ਪੰਜਾਬ ਸਟੇਟ ਵਾਲੀਬਾਲ ਚੈਂਪੀਅਨਸ਼ਿਪ ਲਈ ਜ਼ਿਲ੍ਹਾ ਟੀਮ ਦੇ ਚੋਣ ਟਰਾਇਲ ਬਾਬਾ ਬੁੱਢਾ ਕਾਲਜ ਵਿਖੇ 10 ਨੂੰ - ਪ੍ਰਿੰਸੀਪਲ ਕਰਮਜੀਤ ਸਿੰਘ
ਝਬਾਲ, 8 ਸਤੰਬਰ (ਸੁਖਦੇਵ ਸਿੰਘ)– ਅਮ੍ਰਿਤਸਰ ਵਿਖੇ 18 ਤੋਂ 20 ਸਤੰਬਰ ਤੱਕ ਹੋਣ ਵਾਲੀ ਪੰਜਾਬ ਸਟੇਟ ਵਾਲੀਬਾਲ ਚੈਂਪੀਅਨਸ਼ਿਪ ਲਈ ਜ਼ਿਲ੍ਹਾ ਤਰਨ ਤਾਰਨ ਦੀ ਵਾਲੀਬਾਲ ਟੀਮ ਦੀ ਚੋਣ ਲਈ 10 ਸਤੰਬਰ ਨੂੰ ਦੁਪਹਿਰ ਸਾਢੇ 1 ਵਜੇ ਬਾਬਾ ਬੁੱਢਾ ਕਾਲਜ ਬੀੜ ਸਾਹਿਬ ਵਿਖੇ ਟਰਾਇਲ ਲਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਤਰਨ ਤਾਰਨ ਵਾਲੀਬਾਲ ਐਸੋਸੀਏਸ਼ਨ ਦੇ ਪ੍ਰਧਾਨ ਡਾ.
ਝਬਾਲ, 8 ਸਤੰਬਰ (ਸੁਖਦੇਵ ਸਿੰਘ)– ਅਮ੍ਰਿਤਸਰ ਵਿਖੇ 18 ਤੋਂ 20 ਸਤੰਬਰ ਤੱਕ ਹੋਣ ਵਾਲੀ ਪੰਜਾਬ ਸਟੇਟ ਵਾਲੀਬਾਲ ਚੈਂਪੀਅਨਸ਼ਿਪ ਲਈ ਜ਼ਿਲ੍ਹਾ ਤਰਨ ਤਾਰਨ ਦੀ ਵਾਲੀਬਾਲ ਟੀਮ ਦੀ ਚੋਣ ਲਈ 10 ਸਤੰਬਰ ਨੂੰ ਦੁਪਹਿਰ ਸਾਢੇ 1 ਵਜੇ ਬਾਬਾ ਬੁੱਢਾ ਕਾਲਜ ਬੀੜ ਸਾਹਿਬ ਵਿਖੇ ਟਰਾਇਲ ਲਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਤਰਨ ਤਾਰਨ ਵਾਲੀਬਾਲ ਐਸੋਸੀਏਸ਼ਨ ਦੇ ਪ੍ਰਧਾਨ ਡਾ. ਕਰਨਜੀਤ ਸਿੰਘ ਬੇਦੀ ਅਤੇ ਸਕੱਤਰ ਪ੍ਰੋਫੈਸਰ ਗੁਰਬੀਰ ਸਿੰਘ ਨੇ ਜ਼ਿਲ੍ਹੇ ਦੇ ਸਾਰੇ ਯੋਗ ਅਤੇ ਚਾਹਵਾਨ ਖਿਡਾਰੀ ਨਿਰਧਾਰਤ ਤਾਰੀਕ ਸਮੇਂ ਸਿਰ ਪਹੁੰਚ ਕੇ ਚੋਣ ਟਰਾਇਲਾਂ ਵਿਚ ਭਾਗ ਲੈਣ ਲਈ ਕਿਹਾ। ਉਨ੍ਹਾਂ ਜ਼ਿਲ੍ਹੇ ਦੇ ਵਾਲੀਬਾਲ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਟਰਾਇਲਾਂ ਵਿਚ ਸ਼ਾਮਿਲ ਹੋ ਕੇ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ। ਇਸ ਮੌਕੇ ਬਲਵਿੰਦਰ ਸਿੰਘ, ਲਵਪ੍ਰੀਤ ਸਿੰਘ, ਗੁਰਬੀਰ ਸਿੰਘ ਗੋਰਾ, ਮਨਜੀਤ ਸਿੰਘ ਬਾਵਾ ਆਦਿ ਹਾਜ਼ਰ ਸਨ।