17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਗੁਰੂ ਅਮਰਦਾਸ ਸ. ਸ. ਸਕੂਲ ਭਲਾਈਪੁਰ ਦੀਆਂ ਤਿੰਨ ਅਧਿਆਪਿਕਾਵਾਂ ਦਾ ‘ਪਰਮ ਭੂਸ਼ਣ ਨੈਸ਼ਨਲ ਐਕਸੀਲੈਂਸ ਐਵਾਰਡ 2026’ ਨਾਲ ਸਨਮਾਨ

ਮੀਆਂਵਿੰਡ, 17 ਸਤੰਬਰ (ਗੁਰਪ੍ਰਤਾਪ ਸਿੰਘ ਸੰਧੂ)-ਗੁਰੂ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਭਲਾਈਪੁਰ ਡੋਗਰਾਂ ਲਈ ਇਹ ਬੇਹੱਦ ਮਾਣ ਤੇ ਖੁਸ਼ੀ ਦਾ ਮੌਕਾ ਹੈ ਕਿ ਸਕੂਲ ਦੀਆਂ ਮਿਹਨਤੀ ਅਧਿਆਪਕਾਵਾਂ ਨਵਨੀਤ ਕੌਰ, ਕਿਰਨਜੋਤ ਕੌਰ ਤੇ ਰਣਦੀਪ ਕੌਰ ਨੂੰ ਸਿੱਖਿਆ ਦੇ ਖੇਤਰ ਵਿਚ ਸ਼ਾਨਦਾਰ ਸੇਵਾਵਾਂ, ਸਮਰਪਣ, ਮਾਰਗਦਰਸ਼ਨ ਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿੱਚ ਪਾਏ ਜਾ ਰਹੇ ਯੋਗਦਾਨ ਲਈ ‘ਪਰਮ ਭੂਸ਼ਣ ਨੈਸ਼ਨਲ ਐਕਸੀਲੈਂਸ ਐਵਾਰਡ 2026’ ਨਾਲ ਸਨਮਾਨਿਤ ਕੀਤਾ। ਇਸ ਐਵਾਰਡ ਨੇ ਸਕੂਲ ਦੇ ਸਮੁੱਚੇ ਸਟਾਫ਼ ਤੇ ਵਿਦਿਆਰਥੀਆਂ ਵਿਚ ਖੁਸ਼ੀ ਅਤੇ ਮਾਣ ਦੀ ਭਾਵਨਾ ਪੈਦਾ ਕੀਤੀ ਹੈ।

Ad Position 21
No active advertisement
ਅਜੀਤ ਡੈਸਕ 18-09-2026
ਮੀਆਂਵਿੰਡ, 17 ਸਤੰਬਰ (ਗੁਰਪ੍ਰਤਾਪ ਸਿੰਘ ਸੰਧੂ)-ਗੁਰੂ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਭਲਾਈਪੁਰ ਡੋਗਰਾਂ ਲਈ ਇਹ ਬੇਹੱਦ ਮਾਣ ਤੇ ਖੁਸ਼ੀ ਦਾ ਮੌਕਾ ਹੈ ਕਿ ਸਕੂਲ ਦੀਆਂ ਮਿਹਨਤੀ ਅਧਿਆਪਕਾਵਾਂ ਨਵਨੀਤ ਕੌਰ, ਕਿਰਨਜੋਤ ਕੌਰ ਤੇ ਰਣਦੀਪ ਕੌਰ ਨੂੰ ਸਿੱਖਿਆ ਦੇ ਖੇਤਰ ਵਿਚ ਸ਼ਾਨਦਾਰ ਸੇਵਾਵਾਂ, ਸਮਰਪਣ, ਮਾਰਗਦਰਸ਼ਨ ਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿੱਚ ਪਾਏ ਜਾ ਰਹੇ ਯੋਗਦਾਨ ਲਈ ‘ਪਰਮ ਭੂਸ਼ਣ ਨੈਸ਼ਨਲ ਐਕਸੀਲੈਂਸ ਐਵਾਰਡ 2026’ ਨਾਲ ਸਨਮਾਨਿਤ ਕੀਤਾ। ਇਸ ਐਵਾਰਡ ਨੇ ਸਕੂਲ ਦੇ ਸਮੁੱਚੇ ਸਟਾਫ਼ ਤੇ ਵਿਦਿਆਰਥੀਆਂ ਵਿਚ ਖੁਸ਼ੀ ਅਤੇ ਮਾਣ ਦੀ ਭਾਵਨਾ ਪੈਦਾ ਕੀਤੀ ਹੈ। ਇਸ ਮੌਕੇ ਪ੍ਰਿੰਸੀਪਲ ਜਗਪ੍ਰੀਤ ਕੌਰ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਾਡੇ ਅਧਿਆਪਕਾਂ ਦੀ ਮਿਹਨਤ ਤੇ ਕਾਬਲੀਅਤ ਨੂੰ ਰਾਸ਼ਟਰੀ ਪੱਧਰ ’ਤੇ ਮਿਲਣ ਵਾਲਾ ਸਨਮਾਨ ਪੂਰੇ ਸਕੂਲ ਪਰਿਵਾਰ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਨਵਨੀਤ ਕੌਰ, ਕਿਰਨਜੋਤ ਕੌਰ ਅਤੇ ਰਣਦੀਪ ਕੌਰ ਨੇ ਆਪਣੀ ਮਿਹਨਤ, ਲਗਨ ਤੇ ਵਿਦਿਆਰਥੀਆਂ ਪ੍ਰਤੀ ਸਮਰਪਣ ਨਾਲ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਸਨਮਾਨ ਉਨ੍ਹਾਂ ਨੂੰ ਹੋਰ ਵੀ ਉਤਸ਼ਾਹ ਨਾਲ ਸਿੱਖਿਆ ਦੇ ਖੇਤਰ ਵਿਚ ਕੰਮ ਕਰਨ ਲਈ ਪ੍ਰੇਰਿਤ ਕਰੇਗਾ। ਇਸ ਮੌਕੇ ਸਕੂਲ ਦੇ ਚੇਅਰਮੈਨ ਜਸਪਾਲ ਸਿੰਘ ਰੰਧਾਵਾ ਨੇ ਤਿੰਨਾਂ ਅਧਿਆਪਕਾਵਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਕ ਵਿੱਦਿਅਕ ਸੰਸਥਾ ਦੀ ਅਸਲ ਤਾਕਤ ਉਸ ਦੇ ਮਿਹਨਤੀ ਤੇ ਸਮਰਪਿਤ ਅਧਿਆਪਕ ਹੁੰਦੇ ਹਨ। ਸਾਡੇ ਸਕੂਲ ਦੀਆਂ ਅਧਿਆਪਕਾਵਾਂ ਵਲੋਂ ਸਿੱਖਿਆ ਦੇ ਖੇਤਰ ਵਿਚ ਕੀਤੀ ਜਾ ਰਹੀ ਮਿਹਨਤ ਸ਼ਲਾਘਾਯੋਗ ਹੈ। ਉਨਾਂ ਕਿਹਾ ਕਿ ਇਹ ਐਵਾਰਡ ਮਿਲਣਾ ਉਨ੍ਹਾਂ ਦੀ ਕਾਬਲੀਅਤ ਅਤੇ ਸਮਰਪਣ ਦੀ ਵੱਡੀ ਪਛਾਣ ਹੈ। ਇਹ ਉਪਲਬਧੀ ਸਾਡੇ ਪੂਰੇ ਸਕੂਲ ਲਈ ਮਾਣ ਦਾ ਵਿਸ਼ਾ ਹੈ ਅਤੇ ਅਸੀਂ ਆਸ ਕਰਦੇ ਹਾਂ ਕਿ ਸਾਡਾ ਸਟਾਫ਼ ਇਸੇ ਤਰ੍ਹਾਂ ਨਵੀਆਂ ਉਚਾਈਆਂ ਛੂਹਦਾ ਰਹੇਗਾ।
Ad Position 22
No active advertisement
ਪਿਛਲੀ ਖ਼ਬਰ ਬਿੱਲਾ ਸੇਰੋਂ 19 ਨੂੰ ਕਰਨਗੇ ਚੌਥਾ ਮਹਾਨ ਨਗਰ ਕੀਰਤਨ ਗੋਇੰਦਵਾਲ ਸਾਹਿਬ ਤੋਂ ਰਵਾਨਾ - ਜਥੇ. ਯਜਸਵੰਤ ਸਿੰਘ ਅਗਲੀ ਖ਼ਬਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਤਰਨ ਤਾਰਨ ਦੇ ਖਿਡਾਰੀ ਖੇਡਾਂ ਵਿਚ ਰਹੇ ਜੇਤੂ
Ad Position 24