ਗੋਕਲਪੁਰਾ ਮੁਹੱਲੇ ਦੀ ਬਿਜਲੀ ਸਪਲਾਈ ਬੰਦ ਰਹਿਣ ਕਾਰਨ ਲੋਕ ਪ੍ਰੇਸ਼ਾਨ
ਤਰਨਤਾਰਨ, 15 ਸਤੰਬਰ (ਪਰਮਜੀਤ ਜੋਸ਼ੀ)—ਸਥਾਨਿਕ ਸ਼ਹਿਰ ਦੇ 11 ਨੰਬਰ ਵਾਰਡ ਮੁਹੱਲਾ ਗੋਕਲਪੁਰ ਵਿਚ ਬਿਜਲੀ ਦਾ ਟਰਾਂਸਫਾਰਮਰ ਵਾਰ-ਵਾਰ ਸੜ ਜਾਣ ਕਾਰਨ ਬਿਜਲੀ ਸਪਲਾਈ ਠੱਪ ਹੋਣ ਕਾਰਨ ਮੁਹੱਲਾ ਨਿਵਾਸੀਆਂ ਨੂੰ ਭਰ ਗਰਮੀ ਵਿਚ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਮੁਹੱਲਾ ਨਿਵਾਸੀ ਸ੍ਰੀ ਗੁਰੂ ਅਰਜਨ ਦੇਵ ਖੂਨਦਾਨ ਕਮੇਟੀ ਦੇ ਪ੍ਰਧਾਨ ਮੇਜਰ ਸਿੰਘ, ਮਨਦੀਪ ਸਿੰਘ, ਮੰਗਾ ਸਿੰਘ, ਰਵੀਕਾਂਤ, ਮਿੰਟੂ ਸਿੰਘ, ਚੰਦਾ ਰਾਮ, ਵਿਸ਼ਾਲ ਸਿੰਘ, ਬਿੱਟੂ ਸਿੰਘ, ਸੁੱਖਾ ਸਿੰਘ, ਰਾਮ ਸਿੰਘ, ਬੀਰੋ, ਜੋਤੀ, ਸ਼ਿੰਦੋ, ਸਿਮਰਨਜੀਤ ਕੌਰ, ਪੂਜਾ ਆਦਿ ਨੇ ਦੱਸਿਆ ਕਿ ਮੁਹੱਲੇ ਵਿਚ ਲੱਗਿਆਂ ਟਰਾਂਸਫਾਰਮਰ ਜਲਦ ਹੀ ਸੜਕ ਜਾਂਦਾ ਹੈ, ਜਿਸ ਕਾਰਨ ਬਿਜਲੀ ਸਪਲਾਈ ਨਾ ਹੋਣ ਕਾਰਨ ਗਰਮੀ ਵਿਚ ਰਹਿਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।
ਬ
ਬਿਜਲੀ ਸਪਲਾਈ ਬੰਦ ਹੋਣ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੁਹੱਲਾ ਗੋਕਲਪੁਰਾ ਨਿਵਾਸੀ। ਤਸਵੀਰ–ਲਵਲੀ
16-09-2026
ਤਰਨਤਾਰਨ, 15 ਸਤੰਬਰ (ਪਰਮਜੀਤ ਜੋਸ਼ੀ)—ਸਥਾਨਿਕ ਸ਼ਹਿਰ ਦੇ 11 ਨੰਬਰ ਵਾਰਡ ਮੁਹੱਲਾ ਗੋਕਲਪੁਰ ਵਿਚ ਬਿਜਲੀ ਦਾ ਟਰਾਂਸਫਾਰਮਰ ਵਾਰ-ਵਾਰ ਸੜ ਜਾਣ ਕਾਰਨ ਬਿਜਲੀ ਸਪਲਾਈ ਠੱਪ ਹੋਣ ਕਾਰਨ ਮੁਹੱਲਾ ਨਿਵਾਸੀਆਂ ਨੂੰ ਭਰ ਗਰਮੀ ਵਿਚ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਮੁਹੱਲਾ ਨਿਵਾਸੀ ਸ੍ਰੀ ਗੁਰੂ ਅਰਜਨ ਦੇਵ ਖੂਨਦਾਨ ਕਮੇਟੀ ਦੇ ਪ੍ਰਧਾਨ ਮੇਜਰ ਸਿੰਘ, ਮਨਦੀਪ ਸਿੰਘ, ਮੰਗਾ ਸਿੰਘ, ਰਵੀਕਾਂਤ, ਮਿੰਟੂ ਸਿੰਘ, ਚੰਦਾ ਰਾਮ, ਵਿਸ਼ਾਲ ਸਿੰਘ, ਬਿੱਟੂ ਸਿੰਘ, ਸੁੱਖਾ ਸਿੰਘ, ਰਾਮ ਸਿੰਘ, ਬੀਰੋ, ਜੋਤੀ, ਸ਼ਿੰਦੋ, ਸਿਮਰਨਜੀਤ ਕੌਰ, ਪੂਜਾ ਆਦਿ ਨੇ ਦੱਸਿਆ ਕਿ ਮੁਹੱਲੇ ਵਿਚ ਲੱਗਿਆਂ ਟਰਾਂਸਫਾਰਮਰ ਜਲਦ ਹੀ ਸੜਕ ਜਾਂਦਾ ਹੈ, ਜਿਸ ਕਾਰਨ ਬਿਜਲੀ ਸਪਲਾਈ ਨਾ ਹੋਣ ਕਾਰਨ ਗਰਮੀ ਵਿਚ ਰਹਿਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਇਸ ਸੰਬੰਧੀ ਸੰਬੰਧਿਤ ਪਾਵਰਕਾਮ ਦਫਤਰ ਫੋਕਲ ਪੁਆਇੰਟ ਤਰਨ ਤਾਰਨ ਵਿਖੇ ਸ਼ਿਕਾਇਤ ਕੀਤੀ ਗਈ ਹੈ ਪਰ ਇਸ ਦਾ ਕੋਈ ਪੱਕਾ ਹੱਲ ਨਹੀਂ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਟਰਾਂਸਫਾਰਮਰ ਸੜ ਜਾਣ ਕਾਰਨ ਬਿਜਲੀ ਨਾ ਆਉਣ ਕਾਰਨ ਉਹ ਪਾਣੀ ਯੋਗ ਪਾਣੀ ਅਤੇ ਹੋਰ ਘਰੇਲੂ ਜਰੂਰਤਾਂ ਨੂੰ ਸੱਖਣੋ ਹੋਏ ਪਏ ਹਨ ਅਤੇ ਗਰਮੀ ਵਿਚ ਦਿਨ ਅਤੇ ਰਾਤ ਕੱਟਣ ਲਈ ਮਜ਼ਬੂਰ ਹੋ ਰਹੇ ਹਨ। ਉਨ੍ਹਾਂ ਨੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਮੁਹੱਲਾ ਗੋਕਲਪੁਰ ਵਿਚ ਬਿਜਲੀ ਸਪਲਾਈ ਸੰਬੰਧੀ ਆ ਰਹੀ ਮੁਸ਼ਕਿਲ ਨੂੰ ਪਹਿਲ ਦੇ ਅਧਾਰ ’ਤੇ ਹੱਲ ਕਰਵਾਇਆ ਜਾਵੇ ਤਾਂ ਜੋ ਉਨ੍ਹਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਰਾਹਤ ਮਿਲ ਸਕੇ।