22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਬੱਚਿਆਂ ਦੇ ਤੋਤਲੇਪਣ ਦੀ ਸਮੱਸਿਆ ਦਾ ਇਲਾਜ ਸੰਭਵ - ਡਾ. ਸੁਪ੍ਰਿਯਾ

ਤਰਨ ਤਾਰਨ, 22 ਸਤੰਬਰ (ਹਰਿੰਦਰ ਸਿੰਘ)— ਬੱਚਿਆਂ ਨੂੰ ਬਚਪਨ ਵਿਚ ਕਈ ਆਦਤਾਂ ਲੱਗ ਜਾਂਦੀਆਂ ਹਨ, ਜਿਨ੍ਹਾਂ ਨੂੰ ਵੱਡੇ ਹੋਣ ’ਤੇ ਛੁਡਾਉਣਾ ਮੁਸ਼ਕਿਲ ਹੋ ਜਾਦਾ ਹੈ। ਐਸੀ ਹੀ ਇਕ ਆਦਤ ਹੈ ਤੋਤਲੇਪਣ ਦੀ ਜੋ ਕਿ ਕਿਸੇ ਪ੍ਰਕਾਰ ਦੀ ਬੀਮਾਰੀ ਨਹੀਂ ਹੈ ਲੇਕਿਨ ਸਮੇਂ ਰਹਿੰਦਿਆਂ ਇਸ ਆਦਤ ਤੋਂ ਛੁਟਕਾਰਾ ਹੋਣਾ ਜਰੂਰੀ ਹੈ ਤਾਂ ਕਿ ਵੱਡੇ ਹੋ ਕੇ ਬੱਚੇ ਹਾਸੇ ਦੇ ਪਾਤਰ ਨਾ ਬਣਨ।

Ad Position 21
No active advertisement
ਅਜੀਤ ਡੈਸਕ 23-09-2026
ਤਰਨ ਤਾਰਨ, 22 ਸਤੰਬਰ (ਹਰਿੰਦਰ ਸਿੰਘ)— ਬੱਚਿਆਂ ਨੂੰ ਬਚਪਨ ਵਿਚ ਕਈ ਆਦਤਾਂ ਲੱਗ ਜਾਂਦੀਆਂ ਹਨ, ਜਿਨ੍ਹਾਂ ਨੂੰ ਵੱਡੇ ਹੋਣ ’ਤੇ ਛੁਡਾਉਣਾ ਮੁਸ਼ਕਿਲ ਹੋ ਜਾਦਾ ਹੈ। ਐਸੀ ਹੀ ਇਕ ਆਦਤ ਹੈ ਤੋਤਲੇਪਣ ਦੀ ਜੋ ਕਿ ਕਿਸੇ ਪ੍ਰਕਾਰ ਦੀ ਬੀਮਾਰੀ ਨਹੀਂ ਹੈ ਲੇਕਿਨ ਸਮੇਂ ਰਹਿੰਦਿਆਂ ਇਸ ਆਦਤ ਤੋਂ ਛੁਟਕਾਰਾ ਹੋਣਾ ਜਰੂਰੀ ਹੈ ਤਾਂ ਕਿ ਵੱਡੇ ਹੋ ਕੇ ਬੱਚੇ ਹਾਸੇ ਦੇ ਪਾਤਰ ਨਾ ਬਣਨ। ਤੋਤਲੇਪਣ ਦੀ ਆਦਤ 3 ਤੋਂ 5 ਸਾਲ ਦੇ ਬੱਚਿਆਂ ਤੋਂ ਸ਼ੁਰੂ ਹੁੰਦੀ ਹੈ। ਬੱਚਿਆਂ ਵਿਚ ਤੋਤਲੇਪਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਜੀਭ ਦਾ ਤੰਦੂਆਂ, ਬੱਚੇ ਨੂੰ ਕੋਈ ਮਾਨਸਿਕ ਬੀਮਾਰੀ ਅਤੇ ਹੋਰ ਕਾਰਨ। ਇਹ ਜਾਣਕਾਰੀ ਬੱਚਿਆਂ ਦੇ ਮਾਹਰ ਡਾਕਟਰ ਸੁਪਿ੍ਯਾ ਰੰਧਾਵਾ ਨੇ ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਨਜ਼ਦੀਕ ਪਾਸੀ ਮੈਡੀਕਲ ਤਰਨ ਤਾਰਨ ਵਿਖੇ ਗੱਲਬਾਤ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਤੋਤਲਾਪਣ ਇਕ ਸਪੀਜ ਸਮੱਸਿਆ ਹੈ, ਜਿਸ ਨੂੰ ਸਪੀਜ ਥਰੈਪੀ ਨਾਲ ਠੀਕ ਕੀਤਾ ਜਾਂਦਾ ਹੈ। ਉਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਨੂੰ ਅਪੀਲ ਕੀਤੀ ਕਿ ਅਗਰ ਉਨ੍ਹਾਂ ਦਾ ਬੱਚਾ ਤੋਤਲਾ ਹੈ ਜਾਂ ਬੋਲਣ ਵਿਚ ਅਟਕਦਾ ਹੈ ਤਾਂ ਸਹੀ ਸਮੇਂ ’ਤੇ ਬੱਚੇ ਨੂੰ ਸਪੈਸ਼ਲਿਸਟ ਡਾਕਟਰ ਪਾਸ ਜਾ ਕੇ ਉਸਦੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਕਿ ਬੱਚੇ ਦਾ ਤੋਤਲਾਪਣ ਠੀਕ ਹੋ ਸਕੇ।
Ad Position 22
No active advertisement
ਪਿਛਲੀ ਖ਼ਬਰ ਪੀ.ਐੱਚ.ਸੀ. ਨੌਸ਼ਹਿਰਾ ਪੰਨੂੰਆਂ ਦਾ ਸਿਵਲ ਸਰਜਨ ਡਾ. ਸੰਦੀਪ ਧਵਨ ਵਲੋਂ ਦੌਰਾ ਅਗਲੀ ਖ਼ਬਰ ਸਾਬਕਾ ਵਿਧਾਇਕ ਮੰਨਾ ਨੇ ਸ਼ਹੀਦ ਏ.ਐਸ.ਆਈ. ਹਰਜੀਤ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ
Ad Position 24