13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਦੂਜੀ ਵਾਰ ਪ੍ਰਧਾਨ ਚੁਣੇ ਐਡਵੋਕੇਟ ਜੇ.ਐਸ ਢਿੱਲੋਂ ਦੀ ਜਿੱਤ ’ਤੇ ਇਲਾਕਾ ਵਾਸੀਆਂ ਵਲੋਂ ਖੁਸ਼ੀ ਦਾ ਇਜ਼ਹਾਰ

ਝਬਾਲ, 12 ਸਤੰਬਰ (ਸਰਬਜੀਤ ਸਿੰਘ)-ਤਰਨ ਤਰਨ ਜ਼ਿਲ੍ਹੇ ਦੇ ਪ੍ਰਸਿੱਧ ਇਤਿਹਾਸਿਕ ਕਸਬਾ ਝਬਾਲ ਖਾਮ ਦੇ ਜੰਮਪਲ ਅਤੇ ਇਲਾਕੇ ਦੇ ਪ੍ਰਸਿੱਧ ਆਗੂ ਐਡਵੋਕੇਟ ਇਕਬਾਲ ਸਿੰਘ ਢਿੱਲੋਂ ਦੇ ਹੋਣਹਾਰ ਸਪੁੱਤਰ ਐਡਵੋਕੇਟ ਜੇ. ਐਸ ਢਿੱਲੋਂ ਜੋ ਬੀਤੇ ਦਿਨੀ ਬਾਰ ਐਸੋਸੀਏਸ਼ਨ ਤਰਨ ਤਰਨ ਦੇ ਦੂਸਰੀ ਵਾਰ ਪ੍ਰਧਾਨ ਚੁਣੇ ਗਏ ਹਨ ਦੀ ਜਿੱਤ ਤੇ ਇਲਾਕੇ ਅਤੇ ਪਿੰਡ ਵਾਸੀਆਂ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਢਿੱਲੋ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਹਨ।

Ad Position 21
repet_subhas-goyals [Copy P29]
ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਗਏ ਐਡਵੋਕੇਟ ਜੇ.ਐਸ. ਢਿੱਲੋਂ। 13-09-2026
ਝਬਾਲ, 12 ਸਤੰਬਰ (ਸਰਬਜੀਤ ਸਿੰਘ)-ਤਰਨ ਤਰਨ ਜ਼ਿਲ੍ਹੇ ਦੇ ਪ੍ਰਸਿੱਧ ਇਤਿਹਾਸਿਕ ਕਸਬਾ ਝਬਾਲ ਖਾਮ ਦੇ ਜੰਮਪਲ ਅਤੇ ਇਲਾਕੇ ਦੇ ਪ੍ਰਸਿੱਧ ਆਗੂ ਐਡਵੋਕੇਟ ਇਕਬਾਲ ਸਿੰਘ ਢਿੱਲੋਂ ਦੇ ਹੋਣਹਾਰ ਸਪੁੱਤਰ ਐਡਵੋਕੇਟ ਜੇ.ਐਸ ਢਿੱਲੋਂ ਜੋ ਬੀਤੇ ਦਿਨੀ ਬਾਰ ਐਸੋਸੀਏਸ਼ਨ ਤਰਨ ਤਰਨ ਦੇ ਦੂਸਰੀ ਵਾਰ ਪ੍ਰਧਾਨ ਚੁਣੇ ਗਏ ਹਨ ਦੀ ਜਿੱਤ ਤੇ ਇਲਾਕੇ ਅਤੇ ਪਿੰਡ ਵਾਸੀਆਂ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਢਿੱਲੋ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਹਨ। ਜਿੱਤ ਤੋਂ ਬਾਅਦ ਗੱਲਬਾਤ ਕਰਦਿਆਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਐਡਵੋਕੇਟ ਜੇ.ਐੱਸ ਢਿੱਲੋ ਨੇ ਆਖਿਆ ਕਿ ਮੈਂ ਆਪਣੀ ਇਸ ਨਵੀਂ ਪਈ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਂਦਾ ਹੋਇਆ ਬਾਰ ਐਸੋਸੀਏਸ਼ਨ ਦੀ ਹੋਰ ਤਰੱਕੀ ਅਤੇ ਬਿਹਤਰੀ ਲਈ ਕੰਮ ਕਰਾਂਗਾ। ਉਹਨਾਂ ਆਪਣੀ ਜਿੱਤ ਲਈ ਸਮੂਹ ਸਹਿਯੋਗੀ ਵੀਰਾਂ ਅਤੇ ਬਾਰ ਐਸੋਸੀਏਸ਼ਨ ਦਾ ਧੰਨਵਾਦ ਕੀਤਾ। ਜਦੋਂਕਿ ਐਡਵੋਕੇਟ ਜੇ.ਐਸ ਢਿੱਲੋਂ ਦੀ ਜਿੱਤ ਤੇ ਚੇਅਰਮੈਨ ਰਮਨ ਕੁਮਾਰ ਚੁਬਾਲ, ਚੇਅਰਮੈਨ ਹਰਵੰਤ ਸਿੰਘ ਝਬਾਲ. ਸੀਨੀਅਰ ਆਗੂ ਚੇਅਰਮੈਨ ਗੁਰਬੀਰ ਸਿੰਘ ਝਬਾਲ, ਸਾਬਕਾ ਸਰਪੰਚ ਨਰਿੰਦਰ ਪਪਾ, ਸਰਬਜੀਤ ਸਿੰਘ ਪੱਪੂ ਝਬਾਲ, ਕਾਮਰੇਡ ਦਵਿੰਦਰ ਕੁਮਾਰ ਸੋਹਲ, ਕਾਮਰੇਡ ਅਸ਼ੋਕ ਕੁਮਾਰ ਸੋਹਲ, ਸਾਬਕਾ ਸਰਪੰਚ ਪ੍ਰੀਤਇੰਦਰ ਸਿੰਘ ਝਬਾਲ, ਅਜਮੇਰ ਸਿੰਘ ਕਾਕਾ ਛਾਪਾ, ਪੂਰਨ ਸਿੰਘ ਝਵਾਲ, ਹਰਪਿੰਦਰ ਸਿੰਘ ਜੇਈ, ਸੁਖਵਿੰਦਰ ਸਿੰਘ ਬਿੱਟੂ, ਪ੍ਰਿਤਪਾਲ ਸਿੰਘ ਝਬਾਲ, ਨਵ ਢਿੱਲੋਂ. ਲਵ ਢਿੱਲੋ ਅਤੇ ਹੋਰ ਵੱਖ ਵੱਖ ਆਗੂਆਂ ਨੇ ਉਹਨਾਂ ਨੂੰ ਵਧਾਈਆਂ ਦਿੰਦਿਆਂ ਜਿੱਤ ’ਤੇ ਖੁਸ਼ੀ ਪ੍ਰਗਟ ਕੀਤੀ ਹੈ l
Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੂੰ ਲੋੜੀਂਦਾ ਮੁਲਜ਼ਮ ਮੁਕਾਬਲੇ ਦੌਰਾਨ ਗੋਲੀਆਂ ਲੱਗਣ ਨਾਲ ਜ਼ਖ਼ਮੀ ਅਗਲੀ ਖ਼ਬਰ ਆਲ ਇੰਡੀਆ ਸਕੂਲ ਐਸੋਸੀਏਸ਼ਨ ਵਲੋਂ ਗੁਰੂ ਅਮਰਦਾਸ ਸੀਨੀ. ਸੈਕੰ. ਸਕੂਲ ਭਲਾਈਪੁਰ ਦੀਆਂ ਅਧਿਆਪਕਾਵਾਂ ਦਾ ਸਨਮਾਨ
Ad Position 24