ਅਮਰੀਕਾ ਨਾਲ ਵਪਾਰਕ ਸਮਝੌਤਿਆਂ ਦੇ ਓਹਲੇ ਜੀ.ਐੱਮ. ਬੀਜਾਂ ਦੀ ਆਮਦ ਮਾਨਵਤਾ ਅਤੇ ਕਿਸਾਨੀ ਲਈ ਘਾਤਕ - ਅੰਮ੍ਰਿਤਪਾਲ ਸਿੰਘ ਜੌੜਾ
ਤਰਨ ਤਾਰਨ, 22 ਸਤੰਬਰ (ਇਕਬਾਲ ਸਿੰਘ ਸੋਢੀ)– ਅਮਰੀਕਾ ਨਾਲ ਹੋ ਰਹੇ ਵਪਾਰਕ ਸਮਝੌਤਿਆਂ ਦੀ ਆੜ ਵਿਚ ਜੈਨੇਟਿਕਲੀ ਮੋਡੀਫਾਈਡ ਬੀਜਾਂ ਨੂੰ ਭਾਰਤੀ ਬਾਜ਼ਾਰ ਵਿਚ ਉਤਾਰਨ ਦੀਆਂ ਚੱਲ ਰਹੀਆਂ ਕੋਸ਼ਿਸ਼ਾਂ ‘ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਸਮਾਜ ਸੇਵੀ ਅਤੇ ਸੀਨੀਅਰ ਕਿਸਾਨ ਆਗੂ ਠੇਕੇਦਾਰ ਅੰਮ੍ਰਿਤਪਾਲ ਸਿੰਘ ਜੌੜਾ ਨੇ ਆਖਿਆ ਹੈ ਕਿ ਇਹ ਕਦਮ ਸਾਡੀ ਖੇਤੀਬਾੜੀ ਅਤੇ ਮਾਨਵ ਸਿਹਤ ਲਈ ਬੇਹੱਦ ਤਬਾਹਕੁਨ ਸਾਬਤ ਹੋਵੇਗਾ। ਠੇਕੇਦਾਰ ਜੌੜਾ ਨੇ ਕਿਹਾ ਕਿ ਜੀ.
ਤਰਨ ਤਾਰਨ, 22 ਸਤੰਬਰ (ਇਕਬਾਲ ਸਿੰਘ ਸੋਢੀ)– ਅਮਰੀਕਾ ਨਾਲ ਹੋ ਰਹੇ ਵਪਾਰਕ ਸਮਝੌਤਿਆਂ ਦੀ ਆੜ ਵਿਚ ਜੈਨੇਟਿਕਲੀ ਮੋਡੀਫਾਈਡ ਬੀਜਾਂ ਨੂੰ ਭਾਰਤੀ ਬਾਜ਼ਾਰ ਵਿਚ ਉਤਾਰਨ ਦੀਆਂ ਚੱਲ ਰਹੀਆਂ ਕੋਸ਼ਿਸ਼ਾਂ ‘ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਸਮਾਜ ਸੇਵੀ ਅਤੇ ਸੀਨੀਅਰ ਕਿਸਾਨ ਆਗੂ ਠੇਕੇਦਾਰ ਅੰਮ੍ਰਿਤਪਾਲ ਸਿੰਘ ਜੌੜਾ ਨੇ ਆਖਿਆ ਹੈ ਕਿ ਇਹ ਕਦਮ ਸਾਡੀ ਖੇਤੀਬਾੜੀ ਅਤੇ ਮਾਨਵ ਸਿਹਤ ਲਈ ਬੇਹੱਦ ਤਬਾਹਕੁਨ ਸਾਬਤ ਹੋਵੇਗਾ। ਠੇਕੇਦਾਰ ਜੌੜਾ ਨੇ ਕਿਹਾ ਕਿ ਜੀ.ਐੱਮ. ਬੀਜਾਂ ਦੀ ਵਰਤੋਂ ਨਾਲ ਮਨੁੱਖੀ ਸਿਹਤ ਅਤੇ ਕਿਸਾਨੀ ਦੋਵਾਂ ਦਾ ਅਪੂਰਨਯੋਗ ਨੁਕਸਾਨ ਹੋਵੇਗਾ। ਬੈਕਟੀਰੀਆ ਅਤੇ ਦੂਜੇ ਜੀਵਾਂ ਦੇ ਜੀਨ ਮਿਲਾ ਕੇ ਤਿਆਰ ਕੀਤੇ ਬੀਜਾਂ ਤੋਂ ਬਣੇ ਭੋਜਨ ਨਾਲ ਮਨੁੱਖੀ ਸਰੀਰ ਵਿਚ ਅਣਪਛਾਤੀਆਂ ਐਲਰਜੀਆਂ ਅਤੇ ਪਾਚਨ ਪ੍ਰਣਾਲੀ ਦੇ ਗੰਭੀਰ ਰੋਗ ਪੈਦਾ ਹੁੰਦੇ ਹਨ । ਜੀ.ਐੱਮ. ਫਸਲਾਂ ਲਈ ਗਲਾਈਫੋਸੇਟ ਵਰਗੇ ਜ਼ਹਿਰੀਲੇ ਕੈਮੀਕਲਾਂ ਦੀ ਵਰਤੋਂ ਬਹੁਤ ਵੱਧ ਜਾਂਦੀ ਹੈ। ਇਹ ਜ਼ਹਿਰੀਲੇ ਤੱਤ ਖਾਣ-ਪੀਣ ਦੀਆਂ ਵਸਤੂਆਂ ਰਾਹੀਂ ਸਾਡੇ ਸਰੀਰ ਵਿਚ ਪਹੁੰਚ ਕੇ ਕੈਂਸਰ ਵਰਗੀਆਂ ਘਾਤਕ ਬੀਮਾਰੀਆਂ ਨੂੰ ਜਨਮ ਦਿੰਦੇ ਹਨ।