18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਨੈਤਿਕ ਸਿੱਖਿਆ ਪ੍ਰੀਖਿਆ-2026 ਦੇ ਨਤੀਜੇ ਐਲਾਨੇ

ਪੱਟੀ, 18 ਸਤੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅੰਮ੍ਰਿਤਸਰ ਤਰਨ ਤਾਰਨ ਜ਼ੋਨ ਦੇ ਖ਼ੇਤਰ ਪੱਟੀ, ਭਿੱਖੀਵਿੰਡ, ਝਬਾਲ, ਤਰਨ ਤਾਰਨ ਵਲੋਂ ਨੈਤਿਕ ਸਿੱਖਿਆ ਇਮਤਿਹਾਨ ਦਾ ਨਤੀਜਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਜ਼ਿਲ੍ਹਾ ਪ੍ਰਧਾਨ ਮਾ. ਦਰਬਾਰਾ ਸਿੰਘ ਦੀ ਸਰਪ੍ਰਸਤੀ ਹੇਠ ਐਲਾਨਿਆ ਗਿਆ, ਜਿਸ ਵਿਚ ਹਰਜਿੰਦਰ ਸਿੰਘ ਮਾਣਕਪੁਰ ਡਿਪਟੀ ਚੀਫ਼ ਸੈਕਟਰੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਨਤੀਜਾ ਘੋਸ਼ਿਤ ਕੀਤਾ, ਜਿਸ ਵਿਚ ਦਰਜ਼ਾ ਪਹਿਲਾ ਦੇ ਗੁਰਨੂਰ ਸਿੰਘ ਲੋਟਸ ਵੈਲੀ ਸਕੂਲ ਕੋਟ ਮਹੁੰਮਦ ਖਾਂ ਨੇ ਪਹਿਲਾਂ ਸਥਾਨ ਹਾਸਲ ਕੀਤਾ, ਮਨਰਾਜ ਸਿੰਘ ਬ੍ਰਿਟਿਸ਼ ਵਿਕਟੋਰੀਆ ਸਕੂਲ ਗੋਇੰਦਵਾਲ ਸਾਹਿਬ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਖੁਸ਼ਦੀਪ ਕੌਰ ਅਕਾਲ ਅਕੈਡਮੀ ਢੋਟੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਮਹਿਤਾਬਪ੍ਰੀਤ ਸਿੰਘ ਦਸਮੇਸ਼ ਪਬਲਿਕ ਸਕੂਲ ਹਰੀਕੇ, ਮੰਨਤਜੋਤ ਕੌਰ ਅਕਾਲ ਅਕੈਡਮੀ ਦਦੇਹਰ ਸਾਹਿਬ ਦੇ ਬੱਚਿਆਂ ਨੇ ਵਿਸ਼ੇਸ਼ ਸਥਾਨ ਹਾਸਲ ਕੀਤਾ।

Ad Position 21
No active advertisement
ਨੈਤਿਕ ਸਿੱਖਿਆ ਵਿਚ ਅੱਵਲ ਆਉਣ ਵਾਲੇ ਬੱਚਿਆਂ ਦੀਆਂ ਤਸਵੀਰਾਂ। 19-09-2026
ਪੱਟੀ, 18 ਸਤੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅੰਮ੍ਰਿਤਸਰ ਤਰਨ ਤਾਰਨ ਜ਼ੋਨ ਦੇ ਖ਼ੇਤਰ ਪੱਟੀ, ਭਿੱਖੀਵਿੰਡ, ਝਬਾਲ, ਤਰਨ ਤਾਰਨ ਵਲੋਂ ਨੈਤਿਕ ਸਿੱਖਿਆ ਇਮਤਿਹਾਨ ਦਾ ਨਤੀਜਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਜ਼ਿਲ੍ਹਾ ਪ੍ਰਧਾਨ ਮਾ. ਦਰਬਾਰਾ ਸਿੰਘ ਦੀ ਸਰਪ੍ਰਸਤੀ ਹੇਠ ਐਲਾਨਿਆ ਗਿਆ, ਜਿਸ ਵਿਚ ਹਰਜਿੰਦਰ ਸਿੰਘ ਮਾਣਕਪੁਰ ਡਿਪਟੀ ਚੀਫ਼ ਸੈਕਟਰੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਨਤੀਜਾ ਘੋਸ਼ਿਤ ਕੀਤਾ, ਜਿਸ ਵਿਚ ਦਰਜ਼ਾ ਪਹਿਲਾ ਦੇ ਗੁਰਨੂਰ ਸਿੰਘ ਲੋਟਸ ਵੈਲੀ ਸਕੂਲ ਕੋਟ ਮਹੁੰਮਦ ਖਾਂ ਨੇ ਪਹਿਲਾਂ ਸਥਾਨ ਹਾਸਲ ਕੀਤਾ, ਮਨਰਾਜ ਸਿੰਘ ਬ੍ਰਿਟਿਸ਼ ਵਿਕਟੋਰੀਆ ਸਕੂਲ ਗੋਇੰਦਵਾਲ ਸਾਹਿਬ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਖੁਸ਼ਦੀਪ ਕੌਰ ਅਕਾਲ ਅਕੈਡਮੀ ਢੋਟੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਮਹਿਤਾਬਪ੍ਰੀਤ ਸਿੰਘ ਦਸਮੇਸ਼ ਪਬਲਿਕ ਸਕੂਲ ਹਰੀਕੇ, ਮੰਨਤਜੋਤ ਕੌਰ ਅਕਾਲ ਅਕੈਡਮੀ ਦਦੇਹਰ ਸਾਹਿਬ ਦੇ ਬੱਚਿਆਂ ਨੇ ਵਿਸ਼ੇਸ਼ ਸਥਾਨ ਹਾਸਲ ਕੀਤਾ। ਜਾਣਕਾਰੀ ਦਿੰਦਿਆਂ ਹਰਜਿੰਦਰ ਸਿੰਘ ਮਾਣਕਪੁਰਾ ਨੇ ਦੱਸਿਆ ਕਿ ਇਸੇ ਤਰ੍ਹਾਂ ਦਰਜਾ ਦੂਸਰਾ ਵਿਚ ਨਵਨੀਤ ਕੌਰ ਅਕਾਲ ਅਕੈਡਮੀ ਦਦੇਹਰ ਸਾਹਿਬ ਨੇ ਪਹਿਲਾ ਸਥਾਨ, ਮਨਰਾਜ ਸਿੰਘ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਪੱਟੀ ਨੇ ਦੂਜਾ, ਨਿਮਰਤ ਕੌਰ ਵੁੱਡ ਬਲੋਜਮ ਸਕੂਲ ਕੈਰੋਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪਲਕਪ੍ਰੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਖੀਰਾ, ਅਰਸ਼ਦੀਪ ਕੌਰ ਲੋਟਸ ਵੈਲੀ ਸੀਨੀਅਰ ਸੈਕੰਡਰੀ ਸਕੂਲ ਕੋਟ ਮੁਹੰਮਦ ਖਾਂ ਨੇ ਵਿਸ਼ੇਸ਼ ਸਥਾਨ ਪ੍ਰਾਪਤ ਕੀਤਾ। ਦਰਜਾ ਤੀਸਰਾ ਵਿਚ ਹਰਮਨਪ੍ਰੀਤ ਕੌਰ ਲੋਟਸ ਵੈਲੀ ਸਕੂਲ ਕੋਟ ਮੁਹੰਮਦ ਖਾਂ ਨੇ ਪਹਿਲਾ, ਸਾਂਚੀ ਕੁਮਾਰੀ ਦਸਮੇਸ਼ ਪਬਲਿਕ ਸਕੂਲ ਹਰੀਕੇ ਨੇ ਦੂਜਾ, ਸਿਮਰਨਜੀਤ ਕੌਰ ਰਣਜੀਤ ਮੈਮੋਰੀਅਲ ਦਸਮੇਸ਼ ਪਬਲਿਕ ਸਕੂਲ ਕੋਟ ਬੁੱਢਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜਪਰੂਪ ਸਿੰਘ ਮਾਈ ਭਾਗੋ ਇੰਟਰਨੈਸ਼ਨਲ ਸਕੂਲ ਉਸਮਾ, ਗੁਰਲੀਨ ਕੌਰ ਗੁਰੂ ਨਾਨਕ ਅਕੈਡਮੀ ਮਾਣੋਚਾਲ੍ਹ ਦੇ ਵਿਦਿਆਰਥੀਆਂ ਨੇ ਵਿਸ਼ੇਸ਼ ਸਥਾਨ ਪ੍ਰਾਪਤ ਕੀਤੇ। ਇਸ ਸਮੇਂ ਖੇਤਰ ਪ੍ਰਧਾਨ ਗੁਰਜੀਤ ਸਿੰਘ ਮਨਾਵਾਂ ਨੇ ਬੱਚਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਬਾਕੀ ਸਾਰੇ ਬੱਚੇ ਵੀ ਹੋਰ ਜ਼ਿਆਦਾ ਮਿਹਨਤ ਕਰਕੇ ਆਪਣੇ ਵਿਰਸੇ ਨਾਲ ਜੁੜਣ ’ਤੇ ਕਾਮਯਾਬੀਆਂ ਹਾਸਲ ਕਰਨ । ਇਸ ਮੌਕੇ ਖੇਤਰ ਸਕੱਤਰ ਗੁਰਸ਼ਰਨ ਸਿੰਘ ਪੱਟੀ ਨੇ ਸਕੂਲ ਪ੍ਰਿੰਸੀਪਲ ਤੇ ਅਧਿਆਪਕਾਂ ਤੇ ਵਿਦਿਆਰਥੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਦੱਸਿਆ ਕਿ ਸਾਰੇ ਹੀ ਸਕੂਲਾਂ ਦੇ ਵਿਦਿਆਰਥੀਆਂ ਨੇ ਬਹੁਤ ਹੀ ਚੜ੍ਹਦੀ ਕਲਾ ਨਾਲ ਇਸ ਇਮਤਿਹਾਨ ਵਿਚ ਵਧੀਆ ਨਤੀਜੇ ਹਾਸਲ ਕਰਕੇ ਆਪਣੇ ਸਕੂਲ ਤੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕੀਤਾ ਹੈ। ਨਾਲ ਹੀ ਦੱਸਿਆ ਕੇ ਜਲਦੀ ਹੀ ਸਕੂਲਾਂ ਵਿਚ ਨੈਤਿਕ ਸਿੱਖਿਆ ਦੇ ਇਨਾਮ ਲੈ ਕੇ ਪਹੁੰਚ ਕਰਾਂਗੇ। ਇਸ ਸਮੇਂ ਰਣਜੀਤ ਸਿੰਘ ਵਾਂ ਐਡੀਸ਼ਨਲ ਜਨਰਲ ਸਕੱਤਰ ਅੰਮ੍ਰਿਤਸਰ-ਤਰਨ ਤਾਰਨ ਜ਼ੋਨ, ਕੰਵਲਜੀਤ ਸਿੰਘ ਬੁਰਜ, ਬਲਕਾਰ ਸਿੰਘ, ਡਾ. ਵਿਸ਼ਾਲਸਾਜਨ ਸਿੰਘ ਭਿੱਖੀਵਿੰਡ, ਪ੍ਰਚਾਰਕ ਬਿਕਰਮਜੀਤ ਸਿੰਘ ਕੱਚਾ ਪੱਕਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੁੱਲ ਹਿੰਦ ਕਿਸਾਨ ਸਭਾ ਦੀ ਮੀਟਿੰਗ ਹੋਈ ਅਗਲੀ ਖ਼ਬਰ ਸਾਬਕਾ ਵਿਧਾਇਕ ਗਿੱਲ ਨੇ ਪਿੰਡ ਸਭਰਾ ਤੋਂ ਨੌਜਵਾਨ ਕਾਂਗਰਸ ’ਚ ਕੀਤੇ ਸ਼ਾਮਿਲ
Ad Position 24