ਵਿਦਿਆਰਥੀ ਗੁਰਸ਼ਾਨ ਸਿੰਘ ਨੇ ਟ੍ਰਿਪਲ ਜੰਪ ’ਚੋਂ ਸਿਲਵਰ ਮੈਡਲ ਕੀਤਾ ਪ੍ਰਾਪਤ
ਤਰਨ ਤਾਰਨ, 25 ਸਤੰਬਰ (ਪਰਮਜੀਤ ਜੋਸ਼ੀ)-70ਵੀਂਆਂ ਜ਼ਿਲ੍ਹਾ ਸਕੂਲ ਖੇਡਾਂ 2026-27 ਅਥਲੈਟਿਕਸ ਮੀਟ ਸ੍ਰੀ ਗੁਰੂ ਅਰਜਨ ਦੇਵ ਜੀ ਖੇਡ ਸਟੇਡੀਅਮ ਤਰਨ ਤਾਰਨ ਵਿਖੇ ਕਰਵਾਈਆਂ ਗਈਆਂ, ਜਿਸ ’ਚ ਐੱਸ. ਡੀ.
ਤਰਨ ਤਾਰਨ, 25 ਸਤੰਬਰ (ਪਰਮਜੀਤ ਜੋਸ਼ੀ)-70ਵੀਂਆਂ ਜ਼ਿਲ੍ਹਾ ਸਕੂਲ ਖੇਡਾਂ 2026-27 ਅਥਲੈਟਿਕਸ ਮੀਟ ਸ੍ਰੀ ਗੁਰੂ ਅਰਜਨ ਦੇਵ ਜੀ ਖੇਡ ਸਟੇਡੀਅਮ ਤਰਨ ਤਾਰਨ ਵਿਖੇ ਕਰਵਾਈਆਂ ਗਈਆਂ, ਜਿਸ ’ਚ ਐੱਸ. ਡੀ. ਸੀਨੀਅਰ ਸੈਕੰਡਰੀ ਸਕੂਲ ਸਰਹਾਲੀ ਰੋਡ ਤਰਨ ਤਾਰਨ ਦੇ ਵਿਦਿਆਰਥੀ ਗੁਰਸ਼ਾਨ ਸਿੰਘ ਨੇ ਟ੍ਰਿਪਲ ਜੰਪ ’ਚੋਂ ਸਿਲਵਰ ਮੈਡਲ ਪ੍ਰਾਪਤ ਕੀਤਾ ਅਤੇ ਆਪਣੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਇਸ ਮੌਕੇ ਸਕੂਲ ਪਿ੍ਸੀਪਲ ਬਲਜਿੰਦਰ ਸਿੰਘ ਪੰਨੂੰ ਨੇ ਗੁਰਸ਼ਾਨ ਸਿੰਘ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਹਾਜ਼ਰ ਅਧਿਆਪਕਾਂ ਪ੍ਰੇਮ ਸਿੰਘ ਕੋਚ, ਸੁਨੀਲ ਕੁਮਾਰ ਸੁਪਰਡੈਂਟ, ਪਵਨਦੀਪ ਸਿੰਘ, ਜਗਦੀਪ ਸਿੰਘ, ਹਰਜੀਤ ਸਿੰਘ, ਨਵੀਨ ਸ਼ਰਮਾ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਅਤੇ ਮੈਡਮ ਪ੍ਰਭਜੋਤ ਕੌਰ, ਅੰਜੂ ਸ਼ਰਮਾ, ਹਰਬੀਰ ਕੌਰ, ਤ੍ਰਿਪਤਿੰਦਰ ਢਿੱਲੋਂ, ਕਿਰਨ ਜੋਤੀ, ਇੰਦਰਜੀਤ ਕੌਰ ਅਤੇ ਰਜਨੀਤ ਕੌਰ ਨੇ ਬੱਚਿਆਂ ਨੂੰ ਭਵਿੱਖ ਲਈ ਸੁੱਭਕਾਮਨਾਵਾਂ ਦਿੱਤੀਆਂ।