23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਮਹਾਨ ਗੁਰਮਤਿ ਸੰਤ ਸਮਾਗਮ 26 ਅਤੇ 27 ਨੂੰ - ਰਤੀਆ

ਤਰਨ ਤਾਰਨ, 22 ਸਤੰਬਰ (ਇਕਬਾਲ ਸਿੰਘ ਸੋਢੀ)-ਸ਼੍ਰੀਮਾਨ 108 ਬ੍ਰਹਮ ਗਿਆਨੀ ਰਾਜੇ ਜੋਗੀ ਸੰਤ ਬਾਬਾ ਚਰਨ ਸਿੰਘ ਜੀ ਰਾੜਾ ਸਾਹਿਬ ਹੋਤੀ ਮਰਦਾਨ ਵਾਲਿਆਂ ਦੇ ਜਨਮ ਦਿਹਾੜੇ ਦੀ ਖੁਸ਼ੀ ਵਿਚ, ਮਹਾਨ ਗੁਰਮਤਿ ਸੰਤ ਸਮਾਗਮ, ਮਿਤੀ 26 ਅਤੇ 27 ਸਤੰਬਰ ਨੂੰ ਡੇਰਾ ਬੰਗਲਾ ਸਾਹਿਬ ਨਾਨਕ ਦੁਆਰਾ ਜੀ ਨੇੜੇ ਜੰਡਿਆਲਾ ਬਾਈਪਾਸ ਚੌਂਕ ਤਰਨਤਾਰਨ ਵਿਖੇ ਕਰਵਾਇਆ ਜਾ ਰਿਹਾ ਹੈ । ਇਹ ਜਾਣਕਾਰੀ ਦਿੰਦਿਆਂ ਨਵਰੀਤ ਸਿੰਘ ਰਤੀਆ ਉਪ ਪ੍ਰਧਾਨ ਮਾਝਾ ਜ਼ੋਨ ਐਂਟੀ ਕੁਰੱਪਸ਼ਨ ਸੁਸਾਇਟੀ ਨੇ ਦੱਸਿਆ ਕਿ ਇਨ੍ਹਾਂ ਸਮਾਗਮਾਂ ਦੌਰਾਨ 26 ਸਤੰਬਰ ਨੂੰ ਸ਼ਾਮ ਪੰਜ ਵਜੇ ਤੋਂ ਰਾਤ ਇਕ ਵਜੇ ਤੱਕ ਅਤੇ 27 ਸਤੰਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ ਪੰਜ ਵਜੇ ਤੱਕ ਉਚ ਕੋਟੀ ਦੇ ਮਹਾਂਪੁਰਖ, ਕਥਾਵਾਚਕ ਅਤੇ ਕੀਰਤਨੀ ਜਥੇ ਗੁਰੂ ਜਸ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ।

Ad Position 21
No active advertisement
ਅਜੀਤ ਡੈਸਕ 23-09-2026
ਤਰਨ ਤਾਰਨ, 22 ਸਤੰਬਰ (ਇਕਬਾਲ ਸਿੰਘ ਸੋਢੀ)-ਸ਼੍ਰੀਮਾਨ 108 ਬ੍ਰਹਮ ਗਿਆਨੀ ਰਾਜੇ ਜੋਗੀ ਸੰਤ ਬਾਬਾ ਚਰਨ ਸਿੰਘ ਜੀ ਰਾੜਾ ਸਾਹਿਬ ਹੋਤੀ ਮਰਦਾਨ ਵਾਲਿਆਂ ਦੇ ਜਨਮ ਦਿਹਾੜੇ ਦੀ ਖੁਸ਼ੀ ਵਿਚ, ਮਹਾਨ ਗੁਰਮਤਿ ਸੰਤ ਸਮਾਗਮ, ਮਿਤੀ 26 ਅਤੇ 27 ਸਤੰਬਰ ਨੂੰ ਡੇਰਾ ਬੰਗਲਾ ਸਾਹਿਬ ਨਾਨਕ ਦੁਆਰਾ ਜੀ ਨੇੜੇ ਜੰਡਿਆਲਾ ਬਾਈਪਾਸ ਚੌਂਕ ਤਰਨਤਾਰਨ ਵਿਖੇ ਕਰਵਾਇਆ ਜਾ ਰਿਹਾ ਹੈ । ਇਹ ਜਾਣਕਾਰੀ ਦਿੰਦਿਆਂ ਨਵਰੀਤ ਸਿੰਘ ਰਤੀਆ ਉਪ ਪ੍ਰਧਾਨ ਮਾਝਾ ਜ਼ੋਨ ਐਂਟੀ ਕੁਰੱਪਸ਼ਨ ਸੁਸਾਇਟੀ ਨੇ ਦੱਸਿਆ ਕਿ ਇਨ੍ਹਾਂ ਸਮਾਗਮਾਂ ਦੌਰਾਨ 26 ਸਤੰਬਰ ਨੂੰ ਸ਼ਾਮ ਪੰਜ ਵਜੇ ਤੋਂ ਰਾਤ ਇਕ ਵਜੇ ਤੱਕ ਅਤੇ 27 ਸਤੰਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ ਪੰਜ ਵਜੇ ਤੱਕ ਉਚ ਕੋਟੀ ਦੇ ਮਹਾਂਪੁਰਖ, ਕਥਾਵਾਚਕ ਅਤੇ ਕੀਰਤਨੀ ਜਥੇ ਗੁਰੂ ਜਸ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਸਟੇਜ ਸੈਕਟਰੀ ਭਾਈ ਗੁਰਬਚਨ ਸਿੰਘ ਕੱਲ੍ਹੇ ਵਾਲੇ ਨਿਭਾਉਣਗੇ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਇਸ ਮੌਕੇ ਸਮੂਹ ਸਾਧ ਸੰਗਤ ਬੰਗਲਾ ਸਾਹਿਬ ਨਾਨਕ ਦੁਆਰਾ ਜੀ ਵਲੋਂ ਸੰਗਤਾਂ ਨੂੰ ਬੇਨਤੀ ਹੈ ਕਿ ਇਨ੍ਹਾਂ ਸਮਾਗਮਾਂ ਵਿਚ ਹੁੰਮ ਹੁੰਮਾ ਕੇ ਪਹੁੰਚਣ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ।
Ad Position 22
No active advertisement
ਪਿਛਲੀ ਖ਼ਬਰ ਲੁਟੇਰੇ ਵਿਦਿਆਰਥੀ ਪਾਸੋਂ ਮੋਟਰਸਾਈਕਲ ਖੋਹ ਕੇ ਫ਼ਰਾਰ ਅਗਲੀ ਖ਼ਬਰ ਕਾਂਗਰਸ ਸਰਕਾਰ ਆਉਣ ’ਤੇ ਫੇਰ ਵਿਕਾਸ ਦੀਆਂ ਹਨੇਰੀਆਂ ਲਿਆ ਦਿਆਂਗੇ -ਹਰਮਿੰਦਰ ਸਿੰਘ ਗਿੱਲ ਪਿੰਡ ਭੱਗੂਪੁਰ ਤੋਂ 20 ਪਰਿਵਾ...
Ad Position 24