ਪੰਜਾਬ ਦੀਆਂ ਸਮੁੱਚੀਆਂ ਅਧਿਆਪਕ ਜਥੇਬੰਦੀਆਂ ਵਲੋਂ ਗੈਰ-ਵਿੱਦਿਅਕ ਕੰਮਾਂ ਦਾ ਮੁਕੰਮਲ ਬਾਈਕਾਟ
ਤਰਨ ਤਾਰਨ, 15 ਸਤੰਬਰ (ਇਕਬਾਲ ਸਿੰਘ ਸੋਢੀ)- ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਭੁੱਲਰ, ਰਣਜੀਤ ਸਿੱਘ ਲੈਕਚਰਾਰ ਯੂਨੀਅਨ ਦੇ ਮਨਜਿੰਦਰ ਸਿੰਘ ਝੰਡੇਰ, ਮਲਕੀਤ ਸਿੰਘ ਸਿੱਖਿਆ ਵਿਭਾਗ ਕਲਰਕ ਯੂਨੀਅਨ ਦੇ ਤਰਸੇਮ ਸਿੰਘ, ਸਰਬਜੀਤ ਸਿੰਘ, ਅਧਿਆਪਕ ਦਲ ਦੇ ਪ੍ਰਧਾਨ ਸ਼ਿੰਗਾਰਾ ਸਿੰਘ, ਰਾਜਬੀਰ ਸਿੰਘ, ਹਰਪ੍ਰੀਤ ਸਿੰਘ, ਡੀ. ਟੀ.
ਗ
ਗੱਲਬਾਤ ਕਰਦੇ ਹੋਏ ਅਧਿਆਪਕ ਜਥੇਬੰਦੀਆਂ ਦੇ ਆਗੂ। ਤਸਵੀਰ: ਲਵਲੀ
16-09-2026
ਤਰਨ ਤਾਰਨ, 15 ਸਤੰਬਰ (ਇਕਬਾਲ ਸਿੰਘ ਸੋਢੀ)- ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਭੁੱਲਰ, ਰਣਜੀਤ ਸਿੱਘ ਲੈਕਚਰਾਰ ਯੂਨੀਅਨ ਦੇ ਮਨਜਿੰਦਰ ਸਿੰਘ ਝੰਡੇਰ, ਮਲਕੀਤ ਸਿੰਘ ਸਿੱਖਿਆ ਵਿਭਾਗ ਕਲਰਕ ਯੂਨੀਅਨ ਦੇ ਤਰਸੇਮ ਸਿੰਘ, ਸਰਬਜੀਤ ਸਿੰਘ, ਅਧਿਆਪਕ ਦਲ ਦੇ ਪ੍ਰਧਾਨ ਸ਼ਿੰਗਾਰਾ ਸਿੰਘ, ਰਾਜਬੀਰ ਸਿੰਘ, ਹਰਪ੍ਰੀਤ ਸਿੰਘ, ਡੀ.ਟੀ.ਐਫ. ਦੇ ਜ਼ਿਲ੍ਹਾ ਪ੍ਰਧਾਨ ਪ੍ਰਤਾਪ ਸਿੰਘ, ਸਰਬਜੀਤ ਸਿੰਘ, ਜਸਬੀਰ ਸਿੰਘ, ਜਸਕੀਰਤ ਸਿੰਘ, ਐਲੀਮੈਂਟਰੀ ਟੀਚਰ ਯੂਨੀਅਨ ਦੇ ਸਰਬਜੀਤ ਸਿੰਘ, ਗੁਰਵਿੰਦਰ ਸਿੰਘ, ਸਰਬਜੀਤ ਸਿੰਘ 2392 ਅਧਿਆਪਕ ਯੂਨੀਅਨ ਵਲੋਂ ਸਾਂਝੇ ਤੌਰ ’ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਆਪਣੇ ’ਤੇ ਥੋਪੇ ਜਾ ਰਹੇ ਗੈਰ-ਵਿੱਦਿਅਕ ਕੰਮਾਂ ਦਾ ਮੁਕੰਮਲ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਵੱਖ-ਵੱਖ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਦੀ ਆਨਲਾਈਨ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ 15 ਸਤੰਬਰ ਤੋਂ ਐੱਸ.ਐੱਮ.ਸੀ. ਕਮੇਟੀਆਂ ਦੀਆਂ ਮੀਟਿੰਗਾਂ ਵਿਚ ਅਧਿਆਪਕ ਸਰਕਾਰ ਦੀਆਂ ਗੈਰ-ਵਿੱਦਿਅਕ ਸਕੀਮਾ ਦਾ ਪ੍ਰਚਾਰ ਨਹੀਂ ਕਰਨਗੇ। ਇਸ ਦੀ ਬਜਾਇ ਗੈਰ ਵਿੱਦਿਅਕ ਕੰਮਾਂ ਕਾਰਨ ਅਧਿਆਪਕਾਂ ’ਤੇ ਕਿਸੇ ਵੀ ਤਰ੍ਹਾਂ ਦਾ ਦਬਾਅ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਧਿਆਪਕ ਆਗੂਆਂ ਨੇ ਕਿਹਾ ਕਿ ਪ੍ਰੀਖਿਆਵਾਂ ਦੇ ਦਿਨਾਂ ਦੌਰਾਨ ‘ਖੇਡਾਂ ਵਤਨ ਪੰਜਾਬ’ ਵਿਚ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਵਧਾਉਣ ਲਈ ਅਧਿਆਪਕਾਂ ’ਤੇ ਕਿਸੇ ਵੀ ਤਰ੍ਹਾਂ ਦਾ ਦਬਾਅ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਵਿਦਿਆਰਥੀਆਂ ਦੀਆਂ ਖੇਡਾਂ ਵਿਚ ਸ਼ਮੂਲੀਅਤ ਨੂੰ ਸਵੈ ਇੱਛੁਕ ਰੱਖਣ ਲਈ ਅਧਿਆਪਕ ਜਥੇਬੰਦੀਆ ਪਹਿਰਾ ਦੇਣਗੀਆਂ, ਵਿਦਿਆਰਥੀਆਂ ਦੀ ਪੜ੍ਹਾਈ ’ਤੇ ਪੈ ਰਹੇ ਮਾੜੇ ਪ੍ਰਭਾਵ ਬਾਰੇ ਮਾਪਿਆਂ ਅਤੇ ਕਮੇਟੀ ਮੈਂਬਰਾਂ ਨੂੰ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਕੂਲਾਂ ਵਿਚ ਅਧਿਆਪਕਾਂ ਤੋਂ ਪੜ੍ਹਾਉਣ ਤੋਂ ਇਲਾਵਾ ਬੇਲੋੜੀ ਡਾਕ ਤਿਆਰ ਕਰਵਾਉਣ, ਗੂਗਲ ਫਾਰਮ ਭਰਵਾਉਣ, ਵੱਖ-ਵੱਖ ਆਨਲਾਈਨ ਪੋਰਟਲਾਂ ’ਤੇ ਅੰਕੜੇ ਦਰਜ ਕਰਵਾਉਣ, ਰਾਸ਼ਨ ਕਾਰਡਾਂ ਦੀ ਅਤੇ ਸਰਵੇਖਣਾਂ ਲਈ ਸਕੂਲਾਂ ਤੋਂ ਬਾਹਰ ਡਿਊਟੀਆਂ ਲਗਾਉਣ ਵਰਗੇ ਕੰਮ ਕਰਵਾਏ ਜਾ ਰਹੇ ਹਨ। ਇਸ ਕਾਰਨ ਅਧਿਆਪਕਾਂ ਦਾ ਕੀਮਤੀ ਸਮਾਂ ਕਲਾਸ ਰੂਮ ਤੋਂ ਬਾਹਰ ਲੱਗ ਰਿਹਾ ਹੈ ਅਤੇ ਵਿਦਿਆਰਥੀਆ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ।