ਮਨਪ੍ਰੀਤ ਬਾਦਲ ਦੇ ਬੀਜੇ ਹੋਏ ਕੰਡੇ ਭਗਵੰਤ ਮਾਨ ਸਰਕਾਰ ਵਲੋ ਕੱਢਣੇ ਹੋਏ ਸ਼ੁਰੂ - ਢਿੱਲੋਂ
ਤਰਨ ਤਾਰਨ, 22 ਸਤੰਬਰ (ਇਕਬਾਲ ਸਿੰਘ ਸੋਢੀ)–ਪੰਜਾਬ ਸਰਕਾਰ ਵਿਚ ਅਕਾਲੀ ਦਲ ਦੀ ਸਰਕਾਰ ਵਿਚ ਮਨਪ੍ਰੀਤ ਬਾਦਲ ਵਲੋ ਖਜਾਨਾ ਮੰਤਰੀ ਅਤੇ ਫਿਰ ਕਾਂਗਰਸ ਸਰਕਾਰ ਵਿਚ ਵੀ ਖਜਾਨਾ ਮੰਤਰੀ ਰਹਿੰਦੇ ਹੋਏ ਸਮੇਂ ਸਮੇਂ ’ਤੇ ਡੀ. ਏ.
ਤਰਨ ਤਾਰਨ, 22 ਸਤੰਬਰ (ਇਕਬਾਲ ਸਿੰਘ ਸੋਢੀ)–ਪੰਜਾਬ ਸਰਕਾਰ ਵਿਚ ਅਕਾਲੀ ਦਲ ਦੀ ਸਰਕਾਰ ਵਿਚ ਮਨਪ੍ਰੀਤ ਬਾਦਲ ਵਲੋ ਖਜਾਨਾ ਮੰਤਰੀ ਅਤੇ ਫਿਰ ਕਾਂਗਰਸ ਸਰਕਾਰ ਵਿਚ ਵੀ ਖਜਾਨਾ ਮੰਤਰੀ ਰਹਿੰਦੇ ਹੋਏ ਸਮੇਂ ਸਮੇਂ ’ਤੇ ਡੀ.ਏ. ਦੀਆਂ ਕਿਸ਼ਤਾਂ ਨਾ ਦੇ ਕਰਕੇ ਜੋ ਜੁੜਦੀਆਂ-ਜੁੜਦੀਆਂ 18 ਫੀਸਦੀ ਤੱਕ ਪਹੁੰਚ ਗਈਆ ਹਨ, ਜਿਸ ਕਾਰਨ ਮੌਜੂਦਾ ਸਰਕਾਰ ’ਤੇ ਬਹੁਤ ਜਿਆਦਾ ਭਾਰ ਪੈ ਗਿਆ, ਜਿਸ ਨੂੰ ਸੁਲਝਾਉਣ ਲਈ ਮੁਲਾਜ਼ਮ ਜਥੇਬੰਦੀਆਂ ਨੇ ਬਹੁਤ ਲੰਮੇ ਸੰਘਰਸ਼ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਆਪ ਮੁਲਾਜ਼ਮਾਂ ਨਾਲ ਮੀਟਿੰਗ ਲੈ ਕੇ ਬੜੇ ਖੁੱਲ੍ਹੇ ਮਾਹੌਲ ਵਿਚ ਮੀਟਿੰਗ ਕੀਤੀ। ਇਹ ਸ਼ਬਦ ਸਮਾਜ ਸੇਵੀ ਸੁਖਦੇਵ ਸਿੰਘ ਢਿੱਲੋ ਨੇ ਗੱਲਬਾਤ ਦੌਰਾਨ ਕਹੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵਲੋ ਮੁਲਾਜ਼ਮਾਂ ਨਾਲ 8 ਫੀਸਦੀ ’ਤੇ ਸਹਿਮਤੀ ਬਣੀ ਅਤੇ ਭਵਿੱਖ ਵਿਚ ਬਾਕੀ ਰਹਿੰਦੇ ਡੀ.ਏ. ਦੀਆਂ ਕਿਸ਼ਤਾਂ ਬਾਰੇ ਅਤੇ ਹੋਰ ਮੰਗਾਂ ਬਾਰੇ ਮੀਟਿੰਗ ਦੇਣ ਬਾਰੇ ਵੀ ਕਿਹਾ। ਇਸ ਨਾਲ ਮੁਲਾਜ਼ਮ ਜਥੇਬੰਦੀਆਂ ਦੇ ਕਰਮਚਾਰੀਆਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ।