ਤਲਬੀਰ ਗਿੱਲ ਨੇ ਪਿੰਡ ਨਾਗ ਕਲਾਂ ਦੇ ਘਰ-ਘਰ ਜਾ ਕੇ ਕੀਤੀ ਮੁਹਿੰਮ ਦੀ ਸ਼ੁਰੂਆਤ
ਮਜੀਠਾ, 22 ਸਤੰਬਰ (ਜਗਤਾਰ ਸਿੰਘ ਸਹਿਮੀ)-ਆਮ ਆਦਮੀ ਪਾਰਟੀ ਦੇ ਹਲਕਾ ਮਜੀਠਾ ਇੰਚਾਰਜ ਤਲਬੀਰ ਸਿੰਘ ਗਿੱਲ ਵਲੋਂ ਪਿੰਡ ਨਾਗਕਲਾਂ ਤੋਂ ਪਾਰਟੀ ਦੀ ਘਰ-ਘਰ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਪੰਜਾਬ ਦੇ ਲੋਕਾਂ ਲਈ ਕੀਤੇ ਗਏ ਕੰਮਾਂ ਅਤੇ ਲੋਕ ਭਲਾਈ ਸਕੀਮਾਂ ਨੂੰ ਦਰਸਾਉਂਦਾ ਰਿਪੋਰਟ ਕਾਰਡ ਲੈ ਕੇ ਪਿੰਡ ਦੇ ਹਰੇਕ ਘਰ ਵਿਚ ਪਹੁੰਚੇ ਤੇ ਲੋਕਾਂ ਨਾਲ ਸਰਕਾਰ ਦੇ ਕੰਮਾਂ ਸੰਬੰਧੀ ਵਿਚਾਰ-ਵਟਾਂਦਰਾ ਕੀਤਾ।
ਮਜੀਠਾ, 22 ਸਤੰਬਰ (ਜਗਤਾਰ ਸਿੰਘ ਸਹਿਮੀ)-ਆਮ ਆਦਮੀ ਪਾਰਟੀ ਦੇ ਹਲਕਾ ਮਜੀਠਾ ਇੰਚਾਰਜ ਤਲਬੀਰ ਸਿੰਘ ਗਿੱਲ ਵਲੋਂ ਪਿੰਡ ਨਾਗਕਲਾਂ ਤੋਂ ਪਾਰਟੀ ਦੀ ਘਰ-ਘਰ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਪੰਜਾਬ ਦੇ ਲੋਕਾਂ ਲਈ ਕੀਤੇ ਗਏ ਕੰਮਾਂ ਅਤੇ ਲੋਕ ਭਲਾਈ ਸਕੀਮਾਂ ਨੂੰ ਦਰਸਾਉਂਦਾ ਰਿਪੋਰਟ ਕਾਰਡ ਲੈ ਕੇ ਪਿੰਡ ਦੇ ਹਰੇਕ ਘਰ ਵਿਚ ਪਹੁੰਚੇ ਤੇ ਲੋਕਾਂ ਨਾਲ ਸਰਕਾਰ ਦੇ ਕੰਮਾਂ ਸੰਬੰਧੀ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਕਿਹਾ ਕਿ ਆਪ ਦੇ ਆਗੂ ਸਿੱਰ ਉੱਚਾ ਕਰਕੇ ਅੱਜ ਲੋਕਾਂ ਵਿਚ ਜਾ ਕੇ ਆਪਣੇ ਕਾਰਜਾਂ ਦਾ ਰਿਪੋਰਟ ਕਾਰਡ ਪੇਸ਼ ਕਰ ਰਹੇ ਹਨ। ਉਨ੍ਹਾਂ ਰਵਾਇਤੀ ਸਿਆਸੀ ਪਾਰਟੀਆਂ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਨ੍ਹਾਂ ਪਾਰਟੀਆਂ ਵਲੋਂ ਪਿਛਲੇ ਸਮੇਂ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ, ਜਦੋਂ ਕਿ ਆਮ ਆਦਮੀ ਪਾਰਟੀ ਵਲੋਂ ਸੱਤਾ ਵਿਚ ਆਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕੀਤਾ ਗਿਆ ਹੈ। ਤਲਬੀਰ ਗਿੱਲ ਨੇ ਕਿਹਾ ਕਿ ਡੋਰ-ਟੂ-ਡੋਰ ਮੁਹਿੰਮ ਰਾਹੀਂ ਪਾਰਟੀ ਵਲੋਂ ਸਰਕਾਰ ਦੀਆਂ ਪ੍ਰਾਪਤੀਆਂ ਲੋਕਾਂ ਤੱਕ ਪਹੁੰਚਾਈਆਂ ਜਾਣਗੀਆਂ। ਇਸ ਮੌਕੇ ਸਰਪੰਚ ਬੀਬੀ ਅਮਨ ਟਰਪਈ ਪ੍ਰਧਾਨ ਮਹਿਲਾਂ ਵਿੰਗ, ਸੋਨੀਆ ਸੋਹਲ, ਰਾਜਦੀਪ ਕੌਰ, ਵੀਨਾ ਰਾਣੀ, ਰਾਜਵਿੰਦਰ ਕੌਰ, ਚੇਅਰਮੈਨ ਯਾਦਵਿੰਦਰ ਸਿੰਘ, ਬਲਵਿੰਦਰ ਸਿੰਘ ਮਰੜੀ, ਸਾਬਕਾ ਸਰਪੰਚ ਗੁਰਦੀਪ ਸਿੰਘ, ਸੰਦੀਪ ਸਿੰਘ ਧਾਲੀਵਾਲ, ਜਸਵੰਤ ਸਿੰਘ ਨੰਗਲ ਪੰਨੂਆ, ਮਾ: ਜਸਜੀਤ ਸਿੰਘ, ਡਾਕਟਰ ਚੰਨ, ਬਿਕਰਮ ਸਿੰਘ, ਜਗਤਾਰ ਸਿੰਘ, ਸੰਮਤੀ ਮੈਂਬਰ ਮੰਗਲ ਸਿੰਘ, ਪੰਚ ਜਗਦੀਸ਼ ਸਿੰਘ, ਸਰਪੰਚ ਅਮਰਜੀਤ ਸਿੰਘ ਕਲੇਰ, ਸਰਪੰਚ ਸਤਨਾਮ ਸਿੰਘ ਨਾਗ ਨਵੇਂ, ਸਰਪੰਚ ਰਵਿੰਦਰ ਸਿੰਘ ਨਾਗ ਖੁਰਦ, ਨਿਰਮਲ ਸਿੰਘ ਨਾਗ ਨਵੇਂ, ਪਰਮਿੰਦਰ ਸਿੰਘ ਰਮਾਣਾ, ਸਰਪੰਚ ਚਰਨਜੀਤ ਸਿੰਘ, ਬਿਕਰਮ ਜਲਾਲਪੁਰਾ, ਪੰਚ ਧੀਰਾ ਆਦਿ ਆਗੂ ਹਾਜ਼ਰ ਸਨ।