ਸੈਕਰਡ ਸੋਲਜ਼ ਕਾਨਵੈਂਟ ਸਕੂਲ ਕਾਲੇ ਵਿਖੇ ਜ਼ਿਲ੍ਹਾ ਪੱਧਰ ’ਤੇ ਜਿੱਤਣ ਵਾਲੀਆਂ ਟੀਮਾਂ ਦਾ ਸਕੂਲ ਵਲੋਂ ਕੀਤਾ ਸਨਮਾਨ
ਭਿੱਖੀਵਿੰਡ, 8 ਸਤੰਬਰ (ਬੌਬੀ)-ਸੈਕਰਡ ਸੋਲਜ਼ ਕਾਨਵੈਂਟ ਸਕੂਲ ਕਾਲੇ ਵਿਖੇ ਜਿਹੜੇ ਵਿਦਿਆਰਥੀ ਜ਼ਿਲ੍ਹਾ ਪੱਧਰ ’ਤੇ ਖੇਡਾਂ ਵਿਚੋਂ ਜੇਤੂ ਰਹੇ ਸਨ। ਇਨ੍ਹਾਂ ਵਿਦਿਆਰਥੀਆਂ ਦਾ ਸਕੂਲ ਦੇ ਪ੍ਰਿੰਸੀਪਲ ਸਰਦਾਰ ਕੰਧਾਲ ਸਿੰਘ ਬਾਠ ਅਤੇ ਚੇਅਰਮੈਨ ਮੈਡਮ ਲਖਬੀਰ ਕੌਰ ਬਾਠ ਵਲੋਂ ਸਨਮਾਨਿਤ ਕੀਤਾ ਗਿਆ।
ਭਿੱਖੀਵਿੰਡ, 8 ਸਤੰਬਰ (ਬੌਬੀ)-ਸੈਕਰਡ ਸੋਲਜ਼ ਕਾਨਵੈਂਟ ਸਕੂਲ ਕਾਲੇ ਵਿਖੇ ਜਿਹੜੇ ਵਿਦਿਆਰਥੀ ਜ਼ਿਲ੍ਹਾ ਪੱਧਰ ’ਤੇ ਖੇਡਾਂ ਵਿਚੋਂ ਜੇਤੂ ਰਹੇ ਸਨ। ਇਨ੍ਹਾਂ ਵਿਦਿਆਰਥੀਆਂ ਦਾ ਸਕੂਲ ਦੇ ਪ੍ਰਿੰਸੀਪਲ ਸਰਦਾਰ ਕੰਧਾਲ ਸਿੰਘ ਬਾਠ ਅਤੇ ਚੇਅਰਮੈਨ ਮੈਡਮ ਲਖਬੀਰ ਕੌਰ ਬਾਠ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਵਿਚ ਖੁਸ਼ੀ ਵਰਗਾ ਮਾਹੌਲ ਬਣਾਉਣ ਲਈ ਢੋਲੀ ਨੂੰ ਬੁਲਾਇਆ ਗਿਆ ਅਤੇ ਨਾਲ ਹੀ ਇਨ੍ਹਾਂ ਵਿਦਿਆਰਥੀਆਂ ਨੂੰ ਸਟੇਜ ਉੱਪਰ ਹਾਰ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਦੱਸਣਯੋਗ ਹੈ ਕਿ ਸੈਕਰਡ ਸੋਲਜ ਕਾਨਵੈਂਟ ਸਕੂਲ ਕਾਲੇ ਦੇ ਅੰਡਰ-19 ਵਾਲੀਬਾਲ ਦੀ ਲੜਕਿਆਂ ਦੀ ਟੀਮ ਸਟੇਟ ਵਾਸਤੇ ਚੁਣੀ ਗਈ ਹੈ, ਜਿੰਨਾਂ ਵਿਚ ਜੁਗਰਾਜ ਸਿੰਘ, ਗੁਰਤੇਜ ਸਿੰਘ, ਅੰਮ੍ਰਿਤਪਾਲ ਸਿੰਘ, ਅਰਮਾਨਦੀਪ ਸਿੰਘ, ਜਸ਼ਨਦੀਪ ਸਿੰਘ ਸਕੂਲ ਦੇ ਵਿਦਿਆਰਥੀ ਸ਼ਾਮਿਲ ਹਨ ਅਤੇ ਨਾਲ ਹੀ ਲੜਕੀਆਂ ਦੀ ਅੰਡਰ-17 ਅਤੇ ਅੰਡਰ-19 ਦੀ ਫੁੱਟਬਾਲ ਦੀ ਟੀਮ ਨੇ ਦੂਸਰਾ ਸਥਾਨ ਹਾਸਲ ਕਰਕੇ ਜ਼ਿਲ੍ਹੇ ਵਿਚ ਮੱਲਾਂ ਮਾਰੀਆਂ ਸਨ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਕੰਧਾਲ ਸਿੰਘ ਬਾਠ ਨੇ ਬੱਚਿਆਂ ਨੂੰ ਪ੍ਰੇਰਿਤ ਕਰਦੇ ਹੋਏ ਦੱਸਿਆ ਕਿ ਬੜੇ ਹੀ ਮਾਣ ਦੀ ਗੱਲ ਹੈ, ਜੋ ਇਹ ਬੱਚੇ ਅੱਜ ਜ਼ਿਲ੍ਹਾ ਪੱਧਰ ’ਤੇ ਆਪਣੇ ਸਕੂਲ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਕੇ ਆਏ ਹਨ। ਇਸ ਮੌਕੇ ਸਕੂਲ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।