23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਜ਼ਮੀਨੀ ਝਗ਼ੜੇ ਦੌਰਾਨ ਪਿਓ-ਪੁੱਤ ਦੀ ਕੁੱਟਮਾਰ, ਮਾਮਲਾ ਦਰਜ

ਤਰਨ ਤਾਰਨ, 22 ਸਤੰਬਰ (ਹਰਿੰਦਰ ਸਿੰਘ)— ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਝਬਾਲ ਦੀ ਪੁਲਿਸ ਨੇ ਜ਼ਮੀਨੀ ਵਿਵਾਦ ਨੂੰ ਲੈ ਕੇ ਪਿਓ-ਪੁੱਤ ਨਾਲ ਕੁੱਟਮਾਰ ਕਰਕੇ ਗੰਭੀਰ ਸੱਟਾਂ ਮਾਰਨ ਦੇ ਦੋਸ਼ ਹੇਠ 2 ਵਿਅਕਤੀਆਂ ਤੋਂ ਇਲਾਵਾ ਚਾਰ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਝਬਾਲ ਵਿਖੇ ਗੁਰਬੀਰ ਸਿੰਘ ਪੁੱਤਰ ਭਗਵੰਤ ਸਿੰਘ ਵਾਸੀ ਪੰਡੋਰੀ ਰਹਿਮਾਣਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਸਿਹਤ ਵਿਭਾਗ ਝਬਾਲ ਵਿਚ ਹੈਲਥ ਸੁਪਰਵਾਈਜਰ ਹੈ।

Ad Position 21
No active advertisement
ਅਜੀਤ ਡੈਸਕ 23-09-2026
ਤਰਨ ਤਾਰਨ, 22 ਸਤੰਬਰ (ਹਰਿੰਦਰ ਸਿੰਘ)— ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਝਬਾਲ ਦੀ ਪੁਲਿਸ ਨੇ ਜ਼ਮੀਨੀ ਵਿਵਾਦ ਨੂੰ ਲੈ ਕੇ ਪਿਓ-ਪੁੱਤ ਨਾਲ ਕੁੱਟਮਾਰ ਕਰਕੇ ਗੰਭੀਰ ਸੱਟਾਂ ਮਾਰਨ ਦੇ ਦੋਸ਼ ਹੇਠ 2 ਵਿਅਕਤੀਆਂ ਤੋਂ ਇਲਾਵਾ ਚਾਰ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਝਬਾਲ ਵਿਖੇ ਗੁਰਬੀਰ ਸਿੰਘ ਪੁੱਤਰ ਭਗਵੰਤ ਸਿੰਘ ਵਾਸੀ ਪੰਡੋਰੀ ਰਹਿਮਾਣਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਸਿਹਤ ਵਿਭਾਗ ਝਬਾਲ ਵਿਚ ਹੈਲਥ ਸੁਪਰਵਾਈਜਰ ਹੈ। 13 ਸਤੰਬਰ ਨੂੰ ਉਸਦੇ ਪਿਤਾ ਖੇਤਾਂ ਵਿਚ ਆਲੂਆਂ ਦੀ ਬਿਜਾਈ ਕਰ ਰਿਹੇ ਸੀ ਤਾਂ ਬਿਜਾਈ ਕਰਨ ਉਪਰੰਤ ਆਪਣੇ ਘਰ ਨੂੰ ਆ ਰਹੇ ਸੀ ਤਾਂ ਅਚਾਨਕ ਦਰੱਖਤਾਂ ਵਿਚੋਂ ਘਾਤ ਲਗਾ ਕੇ ਬੈਠਾ ਬਲਦੇਵ ਸਿੰਘ ਪੁੱਤਰ ਜਗੀਰ ਸਿੰਘ ਅਤੇ ਸਮਸ਼ੇਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀਆਨ ਪੰਡੋਰੀ ਰਹਿਮਾਣਾ ਤੋਂ ਇਲਾਵਾ 4 ਅਣਪਛਾਤੇ ਵਿਅਕਤੀਆਂ ਨੇ ਉਸ ’ਤੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਉਸਦੇ ਪਿਤਾ ਅਤੇ ਉਸ ਨਾਲ ਕੁੱਟਮਾਰ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ। ਵਜ੍ਹਾ ਰੰਜਿਸ਼ ਇਹ ਹੈ ਕਿ ਸਾਡੇ ਉਕਤ ਵਿਅਕਤੀਆਂ ਨਾਲ ਜ਼ਮੀਨ ਦੀ ਵੰਡ ਨਾਲ ਲੈ ਕੇ ਲੜਾਈ ਝਗੜਾ ਚੱਲ ਰਿਹਾ ਹੈ। ਜਾਂਚ ਅਧਿਕਾਰੀ ਐੱਸ.ਆਈ. ਮਨਪ੍ਰੀਤ ਕੌਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
Ad Position 22
No active advertisement
ਪਿਛਲੀ ਖ਼ਬਰ ਸੜਕ ਕਿਨਾਰੇ ਉੱਗੀਆਂ ਝਾੜੀਆਂ ਨੂੰ ਕੱਟਣ ਦੀ ਲੋੜ ਅਗਲੀ ਖ਼ਬਰ ਖ਼ਾਲਸਾ ਮਾਰਚ ਦਾ 24 ਨੂੰ ਬਾਬਾ ਬੁੱਢਾ ਸਾਹਿਬ ਕੱਥੂਨੰਗਲ ਪੁੱਜਣ ’ਤੇ ਸੰਗਤਾਂ ਕਰਨਗੀਆਂ ਸਵਾਗਤ-ਮੈਨੇਜਰ ਜਗਰੂਪ ਗਿੱਲ
Ad Position 24