26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਸਰਕਾਰੀ ਖ਼ਰੀਦ ਨਾ ਸ਼ੁਰੂ ਹੋਣ ਕਰਕੇ ਕਿਸਾਨਾਂ ਦੀ ਹੋ ਰਹੀ ਲੁੱਟ - ਬੱਗੂ, ਜਵੰਦਾ

ਤਰਨ ਤਾਰਨ, 25 ਸਤੰਬਰ (ਇਕਬਾਲ ਸਿੰਘ ਸੋਢੀ)-ਤਰਨ ਤਾਰਨ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਬੱਗੂ, ਕਿਸਾਨ ਆਗੂ ਸੁਖਦੇਵ ਸਿੰਘ ਜਵੰਦਾ ਨੇ ਸਰਕਾਰ ਦੀ ਸਖਤ ਆਲੋਚਨਾ ਕਰਦਿਆਂ ਕਿਹਾ ਕਿ ਪਹਿਲਾਂ ਝੋਨਾ 16 ਜੂਨ ਨੂੰ ਲਗਾਇਆ ਜਾਂਦਾ ਸੀ, ਜੋ ਭਗਵੰਤ ਮਾਨ ਸਰਕਾਰ ਨੇ ਬਾਅਦ ’ਚ ਇਸ ਵਾਰ 1 ਜੂਨ ਤੋਂ ਸ਼ੁਰੂ ਕਰਵਾਇਆ 15 ਦਿਨ ਝੋਨੇ ਦੀ ਫਸਲ ਅਗਾਊ ਹੋਣ ਕਰਕੇ ਕਿਸਾਨ ਮਜ਼ਬੂਰਨ ਕਾਰਪੋਰੇਟ ਹੱਥਾਂ ’ਚ ਬਲੀ ਦਾ ਬੱਕਰਾ ਬਣਕੇ ਪ੍ਰਾਈਵੇਟ ਮਾਰਕੀਟ ਚ ਬਹੁਤ ਵੱਡੀ ਲੁੱਟ ਦਾ ਸ਼ਿਕਾਰ ਹੋ ਰਿਹਾ ਹੈ। ਇਕ ਪਾਸੇ ਤਾਂ ਕਿਸਾਨ ਪਹਿਲਾਂ ਹੀ ਮਹਿੰਗਾਈ ਦੀ ਮਾਰ ਹੇਠ ਫਸਲ ਦੇ ਪੈਦਾਵਾਰ ਕੀਮਤ ਤੋਂ ਥੱਲੇ ਘਾਟਾ ਖਾ ਰਿਹਾ ਤੇ ਦੂਜਾ ਉਸਨੂੰ ਕਾਰਪੋਰੇਟ ਦੀ ਤਿੱਖੀ ਛੁਰੀ ਹੇਠ ਗਰਦਨ ਕੱਟਵਾਉਣੀ ਪੈ ਰਹੀ ਹੈ।

Ad Position 21
No active advertisement
ਅਜੀਤ ਡੈਸਕ 26-09-2026
ਤਰਨ ਤਾਰਨ, 25 ਸਤੰਬਰ (ਇਕਬਾਲ ਸਿੰਘ ਸੋਢੀ)-ਤਰਨ ਤਾਰਨ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਬੱਗੂ, ਕਿਸਾਨ ਆਗੂ ਸੁਖਦੇਵ ਸਿੰਘ ਜਵੰਦਾ ਨੇ ਸਰਕਾਰ ਦੀ ਸਖਤ ਆਲੋਚਨਾ ਕਰਦਿਆਂ ਕਿਹਾ ਕਿ ਪਹਿਲਾਂ ਝੋਨਾ 16 ਜੂਨ ਨੂੰ ਲਗਾਇਆ ਜਾਂਦਾ ਸੀ, ਜੋ ਭਗਵੰਤ ਮਾਨ ਸਰਕਾਰ ਨੇ ਬਾਅਦ ’ਚ ਇਸ ਵਾਰ 1 ਜੂਨ ਤੋਂ ਸ਼ੁਰੂ ਕਰਵਾਇਆ 15 ਦਿਨ ਝੋਨੇ ਦੀ ਫਸਲ ਅਗਾਊ ਹੋਣ ਕਰਕੇ ਕਿਸਾਨ ਮਜ਼ਬੂਰਨ ਕਾਰਪੋਰੇਟ ਹੱਥਾਂ ’ਚ ਬਲੀ ਦਾ ਬੱਕਰਾ ਬਣਕੇ ਪ੍ਰਾਈਵੇਟ ਮਾਰਕੀਟ ਚ ਬਹੁਤ ਵੱਡੀ ਲੁੱਟ ਦਾ ਸ਼ਿਕਾਰ ਹੋ ਰਿਹਾ ਹੈ। ਇਕ ਪਾਸੇ ਤਾਂ ਕਿਸਾਨ ਪਹਿਲਾਂ ਹੀ ਮਹਿੰਗਾਈ ਦੀ ਮਾਰ ਹੇਠ ਫਸਲ ਦੇ ਪੈਦਾਵਾਰ ਕੀਮਤ ਤੋਂ ਥੱਲੇ ਘਾਟਾ ਖਾ ਰਿਹਾ ਤੇ ਦੂਜਾ ਉਸਨੂੰ ਕਾਰਪੋਰੇਟ ਦੀ ਤਿੱਖੀ ਛੁਰੀ ਹੇਠ ਗਰਦਨ ਕੱਟਵਾਉਣੀ ਪੈ ਰਹੀ ਹੈ। ਕਿਸਾਨ ਲੰਬੇ ਸਮੇਂ ਤੋਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਿਕ ਫਸਲ ਦਾ ਭਾਅ ਮੰਗ ਰਿਹਾ, ਪ੍ਰੰਤੂ ਉਸ ਦੇ ਉਲਟ ਉਸ ਦੀ ਤੀਹਰੀ ਲੁੱਟ ਹੋ ਰਹੀ ਹੈ। ਭਗਵੰਤ ਮਾਨ ਸਰਕਾਰ ਤੇ ਕੇਂਦਰ ਸਰਕਾਰ ਕਿਸਾਨ ਹਿਤੈਸ਼ੀ ਹੋਣ ਦੇ ਝੂਠੇ ਡਰਾਮੇ ਕਰਦੀ ਹੈ, ਜਦਕਿ ਵਾਸਤਵ ਵਿਚ ਕਿਸਾਨ ਵਿਰੋਧੀ ਧਿਰਾਂ ਦੇ ਪੱਖ ’ਚ ਹੈ । ਇਨ੍ਹਾਂ ਆਗੂਆਂ ਨੇ ਸਰਕਾਰ ਤੋ ਮੰਗ ਕੀਤੀ ਕਿ ਸਰਕਾਰੀ ਖਰੀਦ ਤੁਰੰਤ ਚਾਲੂ ਕੀਤੀ ਜਾਵੇ, ਤਾਂ ਜੋ ਪ੍ਰਾਈਵੇਟ ਏਜੰਸੀਆਂ ਵਲੋਂ ਕੀਤੀ ਜਾ ਰਹੀ ਅੰਨੀ ਲੁੱਟ ਬੰਦ ਕੀਤੀ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਗੁਰੂ ਅੰਗਦ ਦੇਵ ਜੀ ਦਾ ਗੁਰਤਾਗੱਦੀ ਦਿਵਸ ਸਮਾਗਮ ਖਡੂਰ ਸਾਹਿਬ ਵਿਖੇ 29 ਤੋਂ ਮਨਾਇਆ ਜਾਵੇਗਾ - ਮੈਨੇਜਰ ਅਗਲੀ ਖ਼ਬਰ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਤੇ ਬਾਬਾ ਸੁਖਵਿੰਦਰ ਸਿੰਘ ਦੀ ਸੇਵਾ ਸਦਕਾ ਬਾਉਲੀ ਸਾਹਿਬ ਦਾ ਲੰਗਰ ਹਾਲ ਸੰਪੂਰਨਤਾ...
Ad Position 24