ਬਾਪੂ ਗੁਰਮੀਤ ਸਿੰਘ ਪਹੂਵਿੰਡ ਦੀ ਮੌਤ ’ਤੇ ਦੁੱਖ ਪ੍ਰਗਟਾਇਆ
ਭਿੱਖੀਵਿੰਡ, 9 ਸਤੰਬਰ (ਬੌਬੀ)- ਸਿੱਖ ਸਦਭਾਵਨਾ ਦਲ ਦੇ ਸੀਨੀਅਰ ਆਗੂ ਬਾਪੂ ਗੁਰਮੀਤ ਸਿੰਘ ਪਹੂਵਿੰਡ ਦਾ ਸੰਖੇਪ ਬਿਮਾਰੀ ਪਿੱਛੋਂ ਦਿਹਾਂਤ ਹੋ ਗਿਆ। ਉਹ ਪਿਛਲੇ 10 ਦਿਨ ਤੋਂ ਬਿਮਾਰ ਚਲੇ ਆ ਰਹੇ ਸਨ।
ਭਿੱਖੀਵਿੰਡ, 9 ਸਤੰਬਰ (ਬੌਬੀ)- ਸਿੱਖ ਸਦਭਾਵਨਾ ਦਲ ਦੇ ਸੀਨੀਅਰ ਆਗੂ ਬਾਪੂ ਗੁਰਮੀਤ ਸਿੰਘ ਪਹੂਵਿੰਡ ਦਾ ਸੰਖੇਪ ਬਿਮਾਰੀ ਪਿੱਛੋਂ ਦਿਹਾਂਤ ਹੋ ਗਿਆ। ਉਹ ਪਿਛਲੇ 10 ਦਿਨ ਤੋਂ ਬਿਮਾਰ ਚਲੇ ਆ ਰਹੇ ਸਨ। ਉਹ ਪੰਥਕ ਸੇਵਾਵਾਂ ਨੂੰ ਸਮਰਪਿਤ ਸਨ । ਉਨ੍ਹਾਂ ਦੇ ਅਕਾਲ ਚਲਾਣਾ ਕਰਨ ’ਤੇ ਸਿੱਖ ਸਦਭਾਵਨਾ ਦਲ ਦੇ ਮੁਖੀ ਭਾਈ ਬਲਦੇਵ ਸਿੰਘ ਵਡਾਲਾ, ਭਾਈ ਅਰਵਿੰਦਰ ਸਿੰਘ ਕੱਦਗਿੱਲ, ਭਾਈ ਹਰਮਨਪ੍ਰੀਤ ਸਿੰਘ, ਭਾਈ ਸੁਖਚੈਨ ਸਿੰਘ ਕੰਡਿਆਲਾ, ਭਾਈ ਪਵਨਪ੍ਰੀਤ ਸਿੰਘ, ਭਾਈ ਜਸਵੰਤ ਸਿੰਘ ਮਰਗਿੰਦਪੁਰਾ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ।