀ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ਼ ਬੀਬਾ ਰਮਨਦੀਪ ਕੌਰ ਸੇਰੋ ਅਤੇ ਸਰਪੰਚ ਅਵਤਾਰ ਸਿੰਘ ਬਿੱਲਾ ਸੇਰੋ ਵਲੋ ਹਲਕੇ ਅੰਦਰ ਲੋਕਾਂ ਨਾਲ ਨਿਰੰਤਰ ਰਾਬਤਾ ਕਾਇਮ ਕਰਨ ਲਈ ਕਰਵਾਏ ਜਾ ਰਹੇ ਸੰਗਤ ਦਰਸ਼ਨ ਪ੍ਰੋਗਰਾਮ ਤਹਿਤ ਪਿੰਡ ਗੁਲਾਲੀਪੁਰ ਵਿਖੇ ਮਿਲਣੀ ਕੀਤੀ ਗਈ। ਇਹ ਮਿਲਣੀ ਸਰਕਲ ਪ੍ਰਧਾਨ ਰਣਜੀਤ ਸਿੰਘ ਰਾਣਾ ਦੀ ਮੌਜੂਦਗੀ ਵਿਚ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਦੇ ਗ੍ਰਹਿ ਵਿਖੇ ਹੋਈ।
ਆ
ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਕੰਮ, ਅਕਾਲੀ ਦਲ ਦੇ ਵਿਕਾਸ ਪੱਖੀ ਕੰਮਾਂ ਅੱਗੇ ਜ਼ੀਰੋ - ਰਮਨਦੀਪ ਸੇਰੋਂ, ਬਿੱਲਾ ਸੇਰੋਂ
02-09-2026
ਤਰਨ ਤਾਰਨ, 1 ਸਤੰਬਰ (ਹਰਿੰਦਰ ਸਿੰਘ)–ਸ੍ਰੀ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ਼ ਬੀਬਾ ਰਮਨਦੀਪ ਕੌਰ ਸੇਰੋ ਅਤੇ ਸਰਪੰਚ ਅਵਤਾਰ ਸਿੰਘ ਬਿੱਲਾ ਸੇਰੋ ਵਲੋ ਹਲਕੇ ਅੰਦਰ ਲੋਕਾਂ ਨਾਲ ਨਿਰੰਤਰ ਰਾਬਤਾ ਕਾਇਮ ਕਰਨ ਲਈ ਕਰਵਾਏ ਜਾ ਰਹੇ ਸੰਗਤ ਦਰਸ਼ਨ ਪ੍ਰੋਗਰਾਮ ਤਹਿਤ ਪਿੰਡ ਗੁਲਾਲੀਪੁਰ ਵਿਖੇ ਮਿਲਣੀ ਕੀਤੀ ਗਈ। ਇਹ ਮਿਲਣੀ ਸਰਕਲ ਪ੍ਰਧਾਨ ਰਣਜੀਤ ਸਿੰਘ ਰਾਣਾ ਦੀ ਮੌਜੂਦਗੀ ਵਿਚ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਦੇ ਗ੍ਰਹਿ ਵਿਖੇ ਹੋਈ। ਇਸ ਮੌਕੇ ਪਿੰਡ ਦੀ ਸੰਗਤ ਅਕਾਲੀ ਵਰਕਰਾਂ ਅਤੇ ਆਮ ਲੋਕਾਂ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਦੀਆਂ ਮੁਸ਼ਕਿਲਾਂ, ਸੁਝਾਵਾਂ ਅਤੇ ਪਿੰਡ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ਬਾਰੇ ਜਾਣਕਾਰੀ ਹਾਸਲ ਕੀਤੀ। ਸੰਬੋਧਨ ਦੌਰਾਨ ਬਿੱਲਾ ਸੇਰੋ ਨੇ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਤੇ ਆਮ ਆਦਮੀ ਪਾਰਟੀ ਵਲੋ ਆਪਣੀ ਸਰਕਾਰ ਵਿਚ ਕੀਤੇ ਗਏ ਕੰਮਾਂ ਦਾ ਵੇਰਵਾ ਦੇਖਣ ਅਤੇ ਉਸ ਵਿਚੋ ਸਭ ਤੋਂ ਜ਼ਿਆਦਾ ਕੰਮ ਸ਼੍ਰੋਮਣੀ ਅਕਾਲੀ ਦਲ ਨੇ ਹਨ ਕਿਉਕਿ ਅਕਾਲੀ ਦਲ ਪੰਜਾਬ ਦੇ ਵਿਕਾਸ ਦੀ ਗੱਲ ਕਰਦੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪੰਜਾਬ ਦੀ ਆਪਣੀ ਪਾਰਟੀ ਹੈ ਜੋ ਸੱਤਾ ਦੇ ਲਈ ਨਹੀਂ ਪੰਜਾਬ ਦੀ ਭਲਾਈ ਲਈ ਲੜਾਈ ਲੜਦੀ ਹੈ। ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਬਰ ਗਿਆਨ ਸਿੰਘ ਸ਼ਾਹਬਾਜ਼ਪੁਰ, ਬੀ.ਸੀ ਵਿੰਗ ਪ੍ਰਧਾਨ ਮਨਜਿੰਦਰ ਸਿੰਘ ਲਾਟੀ, ਸਾਬਕਾ ਸਰਪੰਚ ਦਿਲਬਾਗ ਸਿੰਘ, ਸਾਬਕਾ ਸਰਪੰਚ ਨਿੰਦਰ ਸਿੰਘ, ਦਿਲਬਾਗ਼ ਸਿੰਘ ਕਾਹਲਵਾਂ, ਹੀਰਾ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਮੰਗਲ ਸਿੰਘ, ਨਿਰਵੈਲ ਸਿੰਘ, ਮਲਕੀਤ ਸਿੰਘ, ਦਲਵਿੰਦਰ ਸਿੰਘ, ਸਰਵਨ ਸਿੰਘ, ਬਲਕਾਰ ਸਿੰਘ, ਪਲਵਿੰਦਰ ਸਿੰਘ ਡਿਆਲ, ਤਰਸੇਮ ਸਿੰਘ, ਅਜੇਪਾਲ ਸਿੰਘ, ਗੁਰਪ੍ਰੀਤ ਸਿੰਘ, ਜਸਬੀਰ ਸਿੰਘ, ਕਵਲਪ੍ਰੀਤ ਸਿੰਘ, ਗੁਰਵਰੀਆਮ ਸਿੰਘ, ਗੁਰਪਿੰਦਰ ਸਿੰਘ, ਚਰਨ ਸਿੰਘ, ਜੰਗਸ਼ੇਰ ਸਿੰਘ ਟੋਨੀ ਆਦਿ ਅਕਾਲੀ ਵਰਕਰ ਹਾਜ਼ਰ ਸਨ।