17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਚੋਹਲਾ ਸਾਹਿਬ ਸਰਹਾਲੀ ਰੋਡ ਤੇ ਨਖ਼ਾਸੂ ਨਹਿਰ ਦੇ ਪੁਲ ਸੁਰੱਖਿਆ ਬੁਰਜੀਆਂ ਨਾ ਹੋਣ ਕਰਕੇ ਸੜਕ ਨਾਲ ਲੱਗਾ ਨਹਿਰ ਦਾ ਪਾਣੀ

ਚੋਹਲਾ ਸਾਹਿਬ, 17 ਸਤੰਬਰ (ਬਲਵਿੰਦਰ ਸਿੰਘ ਚੋਹਲਾ)–ਨੈਸ਼ਨਲ ਹਾਈਵੇ- 54 ਨੂੰ ਜਲੰਧਰ ਨਾਲ ਜੋੜਦੀ ਸੜਕ ਜੋ ਪਿੰਡ ਖਾਰਾ ਤੋਂ ਹੁੰਦੀ ਹੋਈ ਚੋਹਲਾ ਸਾਹਿਬ, ਮੋਹਨਪੁਰ, ਡੇਹਰਾ ਸਾਹਿਬ, ਫਤਿਆਬਾਦ ਤੋਂ ਹੁੰਦੀ ਹੋਈ ਸ਼ਹਿਰ ਜਲੰਧਰ ਨਾਲ ਜੁੜਦੀ ਹੈ। ਨੈਸ਼ਨਲ ਹਾਈਵੇ 54 ਦੇ ਨਾਲ-ਨਾਲ ਪਿੰਡ ਖਾਰਾ ਤੋਂ ਇਸ ਸੜਕ ਦੇ ਕਿਨਾਰੇ ਵਗਦੀ ਨਹਿਰ ਜੋ ਪਿੰਡ ਖਾਰਾ ਤੋਂ ਲੈ ਕੇ ਫਤਿਆਬਾਦ ਤੱਕ ਸੜਕ ਦੇ ਨਾਲ-ਨਾਲ ਚਲਦੀ ਹੈ, ਦੇ ਕਿਨਾਰਿਆਂ ਨੂੰ ਲੱਗੇ ਖੋਰੇ ਤਾਂ ਪਹਿਲਾਂ ਹੀ ਵੱਡੇ ਹਾਦਸੇ ਨੂੰ ਸੱਦਾ ਦੇ ਰਹੇ ਸਨ ਪਰ ਹੁਣ ਸਥਿਤੀ ਹੋਰ ਵੀ ਗੰਭੀਰ ਹੁੰਦੀ ਨਜ਼ਰ ਆ ਰਹੀ ਹੈ।

Ad Position 21
No active advertisement
ਅਜੀਤ ਡੈਸਕ 18-09-2026
ਚੋਹਲਾ ਸਾਹਿਬ, 17 ਸਤੰਬਰ (ਬਲਵਿੰਦਰ ਸਿੰਘ ਚੋਹਲਾ)–ਨੈਸ਼ਨਲ ਹਾਈਵੇ- 54 ਨੂੰ ਜਲੰਧਰ ਨਾਲ ਜੋੜਦੀ ਸੜਕ ਜੋ ਪਿੰਡ ਖਾਰਾ ਤੋਂ ਹੁੰਦੀ ਹੋਈ ਚੋਹਲਾ ਸਾਹਿਬ, ਮੋਹਨਪੁਰ, ਡੇਹਰਾ ਸਾਹਿਬ, ਫਤਿਆਬਾਦ ਤੋਂ ਹੁੰਦੀ ਹੋਈ ਸ਼ਹਿਰ ਜਲੰਧਰ ਨਾਲ ਜੁੜਦੀ ਹੈ। ਨੈਸ਼ਨਲ ਹਾਈਵੇ 54 ਦੇ ਨਾਲ-ਨਾਲ ਪਿੰਡ ਖਾਰਾ ਤੋਂ ਇਸ ਸੜਕ ਦੇ ਕਿਨਾਰੇ ਵਗਦੀ ਨਹਿਰ ਜੋ ਪਿੰਡ ਖਾਰਾ ਤੋਂ ਲੈ ਕੇ ਫਤਿਆਬਾਦ ਤੱਕ ਸੜਕ ਦੇ ਨਾਲ-ਨਾਲ ਚਲਦੀ ਹੈ, ਦੇ ਕਿਨਾਰਿਆਂ ਨੂੰ ਲੱਗੇ ਖੋਰੇ ਤਾਂ ਪਹਿਲਾਂ ਹੀ ਵੱਡੇ ਹਾਦਸੇ ਨੂੰ ਸੱਦਾ ਦੇ ਰਹੇ ਸਨ ਪਰ ਹੁਣ ਸਥਿਤੀ ਹੋਰ ਵੀ ਗੰਭੀਰ ਹੁੰਦੀ ਨਜ਼ਰ ਆ ਰਹੀ ਹੈ।ਇਨ੍ਹੀਂ ਦਿਨੀਂ ਨਹਿਰ ਵਿੱਚ ਬਹੁਤ ਜ਼ਿਆਦਾ ਪਾਣੀ ਆਉਣ ਕਰਕੇ ਨਹਿਰ ਦੇ ਕਿਨਾਰੇ ਲਗਾਤਾਰ ਖੁਰ ਰਹੇ ਹਨ ਅਤੇ ਨਹਿਰ ਵਿਚਲਾ ਪਾਣੀ ਸੜਕ ਦੇ ਬਿਲਕੁਲ ਨਾਲ ਲੱਗ ਰਿਹਾ ਹੈ ਜਿਸ ਕਾਰਨ ਇਹ ਖਤਰਾ ਹੋਰ ਵੀ ਵੱਧ ਰਿਹਾ ਹੈ। ਇਸਦੇ ਨਾਲ ਨਾਲ ਨਿਖਸੂ ਨਹਿਰ ਤੇ ਚੋਹਲਾ ਸਾਹਿਬ ਸਰਹਾਲੀ ਰੋਡ ’ਤੇ ਬਣੇ ਪੁਲ ਦੇ ਦੇਵੇਂ ਪਾਸੇ ਬਣੀਆਂ ਸੁਰੱਖਿਆ ਕੰਧਾਂ ਵੀ ਟੁੱਟੀਆਂ ਹੋਣ ਕਰਕੇ ਪਾਣੀ ਸੜਕ ਦੇ ਕਿਨਾਰੇ ਲੱਗ ਚੁੱਕਾ ਹੈ, ਜਿਸ ਕਾਰਨ ਕਿਸੇ ਸਮੇਂ ਵੀ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ ਪਰ ਸਬੰਧਤ ਵਿਭਾਗ ਵਲੋਂ ਇਸ ਅਣਗੌਲਿਆਂ ਕੀਤਾ ਜਾ ਰਿਹਾ ਹੈ। ਮੌਜੂਦਾ ਸਮੇਂ ਨਹਿਰ ਵਿਚ ਪਾਣੀ ਦਾ ਪੱਧਰ ਵੱਧ ਰਿਹਾ ਹੈ ਅਤੇ ਪਾਣੀ ਦਾ ਤੇਜ਼ ਵਹਾਅ ਕਿਨਾਰਿਆਂ ਨੂੰ ਹੋਰ ਖੋਰਾ ਲਾ ਰਿਹਾ ਹੈ। ਕਈ ਥਾਵਾਂ ’ਤੇ ਨਹਿਰ ਦਾ ਪਾਣੀ ਸੜਕ ਦੇ ਬਿਲਕੁਲ ਨੇੜੇ ਆ ਗਿਆ ਹੈ, ਜਿਸ ਕਾਰਨ ਵਾਹਨ ਚਾਲਕਾਂ ਲਈ ਇਹ ਰਸਤਾ ਬਹੁਤ ਹੀ ਖਤਰਨਾਕ ਬਣਿਆ ਹੋਇਆ ਹੈ, ਖਾਸ ਕਰਕੇ ਸ਼ਾਮ ਦੇ ਵੇਲੇ ਅਤੇ ਰਾਤ ਦੇ ਸਮੇਂ ਜਦੋਂ ਵਾਹਨਾਂ ਦੀਆਂ ਲਾਈਟਾਂ ਵਿਚ ਨਹਿਰ ਦੇ ਖੁਰੇ ਹੋਏ ਕਿਨਾਰੇ ਨਜ਼ਰ ਨਹੀਂ ਆਉਂਦੇ ਤਾਂ ਕਿਸੇ ਵੀ ਵੇਲੇ ਵੱਡਾ ਹਾਦਸਾ ਵਾਪਰ ਸਕਦਾ ਹੈ। ਇਲਾਕੇ ਦੇ ਕਿਸਾਨਾਂ ਅਤੇ ਲੋਕਾਂ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਇਸ ਸਮੱਸਿਆ ਲਗਾਤਾਰ ਚੱਲਣ ਦੇ ਬਾਵਜੂਦ ਸਬੰਧਤ ਵਿਭਾਗ ਵਲੋਂ ਕੋਈ ਖਾਸ ਧਿਆਨ ਨਹੀਂ ਦਿੱਤਾ ਜਾ ਰਿਹਾ । ਨਹਿਰ ਦੇ ਕਿਨਾਰਿਆਂ ਤੇ ਕੋਈ ਰੇਲਿੰਗ ਨਹੀਂ ਲਗਾਈ ਗਈ ਹੈ ਅਤੇ ਨਾ ਹੀ ਚਿਤਾਵਨੀ ਬੋਰਡ। ਲੋਕਾਂ ਨੇ ਕਿਹਾ ਕਿ ਜੇਕਰ ਇਸ ਨਹਿਰ ਦੀ ਸਫਾਈ ਮੌਕੇ ਕਿਨਾਰਿਆਂ ਦੀ ਮਜ਼ਬੂਤੀ ਵੱਲ ਵੀ ਧਿਆਨ ਦਿੱਤਾ ਗਿਆ ਹੁੰਦਾ ਤਾਂ ਅੱਜ ਇਹ ਸਮੱਸਿਆ ਨਾ ਹੁੰਦੀ ਉਹਨਾਂ ਕਿਹਾ ਕਿ ਨਹਿਰ ਦੀ ਖਲਾਈ ਸਮੇਂ ਇਸ ਨੂੰ ਡੂੰਘਾ ਅਤੇ ਚੌੜਾ ਤਾਂ ਕਰ ਦਿੱਤਾ ਗਿਆ ਪਰ ਕਿਨਾਰਿਆਂ ਵੱਲ ਧਿਆਨ ਨਹੀਂ ਦਿੱਤਾ ਗਿਆ। ਪਿੰਡ ਖਾਰਾ ਅਤੇ ਕਸਬਾ ਚੋਹਲਾ ਸਾਹਿਬ ਦੇ ਲੋਕਾਂ ਨਾਲ ਕੀਤੀ ਗਈ ਗੱਲਬਾਤ ‘ ਚ ਲੋਕਾਂ ਦੇ ਦੱਸਣ ਅਨੁਸਾਰ ਸਵੇਰੇ ਅਕਸਰ ਹੀ ਅਣਜਾਣ ਰਾਹਗੀਰਾਂ ਨੂੰ ਇਸ ਸਮੱਸਿਆ ਤੋਂ ਜੂਝਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਇਲਾਕੇ ਦੇ ਜਿਨ੍ਹਾਂ ਲੋਕਾਂ ਨੂੰ ਇਸ ਨਹਿਰ ਦੇ ਕਿਨਾਰੇ ਖੁਰੇ ਹੋਣ ਬਾਰੇ ਪਤਾ ਹੈ ਉਹ ਸ਼ਾਮ ਦੇ ਵੇਲੇ ਇੱਥੋਂ ਲੰਘਣਾ ਸੁਰੱਖਿਅਤ ਨਹੀਂ ਸਮਝਦੇ ਅਤੇ ਉਹ ਨੈਸ਼ਨਲ ਹਾਈਵੇ ਤੋਂ ਸਰਹਾਲੀ ਦੀ ਰਸਤੇ ਤੋਂ ਹੋ ਕੇ ਵਾਪਸ ਇਸ ਰੋਡ ਉੱਪਰ ਆਉਂਦੇ ਹਨ ਤਾਂ ਜੋ ਉਹ ਸੁਰੱਖਿਅਤ ਆਪਣੇ ਸਥਾਨਾਂ ਵੱਲ ਪੁੱਜ ਸਕਣ। ਲੋਕਾਂ ਨੇ ਪ੍ਰਸ਼ਾਸਨ ਅਤੇ ਨਹਿਰੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਨਹਿਰ ਵਿੱਚ ਆ ਰਹੇ ਵਾਧੂ ਪਾਣੀ ਨੂੰ ਕੰਟਰੋਲ ਕੀਤਾ ਜਾਵੇ ਅਤੇ ਨਾਲ ਹੀ ਨਹਿਰ ਦੇ ਖੁਰੇ ਹੋਏ ਕਿਨਾਰਿਆਂ ਨੂੰ ਤੁਰੰਤ ਮਜ਼ਬੂਤ ਕਰਕੇ ਸੁਰੱਖਿਆ ਰੇਲਿੰਗ ਅਤੇ ਰਿਫਲੈਕਟਰ ਲਗਾਏ ਜਾਣ ਤਾਂ ਜੋ ਕਿਸੇ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਜਸਕੰਵਰ ਸਿੰਘ ਜੱਸਾ ਪੱਟੀ ਹੋਣਗੇ ‘ਦੁਸਹਿਰਾ ਮੇਲੇ’ ਦੇ ਮੁੱਖ ਮਹਿਮਾਨ ਅਗਲੀ ਖ਼ਬਰ ਸ਼ੈਲਰਾਂ ’ਤੇ ਪਈ ਕਣਕ ਤੇ ਚੌਲਾਂ ਵਾਸਤੇ ਗੋਦਾਮਾਂ ’ਚ ਜਗ੍ਹਾ ਨਾ ਹੋਣਾ ਨਵੇਂ ਝੋਨੇ ਦੇ ਸੀਜ਼ਨ ਲਈ ਅੜਿੱਕਾ - ਬਲਵਿੰਦਰ ਸਿੰਘ...
Ad Position 24