ਪਿੰਡ ਕਾਜੀਕੋਟ ਵਿਖੇ ਸਿਹਤ ਜਾਗਰੂਕਤਾ ਕੈਂਪ
ਤਰਨ ਤਾਰਨ, 22 ਸਤੰਬਰ (ਪਰਮਜੀਤ ਜੋਸ਼ੀ)— ਸਵਾਮੀ ਵਿਵੇਕਾਨੰਦ ਮੈਡੀਕਲ ਮਿਸ਼ਨ ਆਈ. ਡੀ.
ਤਰਨ ਤਾਰਨ, 22 ਸਤੰਬਰ (ਪਰਮਜੀਤ ਜੋਸ਼ੀ)— ਸਵਾਮੀ ਵਿਵੇਕਾਨੰਦ ਮੈਡੀਕਲ ਮਿਸ਼ਨ ਆਈ.ਡੀ.ਯੂ.ਟੀ.ਆਈ. ਵਲੋਂ ਪਿੰਡ ਕਾਜੀਕੋਟ ਵਿਖੇ ਹੈਲਥ ਕੈਂਪ ਲਗਾਇਆ ਗਿਆ। ਕੈਂਪ ਵਿਚ ਡਾ. ਕਿਰਨਬੀਰ ਕੌਰ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਅਤੇ ਤਕਰੀਬਨ 50 ਦੇ ਕਰੀਬ ਲੋਕਾਂ ਨੇ ਮੁਫਤ ਦਵਾਈ ਅਤੇ ਸਲਾਹ ਦਾ ਫਾਇਦਾ ਲਿਆ। ਕੈਂਪ ਦੌਰਾਨ ਨੌਜਵਾਨਾਂ ਨੂੰ ਐੱਚ.ਆਈ.ਵੀ, ਐੱਸ.ਟੀ.ਆਈ. ਤੋਂ ਬਚਣ ਅਤੇ ਨਸ਼ੇ ਛੱਡ ਕੇ ਦਵਾਈ ਖਾਣ ਲਈ ਪ੍ਰੇਰਿਤ ਕੀਤਾ ਗਿਆ। ਪ੍ਰਾਜੈਕਟ ਮੈਨੇਜਰ ਦਿਵਿਆ ਕਾਲੀਆ ਨੇ ਨੌਜਵਾਨਾਂ ਨੂੰ ਓ.ਐੱਸ.ਟੀ. ਸ਼ੁਰੂ ਕਰਕੇ ਐੱਚ.ਆਈ.ਵੀ, ਐੱਸ.ਟੀ.ਆਈ., ਕਾਲਾ ਪੀਲੀਆ ਤੋਂ ਬਚਣ ਦੀ ਸਲਾਹ ਦਿੱਤੀ। ਕੌਸਲਰ ਸੁਖਦੇਵ ਸਿੰਘ ਨੇ ਨੌਜਵਾਨਾਂ ਨੂੰ ਸਿਹਤ ਸੰਬੰਧੀ ਜਾਗਰਕੂਤਾ (ਬਰੇਕਫ੍ਰੀ ਐੱਪ) ਦਾ ਕਿਊ ਆਰ ਕੌਡ ਵੀ ਸਕੈਨ ਕਰਵਾਇਆ ਅਤੇ ਉਨ੍ਹਾਂ ਨੂੰ ਇਸਦੇ ਫਾਇਦਿਆਂ ਤੋਂ ਜਾਣੂ ਕਰਵਾਇਆ ਗਿਾ। ਕੈਂਪ ਵਿਚ ਮੌਜੂਦ ਸਟਾਫ ਏ.ਐੱਨ.ਐੱਮ. ਰਵਿੰਦਰ ਕੌਰ, ਚਮਕੌਰ ਸਿਾਂਘ, ਦਲਜੀਤ ਸਿੰਘ, ਭਿੰਦਰ ਕੌਰ, ਹਰਿੰਦਰ ਸਿੰਘ ਆਦਿ ਮੌਜੂਦ ਸਨ।