ਜੂਆ ਖਿਡਾ ਰਿਹਾ ਵਿਅਕਤੀ ਕਾਬੂ
ਤਰਨ ਤਾਰਨ, 8 ਸਤੰਬਰ (ਪਰਮਜੀਤ ਜੋਸ਼ੀ)—ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਜੂਆ ਖਿਡਾ ਰਹੇ ਇਕ ਵਿਅਕਤੀ ਨੂੰ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਥਾਣਾ ਸਿਟੀ ਤਰਨ ਤਾਰਨ ਦੇ ਏ.
ਤਰਨ ਤਾਰਨ, 8 ਸਤੰਬਰ (ਪਰਮਜੀਤ ਜੋਸ਼ੀ)—ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਜੂਆ ਖਿਡਾ ਰਹੇ ਇਕ ਵਿਅਕਤੀ ਨੂੰ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਥਾਣਾ ਸਿਟੀ ਤਰਨ ਤਾਰਨ ਦੇ ਏ.ਐੱਸ.ਆਈ। ਗੁਰਭੇਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸਿਮਰਨਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਗਲੀ ਡਾਕਟਰ ਜਸਪਾਲ ਸਿੰਘ ਵਾਲੀ ਮੁਹੱਲਾ ਨਾਨਕਸਰ ਤਰਨ ਤਾਰਨ ਜੋ ਲਾਟਰੀ ਦਾ ਕੰਮ ਕਰਦਾ ਹੈ ਅਤੇ ਲੋਕਾਂ ਨੂੰ ਡਾਇਰੀਆਂ ’ਤੇ ਲਿਖ ਕੇ ਪੈਸੇ ਲਗਾ ਕੇ ਵੱਧ ਪੈਸੇ ਨਿਕਲਣ ਦੀ ਗਾਰੰਟੀ ਦੇ ਕੇ ਲੋਕਾਂ ਨੂੰ ਲਾਲਚ ਦੇ ਕੈ ਜੂਆ ਖਿਡਾ ਰਿਹਾ ਹੈ ਤਾਂ ਤੁਰੰਤ ਉਨ੍ਹਾਂ ਕਾਰਵਾਈ ਕਰਦੇ ਹੋਏ ਉਨ੍ਹਾਂ ਗਾਂਧੀ ਪਾਰਕ ਨੇੇੜੇ ਦੁਸ਼ਹਿਰਾ ਗਰਾਊਂਡ ਵਿਚ ਜੂਆ ਖਿਡਾ ਰਹੇ ਸਿਮਰਨਜੀਤ ਸਿੰਘ ਨੂੰ ਗਿ੍ਰਫ਼ਤਾਰ ਕਰ ਲਿਆ। ਜਿਸ ਪਾਸੋਂ 8740 ਰੁਪਏ ਅਤੇ 3 ਡਾਇਰੀਆਂ ਬਰਾਮਦ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।