17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

7 ਕਿੱਲੋ 749 ਗ੍ਰਾਮ ਹੈਰੋਇਨ ਸਮੇਤ ਕਾਬੂ 2 ਤਸਕਰਾਂ ਨੇ ਰਿਮਾਂਡ ਦੌਰਾਨ ਪਾਸੋਂ 4 ਪਿਸਟਲ ਪੁਲਿਸ ਨੂੰ ਬਰਾਮਦ ਕਰਵਾਏ

ਤਰਨ ਤਾਰਨ, 17 ਸਤੰਬਰ (ਹਰਿੰਦਰ ਸਿੰਘ)-ਬੀਤੇ ਦਿਨ ਸੀ. ਆਈ.

Ad Position 21
No active advertisement
ਪੰਡੋਰੀ ਸਿੱਧਵਾਂ ’ਚ ਲੱਗੇ ਮੁਫ਼ਤ ਆਯੂਸ਼ ਕੈਂਪ ਦਾ ਲੋਕਾਂ ਨੇ ਲਿਆ ਲਾਭ 18-09-2026
ਤਰਨ ਤਾਰਨ, 17 ਸਤੰਬਰ (ਹਰਿੰਦਰ ਸਿੰਘ)-ਬੀਤੇ ਦਿਨ ਸੀ. ਆਈ. ਏ. ਸਟਾਫ਼ ਤਰਨ ਤਾਰਨ ਦੀ ਪੁਲਿਸ ਨੇ ਸਰਹੱਦੀ ਇਲਾਕੇ ਖਾਲੜਾ ਵਿਚੋਂ ਸੂਚਨਾ ਦੇ ਅਧਾਰ ’ਤੇ ਕੀਤੀ ਨਾਕਾਬੰਦੀ ਦੌਰਾਨ ਮੋਟਰਸਾਈਕਲ ’ਤੇ ਸਵਾਰ ਹੋ ਕੇ ਆ ਰਹੇ 2 ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 7 ਕਿਲੋ 749 ਗ੍ਰਾਮ ਹੈਰੋਇਨ ਕੀਤੀ ਸੀ। ਪੁਲਿਸ ਵਲੋਂ ਉਕਤ ਤਸਕਰਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਉਸ ਦਾ ਤਿੰਨ ਦਿਨਾਂ ਦਾ ਰਿਮਾਂਡ ਪ੍ਰਾਪਤ ਕੀਤਾ ਗਿਆ ਸੀ। ਰਿਮਾਂਡ ਦੌਾਰਨ ਤਸਕਰਾਂ ਨੇ ਪੁਲਿਸ ਨੂੰ 4 ਨਾਜਾਇਜ਼ ਪਿਸਟਲ ਬਰਾਮਦ ਕਰਵਾ ਦਿੱਤੇ ਹਨ। ਇਸ ਸੰਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਐੱਸ. ਪੀ. (ਡੀ) ਰਿਪੁਤਪਨ ਸਿੰਘ ਨੇ ਦੱਸਿਆ ਕਿ ਐੱਸ. ਐੱਸ. ਪੀ. ਸੁਰਿੰਦਰ ਲਾਂਬਾ ਦੇ ਦਿਸ਼ਾ ਨਿਰਦੇਸ਼ਾ ’ਤੇ ਡੀ. ਐੱਸ. ਪੀ. (ਡੀ) ਸ਼ਿਵਦਰਸ਼ਨ ਸਿੰਘ ਤੇ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਰੁਪਿੰਰਪਾਲ ਸਿੰਘ ਦੀ ਅਗਵਾਈ ਵਿਚ ਨਸ਼ਾਂ ਤਸਕਰਾਂ ਨੂੰ ਕਾਬੂ ਕਰਨ ਲਈ ਟੀਮ ਦਾ ਗਠਨ ਕੀਤਾ ਗਿਆ ਸੀ। ਜਿਸ ਤਹਿਤ ਸੀ. ਆਈ. ਏ. ਤਰਨ ਤਾਰਨ ਦੀ ਟੀਮ ਨੇ ਕਸਬਾ ਖਾਲੜਾ ਦੇ ਪੁੱਲ ਡਰੇਨ ਮੁਗਲਚੱਕ ਨਜ਼ਦੀਕ ਨਾਕਾਬੰਦੀ ਦੌਰਾਨ ਮੋਟਰਸਾਈਕਲ ਨੰਬਰ ਪੀ.ਬੀ. 46 ਐਕਸ 7704 ’ਤੇ ਸਵਾਰ ਹੋ ਕੇ ਆ ਰਹੇ ਜਗਤਬੀਰ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਮਾੜੀਮੇਘਾ, ਰਣਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਨਾਰਲਾ ਨੂੰ ਗਿ੍ਫਤਾਰ ਕੀਤਾ ਸੀ। ਡੀ. ਐੱਸ. ਪੀ. ਭਿੱਖੀਵਿੰਡ ਅਤੁਲ ਸੋਨੀ ਦੀ ਹਾਜ਼ਰੀ ਵਿਚ ਉਨ੍ਹਾਂ ਦੀ ਤਲਾਸ਼ੀ ਲੈਣ ’ਤੇ ਉਕਤ ਵਿਅਕਤੀਆਂ ਪਾਸੋਂ 7 ਕਿਲੋ 749 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਕਤ ਤਸਕਰਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ ਤੇ ਅਦਾਲਤ ਵਲੋਂ ਤਿੰਨ ਦਿਨ ਦਾ ਰਿਮਾਂਡ ਦਿੱਤਾ ਗਿਆ ਸੀ। ਰਿਮਾਂਡ ਦੌਰਾਨ ਪੁੱੱਛਗਿੱਛ ਦੌਰਾਨ ਉਕਤ ਤਸਕਰਾਂ ਨੇ 2 ਜਿਗਾਨਾ ਪਿਸਟਲ ਤੇ 2 ਪਿਸਟਲ 30 ਬੋਰ ਬਰਾਮਦ ਕਰਵਾ ਦਿੱਤੇ ਹਨ ਅਤੇ ਇਹ ਤਸਕਰ ਪਾਕਿਸਤਾਨੀ ਤਸਕਰਾਂ ਨਾਲ ਮਿਲ ਕੇ ਹੈਰੋਇਨ ਦੀਆਂ ਖੇਪਾਂ ਮੰਗਵਾ ਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆ ਵਿਚ ਸਪਲਾਈ ਕਰਦੇ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ। ਇਸ ਮੌਕੇ ਡੀ. ਐੱਸ. ਪੀ. ਡੀ) ਸ਼ਿਵਦਰਸ਼ਨ ਸਿੰਘ, ਸੀ. ਆਈ. ਏ. ਸਟਾਫ ਦੇ ਇੰਚਾਰਜ ਰੁਪਿੰਦਰਪਾਲ ਸਿੰਘ ਅਤੇ ਹੋਰ ਪੁਲਿਸ ਮੁਲਾਜ਼ਮ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਬਾਬਾ ਬਿਧੀ ਚੰਦ ਜੀ ਦੇ ਸੱਚਖੰਡ ਪਿਆਨਾ ਕਰਨ ਦੇ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਜੋੜ ਮੇਲਾ ਸ਼ੁਰੂ ਅਗਲੀ ਖ਼ਬਰ ਗੁਰੂ ਨਾਨਕ ਸਕੂਲ ਗੋਇੰਦਵਾਲ ਸਾਹਿਬ ਦੀਆਂ ਵਿਦਿਆਰਥਣਾਂ ਦੀ ਵੱਖ-ਵੱਖ ਮੁਕਾਬਲਿਆਂ ਵਿਚ ਝੰਡੀ
Ad Position 24