ਇੰਟਰਨੈਸ਼ਨਲ ਫ਼ਤਹਿ ਅਕੈਡਮੀ ਹਾਕੀ ’ਚ ਅੰਡਰ 14 ਅਤੇ ਅੰਡਰ-19 ਚ ਚੈਂਪੀਅਨ ਬਣੀ
ਜੰਡਿਆਲਾ ਗੁਰੂ, 22 ਸਤੰਬਰ (ਪ੍ਰਮਿੰਦਰ ਸਿੰਘ ਜੋਸਨ)-ਇੰਟਰਨੈਸ਼ਨਲ ਫਤਿਹ ਅਕੈਡਮੀ ਜੰਡਿਆਲਾ ਗੁਰੂ ਨੇ ਇਕ ਵਾਰ ਫਿਰ ਹਾਕੀ ਦੇ ਮੈਦਾਨ ਵਿਚ ਆਪਣੀ ਸ਼ਾਨਦਾਰ ਖੇਡ-ਪ੍ਰਤਿਭਾ ਅਤੇ ਅਟੁੱਟ ਜਿੱਤ ਦੀ ਭਾਵਨਾ ਦਾ ਲੋਹਾ ਮਨਵਾਉਂਦਿਆਂ ਸੀ. ਆਈ.
ਇ
ਇੰਟਰਨੈਸ਼ਨਲ ਫ਼ਤਹਿ ਅਕੈਡਮੀ ਦੀ ਜਿੱਤ ਪੂਰੇ ਪੰਜਾਬ ਦੀ ਜਿੱਤ-ਚੇਅਰਮੈਨ ਜਗਬੀਰ ਸਿੰਘ
23-09-2026
ਜੰਡਿਆਲਾ ਗੁਰੂ, 22 ਸਤੰਬਰ (ਪ੍ਰਮਿੰਦਰ ਸਿੰਘ ਜੋਸਨ)-ਇੰਟਰਨੈਸ਼ਨਲ ਫਤਿਹ ਅਕੈਡਮੀ ਜੰਡਿਆਲਾ ਗੁਰੂ ਨੇ ਇਕ ਵਾਰ ਫਿਰ ਹਾਕੀ ਦੇ ਮੈਦਾਨ ਵਿਚ ਆਪਣੀ ਸ਼ਾਨਦਾਰ ਖੇਡ-ਪ੍ਰਤਿਭਾ ਅਤੇ ਅਟੁੱਟ ਜਿੱਤ ਦੀ ਭਾਵਨਾ ਦਾ ਲੋਹਾ ਮਨਵਾਉਂਦਿਆਂ ਸੀ. ਆਈ. ਐੱਸ. ਈ. ਹਾਕੀ ਟੂਰਨਾਮੈਂਟ ਵਿਚ ਅੰਡਰ-14 ਅਤੇ ਅੰਡਰ-19 ਲੜਕਿਆਂ ਦੀਆਂ ਟੀਮਾਂ ਨੇ ਚੈਂਪੀਅਨ ਬਣਨ ਦਾ ਮਾਣ ਹਾਸਿਲ ਕੀਤਾ ਹੈ। ਇਸ ਇਤਿਹਾਸਕ ਉਪਲਬਧੀ ਦੇ ਨਾਲ ਇੰਟਰਨੈਸ਼ਨਲ ਫ਼ਤਿਹ ਅਕੈਡਮੀ ਨੇ ਲਗਾਤਾਰ ਪੰਜਵੀਂ ਵਾਰ ਸੀ. ਆਈ. ਐੱਸ. ਸੀ. ਈ. ਹਾਕੀ ਚੈਂਪੀਅਨਸ਼ਿਪ ਆਪਣੇ ਨਾਮ ਕਰਕੇ ਪੰਜਾਬ ਦਾ ਮਾਣ ਵਧਾਇਆ ਹੈ। ਅੰਡਰ-14 ਵਰਗ ਵਿਚ ਇੰਟਰਨੈਸ਼ਨਲ ਫਤਿਹ ਅਕੈਡਮੀ ਦੇ ਨੌਜਵਾਨ ਖਿਡਾਰੀਆਂ ਨੇ ਕਰਨਾਟਕਾ ਵਿਰੁੱਧ ਬੇਹੱਦ ਰੋਮਾਂਚਕ ਅਤੇ ਸਖ਼ਤ ਮੁਕਾਬਲੇ ਵਿਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ 7–6 ਨਾਲ ਜਿੱਤ ਦਰਜ ਕੀਤੀ। ਕਰਨਾਟਕਾ ਵਲੋਂ ਮਿਲੀ ਸਖ਼ਤ ਚੁਣੌਤੀ ਦੇ ਬਾਵਜੂਦ ਇੰਟਰਨੈਸ਼ਨਲ ਫਤਿਹ ਅਕੈਡਮੀ ਦੇ ਖਿਡਾਰੀਆਂ ਨੇ ਆਪਣੀ ਸ਼ਾਨਦਾਰ ਖੇਡ, ਤੇਜ਼ ਰਫ਼ਤਾਰ, ਬਿਹਤਰੀਨ ਤਾਲਮੇਲ ਅਤੇ ਅਟੱਲ ਆਤਮ-ਵਿਸ਼ਵਾਸ ਦਾ ਪ੍ਰਦਰਸ਼ਨ ਕਰਦਿਆਂ ਮੁਕਾਬਲੇ ਨੂੰ ਆਪਣੇ ਹੱਕ ਵਿਚ ਮੋੜਿਆ ਅਤੇ ਇਹ ਯਾਦਗਾਰ ਜਿੱਤ ਦਰਜ ਕੀਤੀ । ਦੂਜੇ ਪਾਸੇ, ਅੰਡਰ-19 ਟੀਮ ਨੇ ਉੱਤਰਾਖੰਡ ਵਿਰੁੱਧ ਆਪਣੀ ਖੇਡ ਦਾ ਦਬਦਬਾ ਕਾਇਮ ਰੱਖਦਿਆਂ 5–0 ਦੀ ਸ਼ਾਨਦਾਰ ਜਿੱਤ ਹਾਸਿਲ ਕੀਤੀ। ਟੀਮ ਦੇ ਖਿਡਾਰੀਆਂ ਨੇ ਸੁਚੱਜੀ ਰਣਨੀਤੀ, ਮਜ਼ਬੂਤ ਰੱਖਿਆ, ਸ਼ਾਨਦਾਰ ਪਾਸਿੰਗ, ਬੇਮਿਸਾਲ ਤਾਲਮੇਲ ਅਤੇ ਹਮਲਾਵਰ ਖੇਡ ਨਾਲ ਮੈਚ ’ਤੇ ਆਪਣੀ ਪਕੜ ਮਜ਼ਬੂਤ ਰੱਖੀ ਅਤੇ ਚੈਂਪੀਅਨਸ਼ਿਪ ਦਾ ਖ਼ਿਤਾਬ ਸ਼ਾਨ ਨਾਲ ਆਪਣੇ ਨਾਮ ਕੀਤਾ। ਇਸ ਮਾਣਮੱਤੀ ਉਪਲਬਧੀ ਤੇ ਇੰਟਰਨੈਸ਼ਨਲ ਫਤਿਹ ਅਕੈਡਮੀ ਦੇ ਚੇਅਰਮੈਨ ਸ. ਜਗਬੀਰ ਸਿੰਘ ਨੇ ਜੇਤੂ ਟੀਮਾਂ, ਕੋਚਿੰਗ ਸਟਾਫ਼ ਅਤੇ ਸਮੁੱਚੀ ਖੇਡ ਟੀਮ ਨੂੰ ਦਿਲੋਂ ਵਧਾਈ ਦਿੱਤੀ। ਵਾਈਸ ਚੇਅਰਪਰਸਨ ਸ੍ਰੀਮਤੀ ਰਵਿੰਦਰ ਕੌਰ ਨੇ ਜੇਤੂ ਖਿਡਾਰੀਆਂ ਅਤੇ ਕੋਚਿੰਗ ਟੀਮ ਨੂੰ ਹਾਰਦਿਕ ਵਧਾਈ ਦਿੰਦਿਆਂ ਇਸ ਸ਼ਾਨਦਾਰ ਉਪਲਬਧੀ ’ਤੇ ਮਾਣ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਇਹ ਇਤਿਹਾਸਕ ਜਿੱਤ ਇੰਟਰਨੈਸ਼ਨਲ ਫਤਹਿ ਅਕੈਡਮੀ ਦੇ ਨਾਲ-ਨਾਲ ਪੰਜਾਬ ਲਈ ਵੀ ਬੇਹੱਦ ਮਾਣ ਵਾਲਾ ਪਲ ਹੈ।