ਪੰਜਾਬ ਓਪਨ ਸਟੇਟ ਅਥਲੈਟਿਕਸ ਚੈਂਪੀਅਨਸ਼ਿਪ 19–20 ਸਤੰਬਰ ਨੂੰ—ਸਰੂਪ ਸਿੰਘ ਢੋਟੀਆਂ
ਤਰਨ ਤਾਰਨ, 16 ਸਤੰਬਰ (ਹਰਿੰਦਰ ਸਿੰਘ)—ਪੰਜਾਬ ਓਪਨ ਸਟੇਟ ਅਥਲੈਟਿਕਸ ਚੈਂਪੀਅਨਸ਼ਿਪ ਮਿਤੀ 19 ਅਤੇ 20 ਸਤੰਬਰ ਨੂੰ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਤਰਨ ਤਾਰਨ ਵਿਖੇ ਅਥਲੈਟਿਕਸ ਐਸੋ. ਤਰਨ ਤਾਰਨ ਵਲੋਂ ਕਰਵਾਈ ਜਾ ਰਹੀ ਹੈ।
ਤਰਨ ਤਾਰਨ, 16 ਸਤੰਬਰ (ਹਰਿੰਦਰ ਸਿੰਘ)—ਪੰਜਾਬ ਓਪਨ ਸਟੇਟ ਅਥਲੈਟਿਕਸ ਚੈਂਪੀਅਨਸ਼ਿਪ ਮਿਤੀ 19 ਅਤੇ 20 ਸਤੰਬਰ ਨੂੰ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਤਰਨ ਤਾਰਨ ਵਿਖੇ ਅਥਲੈਟਿਕਸ ਐਸੋ. ਤਰਨ ਤਾਰਨ ਵਲੋਂ ਕਰਵਾਈ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਥਲੈਟਿਕਸ ਐਸੋ. ਤਰਨ ਤਾਰਨ ਦੇ ਪ੍ਰਧਾਨ ਸਰੂਪ ਸਿੰਘ ਢੋਟੀਆਂ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਭਾਗ ਲੈ ਰਹੇ ਹਨ। ਖਿਡਾਰੀਆਂ ਅਤੇ ਖੇਡ ਸਟਾਫ ਦੇ ਰਹਿਣ ਤੇ ਖਾਣ ਪੀਣ ਦਾ ਪ੍ਰਬੰਧ ਕਰ ਲਿਆ ਗਿਆ ਹੈ। ਖੇਡ ਪ੍ਰੇਮੀਆਂ ਨੂੰ ਅਪੀਲ ਹੈ ਕਿ ਸਮੇਂ ਸਿਰ ਪਹੁੰਚ ਕੇ ਇਸ ਅਥਲੈਟਿਕ ਮੀਟ ਦਾ ਆਨੰਦ ਮਾਣਿਆ ਜਾਵੇ। ਇਸ ਮੌਕੇ ਹਰਜੀਤ ਸਿੰਘ ਪਹੂਵਿੰਡ, ਪ੍ਰਭਜੋਤ ਸਿੰਘ ਮੈਨੇਜ਼ਰ, ਕੋਚ ਕੁਲਵਿੰਦਰ ਸਿੰਘ, ਬਲਜਿੰਦਰ ਸਿੰਘ ਮੰਡ, ਤੇਜਿੰਦਰ ਸਿੰਘ ਟੋਨੀ, ਪ੍ਰਮਜੀਤ ਸਿੰਘ, ਕ੍ਰਿਪਾਲ ਸਿੰਘ ਬਾਬਾ, ਜਸਦੀਪ ਸਿੰਘ ਸੋਨੂੰ ਸਰਪੰਚ ਹਾਜ਼ਰ ਸਨ।