25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਸੇਰੋਂ ਖੰਡ ਮਿੱਲ ਮੋਰਚਾ 128ਵੇਂ ਦਿਨ ਵਿਚ ਦਾਖ਼ਲ

ਨੌਸ਼ਹਿਰਾ ਪੰਨੂੰਆਂ, 25 ਸਤੰਬਰ (ਦੀਪਕ ਮੈਣੀ)-ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਿਲ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਖੰਡ ਮਿੱਲ ਦੀ ਜ਼ਮੀਨ ਦੀ ਮਾਲਕੀ ਤਬਦੀਲ ਕਰਨ ਦੇ ਖ਼ਿਲਾਫ਼ ਤੇ ਖੰਡ ਮਿੱਲ ਨੂੰ ਮੁੜ ਚਾਲੂ ਕਰਨ ਲਈ ਲਗਾਇਆ ਪੱਕਾ ਮੋਰਚਾ ਸ਼ੁੱਕਰਵਾਰ ਨੂੰ 128 ਵੇਂ ਦਿਨ ਵਿਚ ਦਾਖਲ ਹੋ ਗਿਆ। ਇਸ ਮੌਕੇ ਹਾਜ਼ਰ ਕਿਸਾਨ ਆਗੂਆਂ ਨਛੱਤਰ ਸਿੰਘ ਪੰਨੂੰ, ਤਰਸੇਮ ਸਿੰਘ ਲੁਹਾਰ, ਦਵਿੰਦਰ ਸੋਹਲ, ਮੁਖਤਾਰ ਸਿੰਘ ਮੱਲਾ, ਗੁਰਮੇਜ ਸਿੰਘ ਗੋਰਖਾ ਆਦਿ ਨੇ ਕਿਹਾ ਕਿ ਮਾਨ ਸਰਕਾਰ ਕੀਤੇ ਵਾਅਦੇ ਮੁਤਾਬਿਕ ਮਿੱਲ ਨੂੰ ਚਾਲੂ ਕਰਨ ਲਈ ਜ਼ਮੀਨ ਦੀ ਮਾਲਕੀ ਬਦਲਣ ਦਾ ਲੋਕ ਵਿਰੋਧੀ ਫੈਸਲਾ ਤੁਰੰਤ ਵਾਪਸ ਲਵੇ, ਤਾਂ ਜੋ ਕਿਸਾਨਾਂ ਨੂੰ ਬਦਲਵੀਂ ਖੇਤੀ ਕਰਨ ਦਾ ਮੌਕਾ ਮਿਲ ਸਕੇ।

Ad Position 21
No active advertisement
ਅਜੀਤ ਡੈਸਕ 26-09-2026
ਨੌਸ਼ਹਿਰਾ ਪੰਨੂੰਆਂ, 25 ਸਤੰਬਰ (ਦੀਪਕ ਮੈਣੀ)-ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਿਲ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਖੰਡ ਮਿੱਲ ਦੀ ਜ਼ਮੀਨ ਦੀ ਮਾਲਕੀ ਤਬਦੀਲ ਕਰਨ ਦੇ ਖ਼ਿਲਾਫ਼ ਤੇ ਖੰਡ ਮਿੱਲ ਨੂੰ ਮੁੜ ਚਾਲੂ ਕਰਨ ਲਈ ਲਗਾਇਆ ਪੱਕਾ ਮੋਰਚਾ ਸ਼ੁੱਕਰਵਾਰ ਨੂੰ 128 ਵੇਂ ਦਿਨ ਵਿਚ ਦਾਖਲ ਹੋ ਗਿਆ। ਇਸ ਮੌਕੇ ਹਾਜ਼ਰ ਕਿਸਾਨ ਆਗੂਆਂ ਨਛੱਤਰ ਸਿੰਘ ਪੰਨੂੰ, ਤਰਸੇਮ ਸਿੰਘ ਲੁਹਾਰ, ਦਵਿੰਦਰ ਸੋਹਲ, ਮੁਖਤਾਰ ਸਿੰਘ ਮੱਲਾ, ਗੁਰਮੇਜ ਸਿੰਘ ਗੋਰਖਾ ਆਦਿ ਨੇ ਕਿਹਾ ਕਿ ਮਾਨ ਸਰਕਾਰ ਕੀਤੇ ਵਾਅਦੇ ਮੁਤਾਬਿਕ ਮਿੱਲ ਨੂੰ ਚਾਲੂ ਕਰਨ ਲਈ ਜ਼ਮੀਨ ਦੀ ਮਾਲਕੀ ਬਦਲਣ ਦਾ ਲੋਕ ਵਿਰੋਧੀ ਫੈਸਲਾ ਤੁਰੰਤ ਵਾਪਸ ਲਵੇ, ਤਾਂ ਜੋ ਕਿਸਾਨਾਂ ਨੂੰ ਬਦਲਵੀਂ ਖੇਤੀ ਕਰਨ ਦਾ ਮੌਕਾ ਮਿਲ ਸਕੇ। ਆਗੂਆਂ ਨੇ ਬੀਤੇ ਦਿਨਾਂ ਤੋਂ ਈ. ਡੀ. ਦੀ ਰਾਡਾਰ ’ਤੇ ਆਏ ਗਮਾਡਾ ਦੇ ਮੁਹਾਲੀ ਦਫਤਰ ਵਿਚ ਕਥਿਤ ਤੌਰ ’ਤੇ ਹੋਈਆਂ ਘਪਲੇਬਾਜ਼ੀਆਂ ਦੀ ਉੱਚ ਪੱਧਰੀ ਨਿਰਪੱਖ ਪੜਤਾਲ ਕਰਕੇ ਦੋਸ਼ੀ ਪਾਏ ਜਾਣ ਵਾਲੇ ਵਿਆਕਤੀਆਂ ਖਿਲਾਫ਼ ਢੁੱਕਵੀਂ ਕਾਨੂੰਨੀ ਕਾਰਵਾਈ ਕਰਨ ਦੀ ਜੋਰਦਾਰ ਮੰਗ ਕੀਤੀ। ਇਸ ਮੌਕੇ ਸੀਮਾ ਸੋਹਲ, ਜਸਬੀਰ ਸਿੰਘ ਨਿੱਝਰਪੁਰਾ, ਬਲਦੇਵ ਸਿੰਘ ਸੇਰੋਂ, ਦਵਿੰਦਰ ਸਿੰਘ ਸੇਰੋਂ, ਲਖਵਿੰਦਰ ਸਿੰਘ ਗੰਡੀਵਿੰਡ, ਸੁਖਦੇਵ ਸਿੰਘ ਗੰਡੀਵਿੰਡ, ਕੇਹਰ ਸਿੰਘ ਮੁਗਲਚੱਕ, ਬੂਟਾ ਸਿੰਘ ਮੁਗਲਚੱਕ, ਕੁਲਵੰਤ ਸਿੰਘ ਖਹਿਰਾ ਨੇ ਪੰਜਾਬ ਸਰਕਾਰ ਦੇ ਹੱਠ ਧਰਮੀ ਵਾਲੇ ਲੋਕ ਵਿਰੋਧੀ ਰਵੱਈਏ ਦੀ ਤਿੱਖੀ ਅਲੋਚਨਾ ਕੀਤੀ ।
Ad Position 22
No active advertisement
ਪਿਛਲੀ ਖ਼ਬਰ ਹਰ ਪਿੰਡ ਵਿਚ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਮਜ਼ਬੂਤ ਕਰਨਾ ਪਹਿਲੀ ਤਰਜੀਹ - ਅਵਤਾਰ ਸਿੰਘ ਬਿੱਲਾ ਸ਼ੇਰੋਂ ਅਗਲੀ ਖ਼ਬਰ ਲਗਾਤਾਰ ਦੂਜੀ ਵਾਰ ਪੰਜਾਬ ਭਾਜਪਾ ਦੇ ਸੰਗਠਨ ਜਨਰਲ ਸਕੱਤਰ ਬਣਨ ’ਤੇ ਸ੍ਰੀ ਨਿਵਾਸੁਲੂ ਨੂੰ ਰਾਣਾ ਰਾਜਿੰਦਰ ਸਿੰਘ ਵਲੋਂ ਵਧਾ...
Ad Position 24