ਮਾਝਾ ਜ਼ੋਨ ਦੇ ਖੇਡ ਮੁਕਾਬਲਿਆਂ ਵਿਚ ਮਹਾਰਾਜਾ ਰਣਜੀਤ ਸਿੰਘ ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ਤਰਨ ਤਾਰਨ, 7 ਸਤੰਬਰ (ਹਰਿੰਦਰ ਸਿੰਘ)— ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਡਾਇਰੈਕਟੋਰੇਟ ਆਫ ਐਜੂਕੇਸ਼ਨ ਨੇ ਬੀੜ ਬਾਬਾ ਬੁੱਢਾ ਸਾਹਿਬ ਪਬਲਿਕ ਸਕੂਲ ਬੀੜ ਸਾਹਿਬ ਵਿਖੇ ਮਾਝਾ ਜੋਨ ਦੇ 17 ਸਕੂਲਾਂ ਦੇ ਖੇਡ ਮੁਕਾਬਲੇ ਕਰਵਾਏ। ਇਸ ਵਿਚ ਮਹਾਰਾਜਾ ਰਣਜੀਤ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤਰਨਤਾਰਨ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆ ਫੁੱਟਬਾਲ ਅੰਡਰ17 ਲੜਕੀਆਂ ਨੇ ਪਹਿਲਾਂ ਸਥਾਨ, ਫੁੱਟਬਾਲ ਅੰਡਰ 14 ਲੜਕੀਆਂ ਨੇ ਦੂਸਰਾ ਸਥਾਨ, ਫੁੱਟਬਾਲ ਅੰਡਰ 14 ਲੜਕਿਆਂ ਨੇ ਦੂਸਰਾ ਸਥਾਨ, ਫੁੱਟਬਾਲ ਅੰਡਰ 17 ਲੜਕਿਆਂ ਨੇ ਦੂਸਰਾ ਸਥਾਨ, ਫੁੱਟਬਾਲ ਅੰਡਰ 19 ਲੜਕਿਆਂ ਨੇ ਤੀਸਰਾ ਸਥਾਨ, ਵਾਲੀਬਾਲ ਅੰਡਰ 14 ਲੜਕੀਆਂ ਨੇ ਦੂਸਰਾ ਸਥਾਨ ਅਤੇ ਵਾਲੀਬਾਲ ਅੰਡਰ 17 ਲੜਕੀਆਂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ।
ਮਹਾਰਾਜਾ ਰਣਜੀਤ ਸਿੰਘ ਦੇ ਖੇਡਾਂ ਵਿਚ ਜੇਤੂ ਵਿਦਿਆਰਥੀਆ ਨਾਲ ਸਕੂਲ ਪ੍ਰਬੰਧਕ। ਤਸਵੀਰ–ਲਵਲੀ
08-09-2026