10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਕਾਰ ਤੇ ਐਕਟਿਵਾ ਦੀ ਆਹਮੋ - ਸਾਹਮਣੀ ਟੱਕਰ ਦੌਰਾਨ ਇਕ ਵਿਅਕਤੀ ਦੀ ਮੌਤ, ਕਾਲਜ ਵਿਦਿਆਰਥਣ ਜ਼ਖ਼ਮੀ

ਝਬਾਲ, 9 ਸਤੰਬਰ (ਸੁਖਦੇਵ ਸਿੰਘ)–ਪਿੰਡ ਬਘਿਆੜੀ ਨੇੜੇ ਕਾਰ ਤੇ ਐਕਟਿਵਾ ਦੀ ਆਹਮੋ ਸਾਹਮਣੇ ਟੱਕਰ ਦੌਰਾਨ ਐਕਟਿਵਾ ਸਵਾਰ ਵਿਅਕਤੀ ਦੀ ਮੌਤ ਹੋ ਗਈ ਜਦੋਂ ਪਿੱਛੇ ਬੈਠੀ ਲੜਕੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਪੁੱਤਰ ਕੁੰਦਣ ਸਿੰਘ ਵਾਸੀ ਸੋਹਲ ਬਾਬਾ ਬੁੱਢਾ ਕਾਲਜ ਵਿਖੇ ਬੀ.

Ad Position 21
repet_subhas-goyals [Copy P29]
ਮ੍ਰਿਤਕ ਬਲਵਿੰਦਰ ਸਿੰਘ 10-09-2026
ਝਬਾਲ, 9 ਸਤੰਬਰ (ਸੁਖਦੇਵ ਸਿੰਘ)–ਪਿੰਡ ਬਘਿਆੜੀ ਨੇੜੇ ਕਾਰ ਤੇ ਐਕਟਿਵਾ ਦੀ ਆਹਮੋ ਸਾਹਮਣੇ ਟੱਕਰ ਦੌਰਾਨ ਐਕਟਿਵਾ ਸਵਾਰ ਵਿਅਕਤੀ ਦੀ ਮੌਤ ਹੋ ਗਈ ਜਦੋਂ ਪਿੱਛੇ ਬੈਠੀ ਲੜਕੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਪੁੱਤਰ ਕੁੰਦਣ ਸਿੰਘ ਵਾਸੀ ਸੋਹਲ ਬਾਬਾ ਬੁੱਢਾ ਕਾਲਜ ਵਿਖੇ ਬੀ.ਕਾਮ ਦੀ ਪੜ੍ਹਾਈ ਕਰ ਰਹੀ ਆਪਣੇ ਸਾਲੇ ਦੀ ਲੜਕੀ ਮਨਪ੍ਰੀਤ ਕੌਰ ਪੁੱਤਰੀ ਨਰਿੰਦਰ ਸਿੰਘ ਵਾਸੀ ਘਰਿਆਲਾ ਨੂੰ ਰੋਜਾ਼ਨਾ ਦੀ ਤਰਾਂ ਐਕਟਿਵਾ ’ਤੇ ਕਾਲਜ ਛੱਡਣ ਜਾ ਰਿਹਾ ਸੀ। ਜਦੋਂ ਉਹ ਪਿੰਡ ਬਘਿਆੜੀ ਦੇ ਨਜ਼ਦੀਕ ਪੁੱਜੇ ਤਾਂ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਹਾਂਡਾ ਕਾਰ ਐਕਟਿਵਾ ਵਿਚ ਆ ਵੱਜੀ। ਜਿਸ ਨਾਲ ਉਹ ਖੇਤਾਂ ਵਿਚ ਜਾ ਡਿੱਗੇ ਅਤੇ ਕਾਰ ਵੀ ਉਨਾਂ ਦੇ ਉਪਰੋ ਦੀ ਲੰਘ ਕੇ ਖੇਤਾਂ ਵਿਚ ਜਾ ਡਿੱਗੀ। ਜਿਸ ਨਾਲ ਐਕਟਿਵਾ ਸਵਾਰ ਬਲਵਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦੋਂਕਿ ਪਿੱਛੇ ਬੈਠੀ ਲੜਕੀ ਮਨਪ੍ਰੀਤ ਕੌਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ। ਜਿਸ ਨੂੰ ਜੇਰੇ ਇਲਾਜ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਗਿਆ ਹੈ। ਕਾਰ ਚਾਲਕ ਮੌਕੇ ਤੋ ਫ਼ਰਾਰ ਹੋ ਗਿਆ। ਥਾਣਾ ਝਬਾਲ ਦੀ ਪੁਲਿਸ ਨੇ ਹਾਦਸਾਗ੍ਰਸਤ ਵਾਹਨਾਂ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮ੍ਰਿਤਕ ਦੇ ਭਰਾ ਪਰਮਜੀਤ ਸਿੰਘ ਦੇ ਬਿਆਨਾਂ ’ਤੇ ਪਰਚਾ ਦਰਜ ਕਰਕੇ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਦੀ ਨਸ਼ਾ ਮੁਕਤ ਪੰਜਾਬ ਦੀ ਪੋਲ ਗੁਲਜ਼ਾਰ ਸਿੰਘ ਮਾਮਲੇ ਨੇ ਖੋਲ੍ਹ ਕੇ ਰੱਖ ਦਿੱਤੀ - ਸੁਰਜੀਤ ਸਿੰਘ ਭੂਰਾ ਅਗਲੀ ਖ਼ਬਰ ਕਿਡਜ਼ੀ ਸਕੂਲ ਦੇ ਬਾਹਰ ਮੁੜ ਗੋਲੀਆਂ ਚੱਲਣ ਨਾਲ ਸਹਿਮ
Ad Position 24